ਹੁਣ ਖ਼ਤਮ ਹੋਵੇਗੀ ਈਮੇਲ ਲਿਖਣ ਦੀ ਟੈਨਸ਼ਨ, ਜੀਮੇਲ ਖ਼ੁਦ ਲਿਖੇਗਾ ਮੇਲ! AI ਨਾਲ ਹੋਇਆ ਲੈਸ

Saturday, May 13, 2023 - 03:22 PM (IST)

ਹੁਣ ਖ਼ਤਮ ਹੋਵੇਗੀ ਈਮੇਲ ਲਿਖਣ ਦੀ ਟੈਨਸ਼ਨ, ਜੀਮੇਲ ਖ਼ੁਦ ਲਿਖੇਗਾ ਮੇਲ! AI ਨਾਲ ਹੋਇਆ ਲੈਸ

ਗੈਜੇਟ ਡੈਸਕ- ਗੂਗਲ ਨੇ ਆਪਣੇ ਐਨੁਅਲ ਡਿਵੈਲਪਰ ਕਾਨਫਰੰਸ Google I/O 2023 ਈਵੈਂਟ 'ਚ ਜੀਮੇਲ ਲਈ ਨਵੇਂ ਫੀਚਰਜ਼ ਦਾ ਐਲਾਨ ਕੀਤਾ। ਇਸ ਫੀਚਰਜ਼ ਦੀ ਮਦਦ ਨਾਲ ਯੂਜ਼ਰਜ਼ ਨੂੰ ਤੇਜ਼ੀ ਨਾਲ ਜ਼ਿਆਦਾ ਆਸਾਨੀ ਨਾਲ ਈਮੇਲ ਲਿਖਣ 'ਚ ਮਦਦ ਮਿਲੇਗੀ। ਨਵਾਂ ਏ.ਆਈ. ਫੀਚਰ- 'ਹੈਲਮ ਮੀ ਰਾਈਟ' ਯੂਜ਼ਰਜ਼ ਦੇ ਅਨਪੁਟ ਦੇ ਆਧਾਰ 'ਚ ਈਮੇਲ ਡ੍ਰਾਫਟ ਬਣਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਦਾ ਹੈ। ਦੱਸ ਦੇਈਏ ਕਿ ਇਸ ਈਵੈਂਟ 'ਚ ਗੂਗਲ ਨੇ Pixel 7A ਅਤੇ ਪਿਕਸਲ ਫੋਲਡ ਸਮਾਰਟਫੋਨ ਦੇ ਨਾਲ ਏ.ਆਈ. ਚੈਟਬਾਟ ਬਾਰਡ ਨੂੰ ਵੀ ਲਾਂਚ ਕੀਤਾ ਹੈ।

ਜੀਮੇਲ ਖ਼ੁਦ ਲਿਖੇਗਾ ਮੇਲ!

ਨਵੇਂ ਹੈਲਪ ਮੀ ਰਾਈਟ ਫੀਚਰ ਦੀ ਵਰਤੋਂ ਕਰਨ ਲਈ ਯੂਜ਼ਰਜ਼ ਨੂੰ ਬਸ ਇਕ ਈਮੇਲ ਟਾਈਪ ਕਰਨਾ ਸ਼ੁਰੂ ਕਰਨਾ ਹੋਵੇਗਾ ਅਤੇ ਫਿਰ ਹੈਲਪ ਮੀ ਰਾਈਟ ਬਟਨ 'ਤੇ ਕਲਿਕ ਕਰਨਾ ਹੋਵੇਗਾ। ਏ.ਆਈ. ਉਦੋਂ ਆਟੋਮੈਟਿਕ ਰੂਪ ਨਾਲ ਈਮੇਲ ਦਾ ਇਕ ਡ੍ਰਾਫਟ ਤਿਆਰ ਕਰੇਗਾ, ਜਿਸਨੂੰ ਯੂਜ਼ਰਜ਼ ਲੋੜ ਮੁਤਾਬਕ, ਬਦਲ ਸਕਦੇ ਹਨ ਅਤੇ ਸੈਂਡ ਵੀ ਕਰ ਸਕਦੇ ਹਨ। ਦਰਅਸਲ ਜੀਮੇਲ ਨੂੰ ਏ.ਆਈ. ਨਾਲ ਲੈਸ ਕੀਤਾ ਗਿਆ ਹੈ, ਜੋ ਯੂਜ਼ਰਜ਼ ਦੀ ਲੋੜ ਦੇ ਆਧਾਰ 'ਤੇ ਮੈਸੇਜ ਟਾਈਪ ਕਰਨ 'ਚ ਸਮਰਥ ਹੈ।


author

Rakesh

Content Editor

Related News