ਸਰਦੀਆਂ ਲਈ ਆ ਗਈ ਬੜੇ ਕੰਮ ਦੀ ਚੀਜ਼ ! ਮਿੰਟਾਂ ''ਚ ਗਰਮ ਹੋਵੇਗਾ ਪਾਣੀ, ਬਿਜਲੀ ਬਿੱਲ ਤੋਂ ਵੀ ਮਿਲੇਗੀ ਨਿਜਾਤ

Monday, Sep 01, 2025 - 01:02 PM (IST)

ਸਰਦੀਆਂ ਲਈ ਆ ਗਈ ਬੜੇ ਕੰਮ ਦੀ ਚੀਜ਼ ! ਮਿੰਟਾਂ ''ਚ ਗਰਮ ਹੋਵੇਗਾ ਪਾਣੀ, ਬਿਜਲੀ ਬਿੱਲ ਤੋਂ ਵੀ ਮਿਲੇਗੀ ਨਿਜਾਤ

ਵੈੱਬ ਡੈਸਕ- ਅੱਜਕੱਲ੍ਹ ਮਾਰਕੀਟ 'ਚ ਇਕ ਖ਼ਾਸ ਕਿਸਮ ਦੀ ‘ਗੀਜ਼ਰ ਬਾਲਟੀ’ ਇੰਨੀ ਪਾਪੁਲਰ ਹੋ ਚੁੱਕੀ ਹੈ ਕਿ ਕਈ ਥਾਵਾਂ ਤੇ ਇਸ ਦੀ ਕਿਲ੍ਹਤ ਵੇਖੀ ਜਾ ਰਹੀ ਹੈ। ਲੋਕ ਮਹਿੰਗੇ ਗੀਜ਼ਰ ਦੀ ਬਜਾਏ ਇਸ ਬਾਲਟੀ ਨੂੰ ਚੁਣ ਰਹੇ ਹਨ। ਕਾਰਨ ਸਪੱਸ਼ਟ ਹੈ– ਇਹ ਸਸਤੀ ਹੈ, ਥੋੜ੍ਹੇ ਸਮੇਂ 'ਚ ਪਾਣੀ ਗਰਮ ਕਰਦੀ ਹੈ ਅਤੇ ਬਿਜਲੀ ਦੀ ਖਪਤ ਵੀ ਬਹੁਤ ਘੱਟ ਹੁੰਦੀ ਹੈ।

ਇਹ ਵੀ ਪੜ੍ਹੋ : ਭੂਚਾਲ ਦੇ ਝਟਕਿਆਂ ਨਾਲ ਕੰਬ ਗਈ ਧਰਤੀ, ਹਿੱਲਣ ਲੱਗੀਆਂ ਇਮਾਰਤਾਂ, 250 ਲੋਕਾਂ ਦੀ ਹੋਈ ਮੌਤ

ਖ਼ਾਸ ਕਰਕੇ ਕਿਰਾਏ ‘ਤੇ ਰਹਿਣ ਵਾਲੇ ਲੋਕ ਅਤੇ ਛੋਟੇ ਪਰਿਵਾਰ ਇਸ ‘ਗੀਜ਼ਰ ਬਾਲਟੀ’ ਨੂੰ ਬਹੁਤ ਪਸੰਦ ਕਰ ਰਹੇ ਹਨ। ਇਸ ਬਾਲਟੀ ਦੀ ਖ਼ੂਬੀ ਇਹ ਹੈ ਕਿ ਇਸ ਦਾ ਇਸਤੇਮਾਲ ਸਿਰਫ਼ ਨਹਾਉਣ ਲਈ ਹੀ ਨਹੀਂ, ਸਗੋਂ ਕੱਪੜੇ ਧੋਣ, ਭਾਂਡੇ ਧੋਣ ਅਤੇ ਹੋਰ ਘਰੇਲੂ ਕੰਮਾਂ ਲਈ ਵੀ ਕੀਤਾ ਜਾ ਸਕਦਾ ਹੈ। ਇਸ 'ਚ ਦਿੱਤੇ ਟੈਪ ਰਾਹੀਂ ਪਾਣੀ ਆਸਾਨੀ ਨਾਲ ਕੱਢਿਆ ਜਾ ਸਕਦਾ ਹੈ, ਇਸ ਲਈ ਵੱਖਰੇ ਮੱਗ ਜਾਂ ਡਿੱਬੇ ਦੀ ਲੋੜ ਨਹੀਂ ਪੈਂਦੀ।

