ਗੂਗਲ ਲਾਂਚ ਕਰੇਗਾ ਨਵਾਂ ਡਿਵਾਈਸ, ਦੇਵੇਗਾ ਹਰ ਗੱਲ ਦੀ ਜਾਣਕਾਰੀ
Monday, May 16, 2016 - 12:54 PM (IST)

ਜਲੰਧਰ— ਆਨਲਾਈਨ ਸ਼ਾਪਿੰਗ ਵੈੱਬਸਾਈਟ ਐਮੇਜ਼ਾਨ ਦਾ ਵੁਆਇਸ ਅਸਿਸਟੈਂਟ ਐਮੇਜ਼ਾਨ ਈਕੋ ਇਕ ਬਿਹਤਰੀਨ ਪ੍ਰਾਡਕਟ ਹੈ ਜਿਸ ਨੂੰ ਘਰ ਜਾਂ ਦਫਤਰ ਦੇ ਵਾਈ-ਫਾਈ ਨੈੱਟਵਰਕ ਨਾਲ ਕੁਨੈੱਕਟ ਕੀਤਾ ਜਾ ਸਕਦਾ ਹੈ ਅਤੇ ਇਹ ਕੋਈ ਵੀ ਜਾਣਕਾਰੀ ਦੇਣ ''ਚ ਸਮੱਰਥ ਹੋ ਜਾਂਦਾ ਹੈ। ਹੁਣ ਗੂਗਲ ਵੀ ਅਜਿਹੇ ਹੀ ਪ੍ਰਾਡਕਟ ''ਤੇ ਕੰਮ ਕਰ ਰਹੀ ਹੈ। ਰਿਕਾਰਡ ਦੀ ਰਿਪੋਰਟ ਮੁਤਾਬਕ ਗੂਗਲ ਨੇ ਕਿਹਾ ਹੈ ਕਿ ਉਹ ਅਜਿਹੇ ਪ੍ਰਾਡਕਟ ਨੂੰ ਵਿਕਸਿਤ ਕਰ ਰਹੇ ਹਨ ਜੋ ਐਮੇਜ਼ਾਨ ਨੂੰ ਟੱਕਰ ਦੇਵੇਗਾ।
ਗੂਗਲ ਦਾ ਇਹ ਪ੍ਰਾਡਕਟ ਆਨਹਬ ਵਾਇਰਲੈੱਸ ਰਾਊਟਰ ਦੀ ਤਰ੍ਹਾਂ ਹੋਵੇਗਾ ਅਤੇ ਇਹ ਗੂਗਲ ਸਰਚ ਅਤੇ ਵੁਆਇਸ ਰਿਕਗਿਨੇਸ਼ਨ ਟੈਕਨਾਲੋਜੀ ਨਾਲ ਲੈਸ ਹੋਵੇਗਾ। ਰਿਕਾਰਡ ਮੁਤਾਬਕ ਫਿਲਹਾਲ ਗੂਗਲ ਡਿਵੈੱਲਪਰ ਕਾਨਫਰੰਸ (18 ਤੋਂ 20 ਮਈ ਤੱਕ ਚੱਲਣ ਵਾਲੀ ਆਈ.ਓ. ਕਾਨਫਰੰਸ) ''ਚ ਇਸ ਨੂੰ ਪੇਸ਼ ਨਹੀਂ ਕੀਤਾ ਜਾਵੇਗਾ। ਹਾਲਾਂਕਿ ਐਮੇਜ਼ਾਨ ਈਕੋ ਵਰਗੇ ਇਸ ਪ੍ਰੋਡਕਟ ਨੂੰ ਇਸ ਸਾਲ ਤੱਕ ਲਾਂਚ ਕਰ ਦਿੱਤਾ ਜਾਵੇਗਾ। ਗੂਗਲ ਕਰਮਚਾਰੀਆਂ ਨੇ ਇਸ ਪ੍ਰਾਜੈਕਟ ਨੂੰ Chirp ਦਾ ਨਾਂ ਦਿੱਤਾ ਹੈ।
ਐਮੇਜ਼ਾਨ ਈਕੋ ਦੀ ਤਰ੍ਹਾਂ ਗੂਗਲ ਦਾ ਇਹ ਡਿਵਾਈਸ ਵੀ ਇੰਟਰਨੈੱਟ ਕੁਨੈਕਟੀਵਿਟੀ ਰਾਹੀਂ ਕੰਮ ਕਰੇਗਾ ਜੋ ਸਪੀਕਰ ਰਾਹੀਂ ਤੁਹਾਡੇ ਸਵਾਲਾਂ ਦੇ ਜਵਾਬ ਦੇਣ ''ਚ ਸਮੱਰਥ ਹੋਵੇਗਾ। ਜ਼ਿਕਰਯੋਗ ਹੈ ਕਿ ਐਮੇਜ਼ਾਨ ਨੇ ਈਕੋ ਦੀ ਸੇਲ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਕੰਜ਼ਿਊਮਰ ਇੰਟੈਲੀਜੰਸ ਰਿਸਰਚ ਪਾਰਟਨਰਸ ਦੀ ਰਿਪੋਰਟ ਮੁਤਾਬਕ ਲਾਂਚ ਤੋਂ ਬਾਅਦ 3 ਮਿਲੀਅਨ ਐਮੇਜ਼ਾਨ ਈਕੋ ਡਿਵਾਈਸ ਵਿਕ ਚੁੱਕੇ ਹਨ।