15 ਨਵੰਬਰ ਨੂੰ ਲਾਂਚ ਹੋਵੇਗਾ ਜਿਓਨੀ ਦਾ ਇਹ ਦਮਦਾਰ ਸਮਾਰਟਫੋਨ
Thursday, Nov 10, 2016 - 04:51 PM (IST)
ਜਲੰਧਰ- ਚੀਨ ਦੀ ਸਮਰਾਟਫੋਨ ਨਿਰਮਾਤਾ ਕੰਪਨੀ ਜਿਓਨੀ 15 ਨਵੰਬਰ ਨੂੰ ਨਵਾਂ ਐੱਸ9 ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ ਜੋ ਪਿਛਲੇ ਕਈ ਦਿਨਾਂ ਤੋਂ ਚਰਚਾ ''ਚ ਹੈ। ਕੰਪਨੀ ਨੇ ਚੀਨ ਦੀ ਸੋਸ਼ਲ ਮੀਡੀਆ ਵੈੱਬਸਾਈਟ ਵੀਬੋ ''ਤੇ ਇਸ ਸਮਾਰਟਫੋਨ ਦੀ ਟੀਜ਼ਰ ਤਸਵੀਰ ਜਾਰੀ ਕੀਤੀ ਹੈ। ਟੀਜ਼ਰ ਤਸਵੀਰ ''ਚ ਸਮਾਰਟਫੋਨ ਦੇ ਰਿਅਰ ''ਤੇ ਇਕ ਡੁਅਲ ਕੈਮਰਾ ਮਾਡਿਊਲਰ ਦੇਖਿਆ ਜਾ ਸਕਦਾ ਹੈ। ਇਸ ਮਾਡਿਊਲਰ ਦੇ ਹੇਠਾਂ ਜਿਓਨੀ ਦਾ ਲੋਗੋ ਲੱਗਾ ਹੈ।
ਇਸ ਸਮਾਰਟਫੋਨ ''ਚ 5.5-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ ਮੌਜੂਦ ਹੈ। 1.8 ਗੀਗਾਹਰਟਜ਼ ਆਕਟਾ-ਕੋਰ ਮੀਡੀਆਟੈੱਕ ਹੀਲੀਓ ਪੀ10 ਪ੍ਰੋਸੈਸਰ ''ਤੇ ਕੰਮ ਕਰਨ ਵਾਲੇ ਇਸ ਸਮਾਰਟਫੋਨ ''ਚ 4ਜੀ.ਬੀ. ਰੈਮ ਦੇ ਨਾਲ 64ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 128ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਫੋਨ ''ਚ ਡੁਅਲ ਐੱਲ.ਈ.ਡੀ. ਫਲੈਸ਼ ਦੇ ਨਾਲ 13 ਅਤੇ 15 ਮੈਗਾਪਿਕਸਲ ਦਾ ਡੁਅਲ ਰਿਅਰ ਕੈਮਰਾ ਮਿਲੇਗਾ। ਇਸ ਮਸਾਰਟਫੋਨ ਨੂੰ ਪਾਵਰ ਦੇਣ ਦਾ ਕੰਮ 3,000 ਐਮ.ਏ.ਐੱਚ. ਦੀ ਬੈਟਰੀ ਕਰੇਗੀ।