ਇਹ ਵੀ ਪੜ੍ਹੋ : ਜਵਾਨ-ਬਜ਼ੁਰਗ ਹੀ ਨਹੀਂ, ਹੁਣ ਬੱਚਿਆਂ ਨੂੰ ਵੀ ਆਪਣੀ ਚਪੇਟ 'ਚ ਲੈਣ ਲੱਗੀ ਇਹ 'ਦਰਦਨਾਕ' ਸਮੱਸਿਆ, ਚਿੰਤਾ 'ਚ ਡੁੱਬੇ ਮਾਪੇ

ਗੀਜ਼ਰ ਬਾਲਟੀ 'ਚ 20 ਲੀਟਰ ਦਾ ਟੈਂਕ ਦਿੱਤਾ ਗਿਆ ਹੈ, ਜਿਸ ਨਾਲ ਇਕ ਵਾਰੀ ਪਾਣੀ ਗਰਮ ਕਰਨ ਤੋਂ ਬਾਅਦ ਇਕ ਵਿਅਕਤੀ ਆਰਾਮ ਨਾਲ ਨਹਾ ਸਕਦਾ ਹੈ। ਇਸ 'ਚ ਸ਼ਾਕ-ਪਰੂਫ ਤਕਨਾਲੋਜੀ ਵੀ ਹੈ, ਜਿਸ ਨਾਲ ਬਿਜਲੀ ਦੇ ਝਟਕੇ ਦਾ ਖ਼ਤਰਾ ਕਾਫ਼ੀ ਹੱਦ ਤੱਕ ਘੱਟ ਹੋ ਜਾਂਦਾ ਹੈ। ਸੁਰੱਖਿਆ ਦੇ ਮਾਮਲੇ 'ਚ ਇਹ ਪੁਰਾਣੇ ਗੀਜ਼ਰ ਨਾਲੋਂ ਵੀ ਵੱਧ ਭਰੋਸੇਯੋਗ ਸਾਬਿਤ ਹੋ ਰਹੀ ਹੈ।

ਇਹ ਵੀ ਪੜ੍ਹੋ : ਕਿਉਂ ਟੋਕਿਆ ਜਾਂਦਾ ਤਿੰਨ ਰੋਟੀਆਂ ਖਾਣ ਤੋਂ, ਕੀ ਇਹ ਅੰਧਵਿਸ਼ਵਾਸ ਹੈ ਜਾਂ ਸਮਝਦਾਰੀ

ਸਭ ਤੋਂ ਵੱਡੀ ਗੱਲ ਇਸ ਦੀ ਕੀਮਤ ਹੈ। ਜਿੱਥੇ ਇਕ ਗੀਜ਼ਰ ਦੀ ਕੀਮਤ 5 ਤੋਂ 10 ਹਜ਼ਾਰ ਰੁਪਏ ਤੱਕ ਹੁੰਦੀ ਹੈ, ਉੱਥੇ ਇਹ ਗੀਜ਼ਰ ਬਾਲਟੀ ਕਾਫ਼ੀ ਸਸਤੀ ਹੈ। ਆਨਲਾਈਨ ਪਲੇਟਫਾਰਮਾਂ ‘ਤੇ ਇਹ ਵੱਡੀ ਛੂਟ ਨਾਲ ਉਪਲਬਧ ਹੈ। ਉਦਾਹਰਨ ਵਜੋਂ, ਫਲਿਪਕਾਰਟ ‘ਤੇ ਇਹ ਬਾਲਟੀ 2,499 ਰੁਪਏ ਦੀ ਬਜਾਏ ਸਿਰਫ਼ 1,599 ਰੁਪਏ 'ਚ ਮਿਲ ਰਹੀ ਹੈ, ਯਾਨੀ ਲਗਭਗ 36 ਫੀਸਦੀ ਦੀ ਛੂਟ। ਜੇ ਤੁਸੀਂ ਹਰ ਵਾਰੀ ਗੀਜ਼ਰ ਦੇ ਝੰਜਟ ਤੋਂ ਤੰਗ ਆ ਚੁੱਕੇ ਹੋ ਅਤੇ ਚਾਹੁੰਦੇ ਹੋ ਕਿ ਬਿਜਲੀ ਦਾ ਬਿੱਲ ਵੀ ਘੱਟ ਆਵੇ, ਤਾਂ ਇਹ ਗੀਜ਼ਰ ਬਾਲਟੀ ਤੁਹਾਡੇ ਲਈ ਬੈਸਟ ਵਿਕਲਪ ਹੈ। ਸਰਦੀਆਂ 'ਚ ਇਹ ਬਾਲਟੀ ਘਰ ਦੇ ਹਰ ਕੰਮ 'ਚ ਮਦਦਗਾਰ ਸਾਬਤ ਹੋਵੇਗੀ। ਇਸੇ ਕਰਕੇ ਲੋਕ ਇਸ ਨੂੰ ਸਰਦੀਆਂ ਦਾ “ਸੁਪਰਹਿਟ ਗੈਜਟ” ਕਹਿ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News