ਗੂਗਲ ਕੀਬੋਰਡ ''ਚ ਐਡ ਹੋਈਆਂ ਕਈ ਨਵੀਆਂ ਥੀਮਜ ਅਤੇ ਹੋਰ ਆਪਸ਼ਨਜ਼
Saturday, Jul 16, 2016 - 07:52 AM (IST)

ਜਲੰਧਰ-ਗੂਗਲ ਨੇ ਆਪਣੇ ਐਂਡ੍ਰਾਇਡ ਕੀਬੋਰਡ ਲਈ ਕਈ ਆਪਸ਼ਨਜ਼ ਨੂੰ ਐਡ ਕੀਤਾ ਹੈ ਅਤੇ ਹੁਣ ਇਸ ਦੇ ਐਂਡ੍ਰਾਇਡ ਕੀਬੋਰਡ ''ਚ ਥੀਮਜ਼ ਵੀ ਐਡ ਕੀਤੀਆਂ ਗਈਆਂ ਹਨ। ਇਨ੍ਹਾਂ ਥੀਮਜ਼ ''ਚ ਮਟੀਰੀਅਲ ਲਾਈਟ ਅਤੇ ਮਟੀਰੀਅਲ ਡਾਰਕ ਆਪਸ਼ਨਜ਼ ਦਿੱਤੀਆਂ ਗਈਆਂ ਹਨ ਪਰ ਇਸ ਦੇ ਨਾਲ ਹੀ ਇਕ ਨਵੀਂ ਅਪਡੇਟ ਨੂੰ ਵੀ ਰੋਲ ਆਊਟ ਕੀਤਾ ਜਾ ਰਿਹਾ ਹੈ ਜਿਸ ''ਚ ਐਪ ਲਈ ਕਸਮਟਮਾਈਜ਼ੇਸ਼ਨ ਆਪਸ਼ਨਜ਼ ਦਿੱਤੀਆਂ ਜਾ ਰਹੀਆਂ ਹਨ। ਗੂਗਲ ਕੀਬੋਰਡ ਦੇ ਨਵੇ ਵਰਜਨ 5.1.23 ਰੋਲਿੰਗ ਆਊਟ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਤੁਸੀਂ ਕੀਬੋਰਡ ''ਚ ਕਈ ਕਲਰ ਸ਼ੇਡਜ਼ ਵੀ ਦਿੱਤੀਆਂ ਗਈਆਂ ਹਨ ਜਿਨ੍ਹਾਂ ''ਚ ਲਾਲ, ਨੀਲਾ, ਹਰਾ, ਗੁਲਾਬੀ ਦੇ ਨਾਲ-ਨਾਲ ਕਾਲਾ ਅਤੇ ਗ੍ਰੇਅ ਰੰਗ ਵੀ ਸ਼ਾਮਿਲ ਹੈ। ਇਹ ਥੀਮਜ਼ ਐਂਡ੍ਰਾਇਡ ਐੱਨ ਦੇ ਪ੍ਰਿਵਿਊ ''ਚ ਪਹਿਲਾਂ ਤੋਂ ਹੀ ਮੌਜੂਦ ਹੈ। ਇਸ ਤੋਂ ਇਲਾਵਾ ਤੁਸੀਂ ਆਪਣੇ ਕੈਮਰੇ ਦੀ ਕਿਸੇ ਈਮੇਜ਼ ਦੀ ਵੀ ਚੌਣ ਕਰ ਸਕਦੇ ਹੋ। ਗੂਗਲ ਕੀਬੋਰਡ ਦੀ ਇਹ ਅਪਡੇਟ ਪਲੇਅ ਸਟੋਰ ''ਤੇ ਉਪਲੱਬਧ ਹੈ ਪਰ ਗੂਗਲ ਦੇ ਆਈ.ਓ.ਐੱਸ. ਵਰਜਨ ਲਈ ਇਸ ਨੂੰ ਫਿਲਹਾਲ ਰੋਲ ਆਊਟ ਨਹੀਂ ਕੀਤਾ ਗਿਆ।