ਗੂਗਲ ਨੇ ਆਪਣੇ ਮੈਸੇਜਿੰਗ ਐਪ ''ਚ ਪੇਸ਼ ਕੀਤਾ ਕੁਇੱਕ ਰਿਪਲਾਈ ਫੀਚਰ
Thursday, Oct 27, 2016 - 04:28 PM (IST)
ਜਲੰਧਰ- ਗੂਗਲ ਨੇ ਆਪਣੇ ਚੈਟ ਐਪ Allo ਦਾ ਨਵਾਂ ਵਰਜ਼ਨ ਪੇਸ਼ ਕੀਤਾ ਹੈ। ਨਵੀਂ ਅਪਡੇਟ ''ਚ ਗੂਗਲ ਨੇ Allo ''ਚ ਸਪਲਿੱਟ ਸਕ੍ਰੀਨ ਮਲਟੀ ਟਾਸਕਿੰਗ ਫੀਚਰ ਨੂੰ ਪੇਸ਼ ਕੀਤਾ ਹੈ। ਮਲਟੀ ਟਾਸਕਿੰਗ ਤੋਂ ਇਲਾਵਾ ਅਪਡੇਟਿਡ ਐਪ ''ਚ ਐਪ ਸ਼ਾਟਕਟਸ, ਗਿਫ ਕੀਬੋਰਡ ਅਤੇ ਕੁਇੱਕ ਰਿਪਲਾਈ ਦੀ ਆਪਸ਼ਨ ਮਿਲੇਗੀ। ਐਪ ''ਚ ਕੀ-ਅਲਰਟ ਅਤੇ ਲੈਂਡਸਕੇਪ ਸਪੋਰਟ ਨੂੰ ਵੀ ਐਡ ਕੀਤਾ ਗਿਆ ਹੈ।
Allo ਪ੍ਰਾਜੈੱਕਟ ਦੇ ਕੋ-ਲੀਡਰ Justin Uberti ਨੇ ਆਪਣੇ ਟਵਿਟਰ ਅਕਾਊਂਟ ''ਤੇ ਨਵੇਂ ਫੀਚਰਜ਼ ਬਾਰੇ ਜਾਣਕਾਰੀ ਦਿੱਤੀ ਹੈ। ਹਾਲਾਂਕਿ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਆਈ.ਓ.ਐੱਸ. ਡਿਵਾਈਸਿਸ ''ਚ ਇਨ੍ਹਾਂ ਫੀਚਰਜਸ ਨੂੰ ਕਦੋਂ ਐਡ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ Allo ਐਪ ''ਚ ਗੂਗਲ ਅਸਿਸਟੈਂਡ ਨੂੰ ਵੀ ਐਡ ਕੀਤਾ ਗਿਆ ਹੈ। ਮਸ਼ੀਨ ਲਰਨਿੰਗ ਦੀ ਮਦਦ ਨਾਲ Allo ਐਪ ਸਮਾਰਟ ਰਿਪਲਾਈ ਫੀਚਰ ਦੀ ਪੇਸ਼ਕਸ਼ ਵੀ ਕਰਦਾ ਹੈ ਜਿਸ ਨਾਲ ਕੁਇੱਕ ਰਿਪਲਾਈ ਕਰਨ ''ਚ ਮਦਦ ਮਿਲਦੀ ਹੈ।
