ਗੂਗਲ ਕ੍ਰੋਮ ''ਚ ਮਿਲੇਗਾ ਮਾਈਕ੍ਰੋਸਾਫਟ ਐੱਜ ਦਾ ਇਹ ਕਮਾਲ ਦਾ ਫੀਚਰ
Tuesday, Sep 19, 2023 - 05:39 PM (IST)
ਗੈਜੇਟ ਡੈਸਕ- ਗੂਗਲ ਆਪਣੇ ਡੈਸਕਟਾਪ ਯੂਜ਼ਰਜ਼ ਨੂੰ ਨਵੀਂ ਸਹੂਲਤ ਦੇਣ ਲਈ ਮਾਈਕ੍ਰੋਸਾਫਟ ਐੱਜ ਦੇ ਫੀਚਰ ਨੂੰ ਕਾਪੀ ਕਰਨ ਜਾ ਰਹੀ ਹੈ। ਰਿਪੋਰਟ ਮੁਤਾਬਕ, ਗੂਗਲ ਕ੍ਰੋਮ ਯੂਜ਼ਰਜ਼ ਲਈ ਇਕ ਨਵਾਂ 'ਰੀਡ ਅਲਾਊਡ' ਫੀਚਰ ਪੇਸ਼ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਜ਼ ਨੂੰ ਆਰਟਿਕਲ ਪੜ੍ਹਨ ਦੇ ਨਾਲ ਸੁਣਨ ਦੀ ਸਹੂਲਤ ਵੀ ਮਿਲੇਗੀ। ਸਿਰਫ ਇੰਨਾ ਹੀ ਨਹੀਂ ਯੂਜ਼ਰਜ਼ ਆਪਣੀ ਮਰਜ਼ੀ ਨਾਲ ਪੜ੍ਹਨ ਦੀ ਸਪੀਡ ਨੂੰ ਵੀ ਕੰਟਰੋਲ ਕਰ ਸਕਣਗੇ। ਯੂਜ਼ਰਜ਼ ਨੂੰ ਆਵਾਜ਼ ਚੁਣਨ ਦਾ ਆਪਸ਼ਨ ਵੀ ਮਿਲੇਗਾ। ਇਸ ਫੀਚਰ ਨੂੰ ਫਿਲਹਾਲ ਟੈਸਟ ਕੀਤਾ ਜਾ ਰਿਹਾ ਹੈ।
ਰੀਡ ਅਲਾਊਡ ਫੀਚਰ
ਰਿਪਰਟ ਮੁਤਾਬਕ, ਰੀਡ ਅਲਾਊਡ ਫੀਚਰ 'ਚ ਇਕ ਵਿਚਾਰਸ਼ੀਲ ਯੂਜ਼ਰਜ਼ ਇੰਟਰਫੇਸ ਡਿਜ਼ਾਈਨ ਐਲੀਮੈਂਟ ਸ਼ਮਲ ਹੈ। ਫੀਚਰ 'ਚ ਜਿਵੇਂ ਹੀ ਆਰਟਿਕਲ ਸੁਣਾਇਆ ਜਾਂਦਾ ਹੈ, ਮੌਜੂਦਾ 'ਚ ਬੋਲੇ ਗਏ ਵਾਕ ਨੂੰ ਹਾਈਲਾੀਟ ਕੀਤਾ ਜਾਂਦਾ ਹੈ, ਜਦਕਿ ਪਹਿਲਾਂ ਪੜ੍ਹੇ ਗਏ ਭਾਗ ਹੌਲੀ-ਹੌਲੀ ਫਿੱਕੇ ਪੈ ਜਾਂਦੇ ਹਨ। ਇਹ ਡਿਜ਼ਾਈਨ ਯੂਜ਼ਰਜ਼ ਲਈ ਆਪਣੀ ਪੜ੍ਹਨ ਦੀ ਸਪੀਡ ਨੂੰ ਟ੍ਰੈਕ ਕਰਨਾ ਆਸਾਨ ਬਣਾਉਂਦਾ ਹੈ।
ਇਸਤੋਂ ਇਲਾਵਾ ਜਿਨ੍ਹਾਂ ਯੂਜ਼ਰਜ਼ ਨੂੰ ਇਹ ਹਾਈਲਾਈਟਿੰਗ ਇਫੈਕਟ ਧਿਆਨ ਭਟਕਾਉਣ ਵਾਲਾ ਲੱਗ ਰਿਹਾ ਹੋਵੇ ਤਾਂ ਉਹ ਇਸਨੂੰ ਬੰਦ ਵੀ ਕਰ ਸਕਦੇ ਹਨ। ਇਸ ਹਾਈਲਾਟਿੰਗ ਨੂੰ ਬੰਦ ਕਰਨ ਲਈ ਕ੍ਰੋਮ 'ਚ ਇਕ ਬਟਨ ਸ਼ਾਮਲ ਕੀਤਾ ਗਿਆ ਹੈ। ਸਿਰਫ ਇੰਨਾ ਹੀ ਨਹੀਂ, ਗੂਗਲ, ਕ੍ਰੋਮ ਲਈ ਵਿਜ਼ੁਅਲ ਅਪੀਲ 'ਚ ਵੀ ਸੁਧਾਰ ਕਰ ਰਿਹਾ ਹੈ।