ਨਵੰਬਰ ਸਕਿਓਰਿਟੀ ਪੈਚ ਨਾਲ ਗੂਗਲ ਪਿਕਸਲ ਤੇ ਪਿਕਸਲ ਐਕਸ ਐੱਲ ਲਈ ਜਾਰੀ ਹੋਈ ਅਪਡੇਟ
Tuesday, Nov 20, 2018 - 01:24 PM (IST)

ਗੈਜੇਟ ਡੈਸਕ- ਗੂਗਲ ਨੇ ਆਖ਼ਿਰਕਾਰ ਪਿਕਸਲ ਤੇ Pixel XL ਡਿਵਾਇਸ ਲਈ ਨਵੰਬਰ 2018 ਐਂਡ੍ਰਾਇਡ ਸਕਿਓਰਿਟੀ ਪੈਚ ਦੇਣਾ ਸ਼ੁਰੂ ਕਰ ਦਿੱਤਾ ਹੈ। ਇਹ ਅਪਡੇਟ ਅਜਿਹੇ ਸਮੇਂ ਤੇ ਦਿੱਤੀ ਜਾ ਰਹੀ ਹੈ ਜਦੋਂ ਗੂਗਲ ਨੇ ਦੋ ਹਫਤੇ ਪਹਿਲਾਂ ਇਸ ਅਪਡੇਟ ਨੂੰ ਬਾਕੀ ਗੂਗਲ ਪਿਕਸਲ ਤੇ ਨੈਕਸਸ ਲਾਈਨਅਪ ਡਿਵਾਈਸਿਜ਼ ਲਈ ਰਿਲੀਜ ਕੀਤੀ ਸੀ। ਗੂਗਲ ਦੀ ਇਨੀਸ਼ਿਅਲ ਅਪਡੇਟ 'ਚ ਇਨ੍ਹਾਂ ਦੋਨਾਂ ਡਿਵਾਈਸਿਜ਼ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਸੀ। ਹਾਲਾਂਕਿ ਕੰਪਨੀ ਨੇ ਅਜੇ ਤੱਕ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਹੈ ਕਿ ਅਖੀਰ ਕਿਊ ਇਨ੍ਹਾਂ ਦੋਵਾਂ ਡਿਵਾਈਸਿਜ਼ ਨੂੰ ਅਪਡੇਟ ਦੇਣ 'ਚ ਦੇਰੀ ਹੋਈ।
ਇਨ੍ਹਾਂ ਦੋਵਾਂ ਡਿਵਾਈਸਿਜ਼ 'ਚ ਜੋ ਅਪਡੇਟ ਦਿੱਤੀ ਗਈ ਹੈ ਉਨ੍ਹਾਂ 'ਚ ਸਿਰਫ ਸਕਿਓਰਿਟੀ ਰਿਲੇਟਿਡ ਬਗ ਫਿਕਸ ਤੇ ਜਨਰਲ ਸਿਸਟਮ ਇੰਪਰੂਵਮੇਂਟ ਹੀ ਸ਼ਾਮਿਲ ਹੈ। ਇਸ ਤੋਂ ਇਲਾਵਾ ਇਨ੍ਹਾਂ ਡਿਵਾਈਸਿਜ਼ ਨੂੰ ਕਿਸੇ ਵੀ ਤਰ੍ਹਾਂ ਦੀ ਫੀਚਰ ਅਪਡੇਟ ਨਹੀਂ ਹੈ।
XDA Developers ਦੇ ਮੁਤਾਬਕ ਓਵਰ ਦ ਏਅਰ ਅਪਡੇਟ ਨੂੰ Google Pixel ਤੇ Pixel XL 'ਚ ਆਉਣ 'ਚ ਥੋੜ੍ਹੀ ਦੇਰੀ ਹੋ ਸਕਦੀ ਹੈ ਕਿਉਂਕਿ ਇਨ੍ਹਾਂ ਨੂੰ ਲੜੀਵਾਰ ਤਰੀਕੇ ਨਾਲ ਰੋਲਆਊਟ ਕੀਤੀ ਗਈ ਹੈ। ਜੇਕਰ ਤੁਸੀਂ ਆਪਣੇ ਡਿਵਾਈਸ ਨੂੰ ਅਪਡੇਟ ਕਰਣਾ ਚਾਹੁੰਦੇ ਹੋ ਤਾਂ ਤੁਹਾਨੂੰ ਡਾਊਨਲੋਡ ਦੇ ਉਪਲੱਬਧ ਮੌਜੂਦਾ ਫਾਈਲਸ ਨੂੰ ਅਪਡੇਟ ਕਰਨਾ ਹੋਵੇਗਾ। ਪਿਕਸਲ ਤੇ ਪਿਕਸਲ XL ਲਈ ਫੁੱਲ ਫੈਕਟਰੀ ਈਮੇਜ ਦਾ ਸਾਇਜ 1.76GB ਤੇ 1.77GB ਹੈ।
ਇਸ ਫਾਈਲਸ ਨੂੰ ਗੂਗਲ ਡਿਵੈੱਲਪਰ ਵੈੱਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਫਲੈਸ਼ ਸਿਸਟਮ ਫੈਕਟਰੀ ਇਮੇਜ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਨੂੰ ਬੂਟਲੋਡਰ ਨੂੰ ਅਨਲਾਕ ਕਰਨਾ ਹੋਵੇਗਾ।