ਫੋਲਡੇਬਲ ਪਿਕਸਲ ਸਮਾਰਟਫੋਨ ’ਤੇ ਕੰਮ ਕਰ ਰਹੀ ਹੈ ਗੂਗਲ : ਰਿਪੋਰਟ

Friday, Jan 04, 2019 - 04:47 PM (IST)

ਫੋਲਡੇਬਲ ਪਿਕਸਲ ਸਮਾਰਟਫੋਨ ’ਤੇ ਕੰਮ ਕਰ ਰਹੀ ਹੈ ਗੂਗਲ : ਰਿਪੋਰਟ

ਗੈਜੇਟ ਡੈਸਕ– ਸੈਮਸੰਗ ਪਹਿਲੀ ਸਮਾਰਟਫੋਨ ਕੰਪਨੀ ਹੈ ਜਿਸ ਨੇ ਸਭ ਤੋਂ ਪਹਿਲਾਂ ਫੋਲਡੇਬਲ ਸਮਾਰਟਫੋਨ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਹੈ। ਸਮਾਰਟਫੋਨ ਇਸ ਸਾਲ ਦੇ ਅੰਤ ਤਕ ਪੂਰੀ ਤਰ੍ਹਾਂ ਲਾਂਚ ਕਰ ਦਿੱਤਾ ਜਾਵੇਗਾ। ਹਾਲਾਂਕਿ ਸਿਰਫ ਸੈਮਸੰਗ ਹੀ ਨਹੀਂ ਹੈ, ਜੋ ਫੋਲਡੇਬਲ ਸਮਾਰਟਫੋਨ ’ਤੇ ਕੰਮ ਕਰ ਰਹੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਗੂਗਲ ਵੀ ਪਿਕਸਲ ਲਾਈਨਅਪ ’ਚ ਇਕ ਫੋਲਡੇਬਲ ਸਮਾਰਟਫੋਨ ਜੋੜ ਸਕਦੀ ਹੈ। ਇਹ ਜਾਣਕਾਰੀ ਇਕ ਰੂਸੀ ਬਲਾਗਰ Eldar Murtazin ਰਾਹੀਂ ਆਈ ਹੈ, ਜਿਸ ਨੇ ਪਿਛਲੇ ਸਾਲ ਪਿਕਸਲ 3 ਅਤੇ ਪਿਕਸਲ 3 ਐਕਸ ਐੱਲ ਨੂੰ ਲੈ ਕੇ ਵੀ ਕਈ ਲੀਕਸ ਦਿੱਤੇ ਸਨ। ਉਸ ਸਮੇਂ Murtazin ਦਾ ਕਹਿਣਾ ਹੈ ਸੀ ਕਿ ਗੂਗਲ ਇਕ ਜਾਂ ਦੋ ਨਹੀਂ ਸਗੋਂ 7 ਪ੍ਰੋਟੋਟਾਈਪ ’ਤੇ ਕੰਮ ਕਰ ਰਹੀ ਹੈ। ਇਨ੍ਹਾਂ ’ਚੋਂ ਦੋ ਸਮਾਰਟਫੋਨ ਪਿਕਸਲ 3 ਅਤੇ ਪਿਕਸਲ 3 ਐਕਸ ਐੱਲ ਸਨ ਅਤੇ ਇਕ ਪ੍ਰੋਟੋਟਾਈਪ ਨੂੰ ਫੋਲਡੇਬਲ ਡਿਵਾਈਸ ਦੱਸਿਆ ਜਾ ਰਿਹਾ ਸੀ। 

 

Murtazin ਦੀ ਰਿਪੋਰਟ ’ਚ ਅੱਗੇ ਦੱਸਿਆ ਗਿਆ ਹੈ ਕਿ ਕੰਪਨੀ ਇਕ ਫੋਲਡੇਬਲ ਪਿਕਸਲ ਡਿਵਾਈਸ ’ਤੇ ਕੰਮ ਕਰ ਰਹੀ ਹੈ। ਇਹ ਜਾਣਕਾਰੀ ਇਕ ਟਵਿਟਰ ਯੂਜ਼ਰ ਵਲੋਂ ਮਿਲੀ ਹੈ। ਇਹ ਗੱਲ ਜ਼ਿਆਦਾ ਹੈਰਾਨੀਜਨਕ ਨਹੀਂ ਹੈ ਕਿਉਂਕਿ ਗੂਗਲ ਨੇ ਪਿਛਲੇ ਸਾਲ ਅਗਸਤ ’ਚ ਹੀ ਫੋਲਡੇਬਲ ਫੋਨ ਲਈ ਨੈਟਿਵ ਸਪੋਰਟ ਜੋੜ ਦਿੱਤਾ ਸੀ। ਗੂਗਲ ਨੂੰ US Patent and Trademark Office (USPTO) ਦੁਆਰਾ ਇਕ ਹਿੰਜ ਵਾਲੇ ਸਮਾਰਟਫੋਨ ਲਈ ਪਹਿਲਾਂ ਹੀ ਸਪੋਰਟ ਮਿਲ ਚੁੱਕਾ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੰਪਨੀ ਜਲਦੀ ਹੀ ਬਾਜ਼ਾਰ ’ਚ ਆਪਣਾ ਫੋਲਡੇਬਲ ਸਮਾਰਟਫੋਨ ਪੇਸ਼ ਕਰ ਸਕਦੀ ਹੈ।

ਸਿਰਫ ਸੈਮਸੰਗ ਜਾਂ ਗੂਗਲ ਹੀ ਨਹੀਂ ਸਗੋਂ ਇਕ ਮਸ਼ਹੂਰ ਲੀਕਸਟਰ ਦੀ ਰਿਪੋਰਟ ’ਤੇ ਭਰੋਸਾ ਕੀਤਾ ਜਾਵੇ ਤਾਂ ਸ਼ਾਓਮੀ ਵੀ ਫੋਲਡੇਬਲ ਡਿਵਾਈਸ ’ਤੇ ਕੰਮ ਕਰ ਰਹੀ ਹੈ। ਲੀਕਸਟਰ ਨੇ ਟਵਿਟਰ ’ਤੇ ਇਕ 19 ਸੈਕੰਡ ਦੀ ਵੀਡੀਓ ਪੋਸਟ ਕੀਤੀ ਹੈ। ਵੀਡੀਓ ’ਚ ਇਕ ਵੱਡੀ ਸਕਰੀਨ ਵਾਲਾ ਟੈਬਲੇਟ ਦਿਖਾਇਆ ਗਿਆਹੈ ਜਿਸ ਨੂੰ ਫੋਲਡ ਕਰਕੇ ਇਕ ਸਮਾਰਟਫੋਨ ਬਣਾ ਦਿੱਤਾ ਗਿਆ ਹੈ। ਲਗਭਗ ਸਾਰੀਆਂ ਕੰਪਨੀਆਂ ਇਸ ਟੈਕਨਾਲੋਜੀ ਵਲ ਫੋਕਸ ਕਰ ਰਹੀਆਂ ਹਨ। 
 


Related News