iPhone 16e ਨੂੰ ਟੱਕਰ ਦੇਣ ਆ ਰਿਹੈ Google ਦਾ ਸਸਤਾ ਫੋਨ, ਇੰਨੀ ਹੋਵੇਗੀ ਕੀਮਤ

Tuesday, Mar 18, 2025 - 11:02 PM (IST)

iPhone 16e ਨੂੰ ਟੱਕਰ ਦੇਣ ਆ ਰਿਹੈ Google ਦਾ ਸਸਤਾ ਫੋਨ, ਇੰਨੀ ਹੋਵੇਗੀ ਕੀਮਤ

ਗੈਜੇਟ ਡੈਸਕ- ਗੂਗਲ ਦਾ ਨਵਾਂ ਸਮਾਰਟਫੋਨ Pixel 9a ਕੱਲ੍ਹ ਯਾਨੀ 19 ਮਾਰਚ ਨੂੰ ਲਾਂਚ ਹੋਣ ਵਾਲਾ ਹੈ। ਇਹ ਸਮਾਰਟਫੋਨ ਸਿੱਧੇ ਤੌਰ 'ਤੇ iPhone 16e ਨੂੰ ਟੱਕਰ ਦੇਵੇਗਾ। 

ਲਾਂਚ ਤੋਂ ਪਹਿਲਾਂ ਇਸ ਸਮਾਰਟਫੋਨ ਨਾਲ ਜੁੜੀਆਂ ਵੀਡੀਓਜ਼, ਹੈਂਡਸ ਆਨ ਤਸਵੀਰਾਂ ਅਤੇ ਦੂਜੀ ਡਿਟੇਲਸ ਸਾਹਮਣੇ ਆਈ ਹੈ। ਇੰਨਾ ਹੀ ਨਹੀਂ ਫੋਨ ਦੀ ਕੀਮਤ ਵੀ ਲੀਕ ਹੋ ਚੁੱਕੀ ਹੈ। 

Pixel 9a ਦੀ ਜਰਮਨ ਅਤੇ ਯੂਏਈ ਰਿਟੇਲਰ ਕੀਮਤ ਨੂੰ ਸਪਾਟ ਕੀਤਾ ਗਿਆ ਹੈ। ਜਰਮਨੀ 'ਚ ਇਸਦੀ ਕੀਮਤ 549 ਯੂਰੋ ਤੋਂ ਸ਼ੁਰੂ ਹੋਵੇਗੀ, ਜੋ 128 ਜੀ.ਬੀ. ਸਟੋਰੇਜ ਵੇਰੀਐਂਟ ਦੀ ਹੋ ਸਕਦੀ ਹੈ। 

ਇਹ ਸਮਾਰਟਫੋਨ ਗ੍ਰੇਅ, ਰੋਜ਼, ਬਲੈਕ ਅਤੇ ਵਾਇਲੇਟ ਰੰਗਾਂ 'ਚ ਲਾਂਚ ਹੋਵੇਗਾ। ਲਿਸਟਿੰਗ 'ਚ ਵੀ ਦੱਸਿਆ ਗਿਆ ਹੈ ਕਿ Pixel 9a, 10 ਤੋਂ 14 ਦਿਨਾਂ 'ਚ ਸ਼ਿਪ ਹੋਵੇਗਾ। 

ਉਥੇ ਹੀ ਯੂਏਈ 'ਚ ਇਸਦੀ ਕੀਮਤ 2350 ਦਿਰਹਮ (ਕਰੀਬ 55,452 ਰੁਪਏ) ਹੋ ਸਕਦੀ ਹੈ, ਇਹ ਕੀਮਤ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਹੋਵੇਗੀ। ਹਾਲਾਂਕਿ, ਇਹ ਕੀਮਤਾਂ ਅਧਿਕਾਰਤ ਨਹੀਂ ਹਨ। ਮੰਨਿਆ ਜਾ ਰਿਹਾ ਹੈ ਕਿ ਅਮਰੀਕੀ ਬਾਜ਼ਾਰ 'ਚ Pixel 9a ਦੀ ਕੀਮਤ 550 ਡਾਲਰ ਜਾਂ 500 ਡਾਲਰ ਤੋਂ ਸ਼ੁਰੂ ਹੋ ਸਕਦੀ ਹੈ। 

ਫੀਚਰਜ਼

ਇਹ ਸਮਾਰਟਫੋਨ 6.3-ਇੰਚ ਦੀ OLED ਡਿਪਲੇਅ ਦੇ ਨਾਲ ਆ ਸਕਦਾ ਹੈ, ਜੋ 120Hz ਰਿਫ੍ਰੈਸ਼ ਰੇਟ ਅਤੇ 2700 Nits ਦੀ ਪੀਕ ਬ੍ਰਾਈਟਨੈੱਸ ਦੇ ਨਾਲ ਆਏਗੀ। ਫੋਨ 'ਚ Google Tesnor G4 ਪ੍ਰੋਸੈਸਰ ਦਿੱਤਾ ਜਾ ਸਕਦਾ ਹੈ, ਜੋ Pixel 9 ਸੀਰੀਜ਼ ਦੇ ਦੂਜੇ ਫੋਨਾਂ 'ਚ ਮਿਲਦਾ ਹੈ। ਇਸ ਵਿਚ 256 ਜੀ.ਬੀ. ਤਕ ਦੀ ਸਟੋਰੇਜ ਦਿੱਤੀ ਜਾ ਸਕਦੀ ਹੈ। 

ਫੋਨ 48 ਮੈਗਾਪਿਕਸਲ ਦਾ ਮੇਨ ਕੈਮਰਾ ਅਤੇ 13 ਮੈਗਾਪਿਕਸਲ ਦੇ ਅਲਟਰਾ ਵਾਈਡ ਐਂਗਲ ਲੈੱਨਜ਼ ਦੇ ਨਾਲ ਆਏਗਾ। ਫੋਨ 'ਚ 5100mAh ਦੀ ਬੈਟਰੀ ਮਿਲ ਸਕਦੀ ਹੈ। 


author

Rakesh

Content Editor

Related News