ਪਲੇਅ ਸਟੋਰ ''ਤੇ ਗੂਗਲ ਲਾਂਚ ਕਰ ਸਕਦਾ ਹੈ Audiobook
Tuesday, Jan 23, 2018 - 09:43 AM (IST)

ਜਲੰਧਰ- ਗੂਗਲ ਪਲੇਅ ਸਟੋਰ 'ਤੇ ਜਲਦ ਹੀ ਆਡਿਓਬੁੱਕ ਦੀ ਵਿਕਰੀ ਕਰ ਸਕਦੀ ਹੈ। ਇਸ ਦੇ ਪਿੱਛੇ ਦਾ ਕਾਰਨ ਬਾਜ਼ਾਰ 'ਚ ਅੇਮਾਜ਼ਾਨ ਦੇ ਪ੍ਰਭਾਵ ਨੂੰ ਚੁਣੌਤੀ ਦੇਣਾ ਮੰਨਿਆ ਜਾ ਰਿਹਾ ਹੈ। ਰਿਪੋਰਟ ਮੁਤਾਬਕ, ਪਲੇਅ ਸਟੋਰ 'ਤੇ ਉਪਲੱਬਧ ਲਿੰਕ ਕੰਮ ਨਹੀਂ ਕਰੇਗਾ ਪਰ ਇਹ ਦੋਵੇਂ ਪਲੇਟਫਾਰਮਾਂ ਵੈੱਬ ਅਤੇ ਗੂਗਲ ਪਲੇਅ 'ਤੇ ਦਿਖਾਈ ਦੇਵੇਗਾ।
ਜਦਕਿ ਗੂਗਲ ਰਾਹੀਂ ਇਸ ਬਾਰੇ 'ਚ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ, ਕਿ ਕਦੋਂ ਗੂਗਲ Audiobook ਨੂੰ ਪੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ ਪਰ ਕਿਹਾ ਜਾ ਰਿਹਾ ਹੈ ਕਿ ਗੂਗਲ ਜਲਦ ਹੀ ਇਸ ਨੂੰ ਲਾਈਵ ਕਰ ਦੇਵੇਗਾ। ਇਸ ਦੌਰਾਨ ਖੁਸ਼ੀ ਜ਼ਾਹਿਰ ਕਰਦੇ ਹੋਏ ਗੂਗਲ ਨੇ ਦੱਸਿਆ ਹੈ ਕਿ ਪਹਿਲਾਂ ਆਡਿਓਬੁੱਕ ਦੀ ਵਿਕਰੀ 'ਤੇ 50 ਫੀਸਦੀ ਦਿੱਤੀ ਜਾਵੇਗੀ।