Google ਤੇ Levi''s ਮਿਲ ਕੇ ਬਣਾ ਰਹੇ ਹਨ ਸਮਾਰਟ ਜੈਕੇਟ (ਵੀਡੀਓ)
Saturday, May 21, 2016 - 03:55 PM (IST)
ਜਲੰਧਰ : ਗੂਗਲ ਤੇ ਲਿਵਾਈਲ (ਮਸ਼ਹੂਰ ਕਲੋਥਿੰਗ ਬ੍ਰੈਂਡ) ਮਿਲ ਕੇ ਇਕ ਪ੍ਰਾਜੈਕਟ ''ਤੇ ਕੰਮ ਕਰ ਰਹੇ ਹਨ, ਜਿਸ ਦਾ ਨਾਂ ਹੈ ''ਕਮਿਊਟਰ ਸਮਾਰਟ ਜੈਕੇਟ''। ਬੀਤੇ ਸ਼ੁੱਕਰਵਾਰ ਨੂੰ ਟੈੱਕ ਜਾਇੰਟ ਤੇ ਡੈਨਿਮ ਨਿਰਮਾਤਾ ਨੇ ਮਿਲ ਕੇ ਇਕ ਜੈਕੇਟ ਪੇਸ਼ ਕੀਤੀ ਜੋ ਕਿ ਉਨ੍ਹਾਂ ਦੇ ਪ੍ਰਾਜੈਕਟ ਜੈਕੁਆਰਡ ਦਾ ਹਿੱਸਾ ਹੈ। ਇਸ ਨੂੰ ਇਕ ਵੀਡੀਓ ਦੇ ਜ਼ਰੀਏ ਪੇਸ਼ ਕੀਤਾ ਗਿਆ ਹੈ ਜੋ ਤੁਸੀਂ ਉੱਪਰ ਦੇਖ ਸਕਦੇ ਹੋ।
ਇਹ ਸਮਾਰਟ ਜੈਕੇਟ ਅਜੇ ਬੀਟਾ ਵਰਜ਼ਨ ''ਚ ਉਪਲਬੱਧ ਹੈ ਤੇ ਇਸ ਨੂੰ ਅਗਲੇ ਸਾਲ ਫਰਵਰੀ-ਮਾਰਚ ''ਚ ਲਾਂਚ ਕੀਤਾ ਜਾਵੇਗਾ। ਇਸ ਦੀ ਕੀਮਤ ਬਾਰੇ ਅਜੇ ਤੱਕ ਕੁਝ ਵੀ ਨਹੀਂ ਦੱਸਿਆ ਗਿਆ ਹੈ। ਵੀਡੀਓ ''ਚ ਜੈਸ਼ਚਰ ਕੰਟਰੋਲ, ਟੈਪਿੰਗ ਤੇ ਸਵਾਈਪਿੰਗ ਨਾਲ ਅਲੱਗ-ਅਲੱਗ ਟਾਸਕ ਕੀਤੇ ਜਾਣ ਬਾਰੇ ਦਿਖਾਇਆ ਗਿਆ ਹੈ। ਇਸ ਦਾ ਮਕਸਦ ਹੈ ਬਿਨਾਂ ਡਿਸਪਲੇ ਵੱਲ ਧਿਆਨ ਦਿੱਤੇ ਟਾਸਕ ਕੰਪਲੀਟ ਕਰਨਾ ਤੇ ਰਾਈਡਰ ਦਾ ਧਿਆਨ ਨਾ ਭਟਕਨ ਦੇਣਾ।
