ਗੂਗਲ Play Store ਤੋਂ ਹਰ ਹਫਤੇ ਮੁਫਤ ''ਚ ਡਾਊਨਲੋਡ ਕਰੋ ਇਕ ਪੇਡ ਐਪ
Friday, Mar 31, 2017 - 04:18 PM (IST)

ਜਲੰਧਰ- ਗੂਗਲ ਨੇ ਆਪਣੇ ਪਲੇ ਸਟੋਰ ''ਤੇ ਫ੍ਰੀ ਐਪ ਆਫ ਦ ਵੀਕ ਨਾਮ ਨਾਲ ਇਕ ਨਵਾਂ ਫੀਚਰ ਜੋੜਿਆ ਹੈ, ਜਿਸ ਦੇ ਤਹਿਤ ਉਹ ਆਪਣੇ ਯੂਜ਼ਰਸ ਲਈ ਹਰ ਹਫਤੇ ਕਿਸੇ ਇਕ ਪਾਪੂਲਰ ਪੇਡ ਐਪ ਨੂੰ ਮੁਫਤ ''ਚ ਪੇਸ਼ ਕਰ ਰਹੀ ਹੈ। ਇਸ ਦੇ ਤਹਿਤ ਪਲੇ ਸਟੋਰ ''ਚ ਇਕ ਵੱਖ ਤੋਂ ਸੈਕਸ਼ਨ ਨਜ਼ਰ ਆਵੇਗਾ, ਜਿਸ ''ਚ ਹਰ ਹਫਤੇ ਮੁਫਤ ਮਿਲਣ ਵਾਲੀ ਐਪ ਦੀ ਜਾਣਕਾਰੀ ਅਤੇ ਸੂਚਨਾ ਦਿੱਤੀ ਜਾਵੇਗੀ।
ਫਿਲਹਾਲ ਇਹ ਨਵਾਂ ਫੀਚਰ ਕੇਵਲ ਅਮਰੀਕਾ ''ਚ ਹੀ ਉਪਲੱਬਧ ਹੈ, ਪਰ ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਇਸ ਨੂੰ ਜਲਦੀ ਹੀ ਭਾਰਤ ''ਚ ਵੀ ਜਾਰੀ ਕਰ ਦੇਵੇਗੀ। ਅਜਿਹਾ ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਪਲੇ ਸਟੋਰ ''ਤੇ ਇਸ ਫੀਚਰ ਦੇ ਤਹਿਤ ਮਿਲਣ ਵਾਲੀ ਪਹਿਲੀ ਫਰੀ ਐਪ ਕਾਰਡ ਵਾਰਸ-ਐਡਵੇਂਚਰ ਟਾਈਮ ਜੋ ਕਿ ਕਾਰਟੂਨ ਨੈੱਟਵਰਕ ਦੇ ਇਕ ਕਾਰਟੂਨ ਸ਼ੋਅ ''ਤੇ ਅਧਾਰਿਤ ਹੈ, ਇਹ ਭਾਰਤੀ ਗੂਗਲ ਪਲੇ ਸਟੋਰ ''ਤੇ ਵੀ ਮੁਫਤ ''ਚ ਉਪਲੱਬਧ ਹੈ ਜਦ ਕਿ ਇਹ ਐਪ 200 ਰੁਪਏ ਦੀ ਹੈ ਪਰ ਫਿਲਹਾਲ ਇਸ ਨੂੰ ਐਪ ਸਟੋਰ ਤੋਂ ਮੁਫਤ ਹੀ ਡਾਊਨਲੋਡ ਕੀਤਾ ਜਾ ਸਕਦਾ ਹੈ।
ਦੱਸ ਦਈਏ ਕਿ ਗੂਗਲ ਦਾ ਇਹ ਨਵਾਂ ਪ੍ਰਮੋਸ਼ਨਲ ਫੀਚਰ ਐਪਲ ਦੇ ਐਪ ਸਟੋਰ ਆਫਰ ਮਿਲਦਾ-ਜੁਲਦਾ ਹੈ। ਇਸ ''ਚ ਐਪਲ ਫਰੀ iOS ਐਪ ਆਫ ਦ ਵੀਕ ਨਾਮ ਨਾਲ ਪੇਡ ਐਪਸ ਨੂੰ ਮੁਫਤ ''ਚ ਡਾਊਨਲੋਡ ਕਰਨ ਦਾ ਮੌਕਾ ਦਿੰਦਾ ਹੈ।