ਸਸਤੇ ਸਮਾਰਟਫੋਨਾਂ ਲਈ ਹੋਇਆ Android 11 Go Edition, ਮਿਲਣਗੇ ਜ਼ਬਰਦਸਤ ਫੀਚਰਜ਼

09/11/2020 3:26:25 PM

ਗੈਜੇਟ ਡੈਸਕ– ਗੂਗਲ ਨੇ 2 ਜੀ.ਬੀ. ਰੈਮ ਵਾਲੇ ਸਮਾਰਟਫੋਨਾਂ ਲਈ Android 11 Go Edition ਲਾਂਚ ਕਰ ਦਿੱਤਾ ਹੈ। ਗੂਗਲ ਦਾ ਕਹਿਣਾ ਹੈ ਕਿ ਐਂਟਰੀ ਲੈਵਲ ਡਿਵਾਈਸਿਜ਼ ਲਈ ਐਂਡਰਾਇਡ ਦੇ ਇਸ ਨਵੇਂ ਹਲਕੇ ਵਰਜ਼ਨ ਨੂੰ ਖ਼ਾਸਤੌਰ ’ਤੇ ਤਿਆਰ ਕੀਤਾ ਗਿਆ ਹੈ। ਇਸ ਰਾਹੀਂ ਸਸਤੇ ਸਮਾਰਟਫੋਨਾਂ ਦੀ ਪਰਫਾਰਮੈਂਸ ਬਿਹਤਰ ਹੋ ਜਾਵੇਗੀ ਅਤੇ ਕਈ ਨਵੇਂ ਪ੍ਰਾਈਵੇਸੀ ਫੀਚਰਜ਼ ਵੀ ਮਿਲਣਗੇ। 

Android 11 Go Edition ’ਚ ਸਕਿਓਰਿਟੀ ਫੀਚਰ ਜਿਵੇਂ ਕਿ ਵਨ-ਟਾਈਮ ਪਾਸਵਰਡ ਅਤੇ ਐਪਸ ਲਈ ਆਟੋ-ਰੀਸੈੱਟ ਪਰਮਿਸ਼ਸ਼ਨ ਵਰਗੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਵਿਚ ਇਕ ਖ਼ਾਸ ਕਨਵਰਸੇਸ਼ਨ ਦੀ ਆਪਸ਼ਨ ਵੀ ਮਿਲੇਗੀ ਜੋ ਕਿ ਨੋਟੀਫਿਕੇਸ਼ੰਸ ਸ਼ੇਡ ਦੇ ਹੇਠਾਂ ਹੋਵੇਗੀ। ਇਸ ਫੀਚਰ ਰਾਹੀਂ ਯੂਜ਼ਰ ਨੂੰ ਮੈਸੇਜ ਦੇ ਰਿਪਲਾਈ ਅਤੇ ਉਸ ਨੂੰ ਮੈਨੇਜ ਕਰਨ ’ਚ ਆਸਾਨੀ ਹੋਵੇਗੀ। 

ਜਾਣਕਾਰੀ ਲਈ ਦੱਸ ਦੇਈਏ ਕਿ 2 ਜੀ.ਬੀ. ਰੈਮ ਵਾਲੇ ਸਸਤੇ ਐਂਡਰਾਇਡ ਸਮਾਰਟਫੋਨਾਂ ’ਚ ਐਪਸ ਦੀ ਪ੍ਰੋਸੈਸਿੰਗ ਲਈ 900MB ਤੋਂ ਜ਼ਿਆਦਾ ਸਟੋਰੇਜ ਮਿਲੇਗੀ। ਇਸ ਦਾ ਮਤਲਬ ਇਹ ਹੋਇਆ ਕਿ ਯੂਜ਼ਰ ਆਪਣੇ ਡਿਵਾਈਸਿਜ਼ ’ਚ ਇਕ ਟਾਈਮ ’ਤੇ ਜ਼ਿਆਦਾ ਐਪਸ ਦੀ ਵਰਤੋਂ ਕਰ ਸਕਣਗੇ। 

ਅਗਲੇ ਮਹੀਨੇ ਸ਼ੁਰੂ ਹੋਵੇਗਾ ਰੋਲਆਊਟ
ਐਂਡਰਾਇਡ 11 ਗੋ ਐਡੀਸ਼ਨ ਅਗਲੇ ਮਹੀਨੇ ਤੋਂ ਸਮਾਰਟਫੋਨਾਂ ’ਚ ਮਿਲਣਾ ਸ਼ੁਰੂ ਹੋ ਜਾਵੇਗਾ। ਐੱਚ.ਐੱਮ.ਡੀ. ਗਲੋਬਲ ਦੀ ਮਲਕੀਅਤ ਵਾਲੀ ਕੰਪਨੀ ਨੋਕੀਆ ਇਕੱਲੀ ਅਜਿਹੀ ਕੰਪਨੀ ਹੈ ਜੋ ਕਿ ਆਪਣੇ ਡਿਵਾਈਸਿਜ਼ ਨੂੰ ਨਵੇਂ ਵਰਜ਼ਨ ’ਤੇ ਅਪਡੇਟ ਕਰੇਗੀ। ਨਵੇਂ ਨਿਯਮ ਮੁਤਾਬਕ, 2 ਜੀ.ਬੀ. ਜਾਂ ਉਸ ਤੋਂ ਘੱਟ ਰੈਮ ਵਾਲੇ ਸਮਾਰਟਫੋਨ ਜੋ ਕਿ ਅਗਲੀ ਤਿਮਾਹੀ ਤੋਂ ਲਾਂਚ ਹੋਣਗੇ, ਉਨ੍ਹਾਂ ’ਚ ਐਂਡਰਾਇਡ ਗੋ ਹੋਣਾ ਜ਼ਰੂਰੀ ਹੈ। ਅਜਿਹੇ ’ਚ ਆਉਣ ਵਾਲੇ ਸਮੇਂ ’ਚ ਸਾਰੇ ਐਂਟਰੀ ਲੈਵਲ ਸਮਾਰਟਫੋਨਾਂ ’ਚ ਤੁਹਾਨੂੰ ਐਂਡਰਾਇਡ 11 ਗੋ ਐਡੀਸ਼ਨ ਵੇਖਣ ਨੂੰ ਮਿਲੇਗਾ। 


Rakesh

Content Editor

Related News