Gionee ਨੇ ਭਾਰਤ ''ਚ ਲਾਂਚ ਕੀਤਾ 4GB ਰੈਮ ਨਾਲ ਲੈਸ S6 ਪ੍ਰੋ ਸਮਾਰਟਫੋਨ

Friday, Sep 30, 2016 - 02:36 PM (IST)

Gionee ਨੇ ਭਾਰਤ ''ਚ ਲਾਂਚ ਕੀਤਾ 4GB ਰੈਮ ਨਾਲ ਲੈਸ S6 ਪ੍ਰੋ ਸਮਾਰਟਫੋਨ
ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਜਿਓਨੀ ਨੇ ਆਪਣੀ ਐੱਸ ਸੀਰੀਜ਼ ''ਚ ਨਵਾਂ ਸਮਾਰਟਫੋਨ ਐਡ ਕਰਦੇ ਹੋਏ ਐੱਸ 6 ਪ੍ਰੋ ਲਾਂਚ ਕਰ ਦਿੱਤਾ ਹੈ। ਇਹ ਕੰਪਨੀ ਦਾ ਪਹਿਲਾ ਸਮਾਰਟਫੋਨ ਹੈ ਜੋ ਵਰਚੁਅਲ ਰਿਐਲਿਟੀ ਨੂੰ ਸਪੋਰਟ ਕਰਦਾ ਹੈ। ਇਸ ਫੋਨ ''ਚ ਵੀ.ਆਰ. ਐਪ ਪ੍ਰੀ-ਇੰਸਟਾਲਡ ਦਿੱਤੀਆਂ ਗਈਆਂ ਹਨ। 
ਜਿਓਨੀ ਐੱਸ6 ਪ੍ਰੋ ਦੀ ਕੀਮਤ 23,999 ਰੁਪਏ ਹੈ ਜਿਸ ਦੇ ਨਾਲ ਕੰਪਨੀ ਨੇ 2,499 ਰੁਪਏ ਦੀ ਕੀਮਤ ਦਾ ਵੀ.ਆਰ. ਹੈੱਡਸੈੱਟ ਵੀ ਉਪਲੱਬਧ ਕੀਤਾ ਹੈ। ਐੱਸ6 ਪ੍ਰੋ ਖਰੀਦਣ ਵਾਲੇ ਗਾਹਕਾਂ ਨੂੰ ''ਸਾਵਨ ਪ੍ਰੋ'' ਦਾ ਤਿੰਨ ਮਹੀਨੇ ਦਾ ਸਬਸਕ੍ਰਿਪਸ਼ਨ ਫ੍ਰੀ ''ਚ ਮਿਲੇਗਾ। ਇਹ ਫੋਨ ਇਕ ਅਕਤੂਬਰ ਤੋਂ ਦੇਸ਼ ਭਰ ਦੇ ਰਿਟੇਲ ਸਟੋਰਾਂ ''ਤੇ ਪ੍ਰੋ ਗੋਲਡ ਅਤੇ ਰੋਜ਼ ਗੋਲਡ ਵੇਰੀਅੰਟ ''ਚ ਉਪਲੱਬਧ ਹੋਵੇਗਾ। 
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਜਿਓਨੀ ਐੱਸ6 ਪ੍ਰੋ ਸਮਾਰਟਫੋਨ 5.5-ਇੰਚ ਦੀ ਐੱਚ.ਡੀ. 2.5ਡੀ ਕਵਰਡ ਸਕ੍ਰੀਨ ਦੇ ਨਾਲ 1.8 ਗੀਗਾਹਰਟਜ਼ ਆਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ ਜੋ ਗੇਮਜ਼ ਆਦਿ ਖੇਡਣ ''ਚ ਮਦਦ ਕਰੇਗਾ। ਇਸ ਸਮਾਰਟਫੋਨ ''ਚ 4ਜੀ.ਬੀ. ਰੈਮ ਦੇ ਨਾਲ 64ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 128ਜੀ.ਬੀ. ਤੱਕ ਵਧਾਇਆ ਜਾ ਸਕਾਦ ਹੈ। ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਐੱਲ.ਈ.ਡੀ. ਫਲੈਸ਼ ਦੇ ਨਾਲ ਇਸ ਵਿਚ ਸੋਨੀ ਆਈ.ਐੱਮ.ਐਕਸ. 258 ਸੈਂਸਰ ਅਤੇ ਅਪਰਚਰ ਐੱਫ/2.0 ਨਾਲ ਲੈਸ 13 ਮੈਗਾਪਿਕਸਲ ਦਾ ਰਿਅਰ ਅਤੇ ਸਕ੍ਰੀਨ ਫਲੈਸ਼ ਦੇ ਨਾਲ 8 ਮੈਗਾਪਿਕਸਲ (ਅਰਪਚਰ /2.2 ਨਾਲ ਲੈਸ) ਫਰੰਟ ਕੈਮਰਾ ਦਿੱਤਾ ਗਿਆ ਹੈ। 3130 ਐੱਮ.ਏ.ਐੱਚ. ਦੀ ਬੈਟਰੀ ਦੇ ਨਾਲ ਇਸ 4ਜੀ ਵੀ.ਓ.ਐੱਲ.ਟੀ.ਈ. ਨੂੰ ਸਪੋਰਟ ਕਰਨ ਵਾਲੇ ਐੱਸ6 ਪ੍ਰੋ ਹੈਂਡਸੈੱਟ ''ਚ ਵਾਈ-ਫਾਈ 802.11 ਏਸੀ/ਏ/ਬੀ/ਜੀ/ਐੱਨ, ਬਲੂਟੁਥ 4.1, ਜੀ.ਪੀ.ਐੱਸ., ਯੂ.ਐੱਸ.ਬੀ. ਟਾਈਪ-ਸੀ ਕੁਨੈਕਟੀਵਿਟੀ ਫਚੀਰ ਮੌਜੂਦ ਹਨ।

Related News