ਗੂਗਲ ਇਸ ਮਿਠਾਈ ਦੇ ਨਾਂ ’ਤੇ ਰੱਖੇਗੀ ਐਂਡਰਾਇਡ 13 ਦਾ ਕੋਡਨੇਮ

07/28/2021 3:40:29 PM

ਗੈਜੇਟ ਡੈਸਕ– ਗੂਗਲ ਇਨ੍ਹੀਂ ਦਿਨੀਂ ਆਪਣੇ ਮੋਬਾਇਲ ਆਪਰੇਟਿੰਗ ਸਿਸਟਮ ਐਂਡਰਾਇਡ 12 ਦੇ ਅਪਗ੍ਰੇਡਿਡ ਵਰਜ਼ਨ ਐਂਡਰਾਇਡ 13 ’ਤੇ ਕੰਮ ਕਰ ਰਹੀ ਹੈ। ਹੁਣ ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਵਿਚ ਐਂਡਰਾਇਡ 13 ਦੇ ਕੋਡਨੇਮ ਬਾਰੇ ਜਾਣਕਾਰੀ ਦਿੱਤੀ ਗਈ ਹੈ। ਐਕਸ.ਡੀ.ਏ. ਡਿਵੈਲਪਰਸ ਦੀ ਰਿਪੋਰਟ ਮੁਤਾਬਕ, ਐਂਡਰਾਇਡ 13 ਦਾ ਕੋਡਨੇਮ ਤਿਰਾਮਿਸੁ (Tiramisu) ਹੋਵੇਗਾ। ਜਾਣਕਾਰੀ ਲਈ ਦੱਸ ਦੇਈਏ ਕਿ ਤਿਰਾਮਿਸੁ ਇਕ ਸਵਾਦੀ ਇਟਾਲੀਅਨ ਮਿਠਾਈ ਹੈ। ਇਸ ਮਿਠਾਈ ਨੂੰ ਕੌਫ਼ੀ, ਮਿੰਡੀ, ਵ੍ਹੀਪਡ ਮਸਕਰਪੋਨ ਅਤੇ ਕਰੀਮ ਨਾਲ ਬਣਾਇਆ ਜਾਂਦਾ ਹੈ। 

ਗੂਗਲ ਨੇ ਹੁਣ ਤਕ ਆਪਣੇ ਸਾਰੇ ਐਂਡਰਾਇਡ ਮੋਬਾਇਲ ਆਪਰੇਟਿੰਗ ਸਿਸਟਮ ਦੇ ਕੋਡਨੇਮ ਅਲਫਾਬੈਟਿਕ ਆਰਡਰ ’ਚ ਰੱਖੇ ਹਨ। ਐਂਡਰਾਇਡ 12 ਨੂੰ ਆਂਤਰਿਕ ਰੂਪ ਨਾਲ ਕੋਡਨੇਮ ਸਨੋ ਕੋਨ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਰਿਲੀਜ਼ ਹੋਏ ਐਂਡਰਾਇਡ 1.5 ਨੂੰ ਕੱਪਕੇਕ, ਐਂਡਰਾਇਡ 1.6 ਨੂੰ ਡੋਨਟ ਅਤੇ ਐਂਡਰਾਇਡ 9 ਨੂੰ ਪਾਈ ਦਾ ਨਾਂ ਦਿੱਤਾ ਗਿਆ ਸੀ। 


Rakesh

Content Editor

Related News