ਗੂਗਲ ਨੇ ਅੱਜ ਦਾਦਾ ਸਾਹਿਬ ਫਾਲਕੇ ਦੇ 148ਵੇਂ ਜਨਮਦਿਨ 'ਤੇ ਬਣਾਇਆ ਨਵਾਂ ਡੂਡਲ

Monday, Apr 30, 2018 - 03:18 PM (IST)

ਗੂਗਲ ਨੇ ਅੱਜ ਦਾਦਾ ਸਾਹਿਬ ਫਾਲਕੇ ਦੇ 148ਵੇਂ ਜਨਮਦਿਨ 'ਤੇ ਬਣਾਇਆ ਨਵਾਂ ਡੂਡਲ

ਜਲੰਧਰ- ਅਮਰੀਕੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਗੂਗਲ ਨੇ ਅੱਜ ਭਾਰਤੀ ਫਿਲਮਾਂ ਦੇ ਜਾਦੂਗਰ ਦਾਦਾ ਸਹਿਬ ਫਾਲਕੇ ਦੇ148ਵੇਂ ਜਨਮਦਿਨ 'ਤੇ ਨਵਾਂ ਡੂਡਲ ਬਣਾਇਆ ਹੈ। ਇਸ ਡੂਡਲ 'ਚ ਫਾਲਕੇ ਹੱਥ 'ਚ ਫਿਲਮ ਦੀ ਰੀਲ ਲਈ ਨਜ਼ਰ ਆ ਰਹੇ ਹਨ, ਗੂਗਲ ਦੇ ਆਲੇ-ਦੁਆਲੇ ਵੀ ਕਈ ਤਸਵੀਰਾਂ ਹਨ, ਜਿੰਨ੍ਹਾਂ 'ਚ ਫਾਲਕੇ ਨੂੰ ਅਲੱਗ-ਅਲੱਗ ਰੋਲ 'ਚ ਦਿਖਾਇਆ ਗਿਆ ਹੈ।

ਜੀਵਨ -
ਉਨ੍ਹਾਂ ਦਾ ਜਨਮ 30 ਅਪ੍ਰੈਲ 1870 ਨੂੰ ਨਾਸਿਕ ਦੇ ਨਜ਼ਦੀਕੀ ਤ੍ਰਿਯੰਬਕੇਸ਼ਵਰ ਤੀਰਥ ਸਥਾਨ 'ਤੇ ਇਕ ਮਰਾਠੀ ਬ੍ਰਾਹਮਣ ਪਰਿਵਾਰ 'ਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਮ ਧੂੰਡੀਰਾਜ ਗੋਵਿੰਦ ਫਾਲਕੇ ਸੀ। ਪਿਤਾ ਨਾਸਿਕ ਦੇ ਮਸ਼ਹੂਰ ਵਿਦਵਾਨ ਸਨ ਤਾਂ ਫਾਲਕੇ ਨੂੰ ਬਚਪਨ ਤੋਂ ਹੀ ਕਲਾ 'ਚ ਦਿਲਚਸਪੀ ਸੀ। 15 ਸਾਲ ਦੀ ਉਮਰ 'ਚ ਉਨ੍ਹਾਂ ਨੇ ਉਸ ਜ਼ਮਾਨੇ 'ਚ ਮੁੰਬਈ ਦੇ ਸਭ ਤੋਂ ਵੱਡੇ ਕਲਾ ਸਿੱਖਿਆਂ ਕੇਂਦਰ J. J. School of Art 'ਚ ਦਾਖਲਾ ਲਿਆ। ਫਿਰ ਉਨ੍ਹਾਂ ਨੇ ਮਹਾਰਾਜਾ ਸਯਾਜੀ ਰਾਓ ਯੂਨੀਵਰਸਿਟੀ 'ਚ ਦਾਖਲਾ ਲੈ ਕੇ ਚਿੱਤਰਕਲਾ ਨਾਲ ਫੋਟੋਗ੍ਰਾਫੀ ਤੇ ਆਰਕਟੀਟੈਕਚਰ ਕਲਾ ਦੀ ਵੀ ਪੜਾਈ ਕੀਤੀ।

ਕਰੀਅਰ ਦੀ ਸ਼ੁਰੂਆਤ - 
ਪੜਾਈ ਪੂਰੀ ਹੋਣ ਤੋਂ ਬਾਅਦ ਫਾਲਕੇ ਨੇ ਫੋਟੋਗ੍ਰਾਫੀ ਸ਼ੁਰੂ ਕਰ ਦਿੱਤੀ। ਮਕਸਦ ਦੋ ਵੇਲੇ ਦੀ ਰੋਟੀ ਦਾ ਵੀ ਸੀ। ਗੋਧਰਾ ਤੋਂ ਉਨ੍ਹਾਂ ਨੇ ਫੋਟੋਗ੍ਰਾਫੀ ਵਪਾਰ ਸ਼ੁਰੂ ਕੀਤਾ। 1913 ਦੀ ਫਿਲਮ ਰਾਜਾ ਹਰੀਚੰਦਰ ਤੋਂ ਉਨ੍ਹਾਂ ਨੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਭਾਰਤੀ ਸਿਨੇਮਾ ਦੇ ਇਤਿਹਾਸ 'ਚ ਇਹ ਪਹਿਲੀ ਫੀਚਰ ਫਿਲਮ ਹੈ। ਇਸ ਤੋਂ ਬਾਅਦ ਹਰ ਢੰਗ ਦੀਆਂ ਫਿਲਮਾਂ ਕੀਤੀਆਂ। 1937 ਤੱਕ ਉਨ੍ਹਾਂ ਨੇ 95 ਫਿਲਮਾਂ ਤੇ 26 ਸ਼ਾਰਟਸ ਫਿਲਮਾਂ ਬਣਾਈਆਂ।

ਭਾਰਤੀ ਸਿਨੇਮਾ 'ਚ ਉਨ੍ਹਾਂ ਦੇ ਯੋਗਦਾਨ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ 1969 ਨੂੰ ਉਨ੍ਹਾਂ ਦੇ ਨਾਮ 'ਤੇ ਫਾਲਕੇ ਆਵਰਡ ਸ਼ੁਰੂ ਕੀਤਾ। ਭਾਰਤੀ ਸਿਨੇਮਾ ਦਾ ਇਹ ਸਭ ਤੋਂ ਨਾਮਜ਼ਦ ਪੁਰਸਕਾਰ ਉਨ੍ਹਾਂ ਹਸਤੀਆਂ ਨੂੰ ਦਿੱਤਾ ਜਾਂਦਾ ਹੈ, ਜੋ ਸਿਨੇਮਾ ਜਗਤ 'ਚ ਮਹੱਤਵਪੂਰਨ ਯੋਗਦਾਨ ਦਿੰਦੇ ਹਨ।


Related News