ਐਪਲ ਮੈਕਬੁੱਕ ਏਅਰ ''ਤੇ ਮਿਲ ਰਹੀ ਹੈ ਭਾਰੀ ਛੋਟ

Wednesday, Oct 10, 2018 - 09:36 PM (IST)

ਗੈਜੇਟ ਡੈਸਕ—ਆਨਲਾਈਨ ਸ਼ਾਪਿੰਗ ਦੇ ਸੈਕਟਰ 'ਚ ਅੱਜ-ਕੱਲ ਬੰਪਰ ਸੇਲ ਚੱਲ ਰਹੀ ਹੈ। ਇਕ ਪਾਸੇ ਜਿੱਥੇ ਫਲਿੱਪਕਾਰਟ ਅਤੇ ਅਮੇਜ਼ਾਨ 'ਤੇ ਬੰਪਰ ਡਿਸਕਾਊਂਟ ਅਤੇ ਆਫਰ ਮਿਲ ਰਹੇ ਹਨ, ਉੱਥੇ ਪੇਅ.ਟੀ.ਐੱਮ. ਵੀ ਆਪਣੇ ਗਾਹਕਾਂ ਨੂੰ ਮਹਾ ਕੈਸ਼ਬੈਕ ਸੇਲ ਆਫਰ ਦੇ ਕੇ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਏਸੇ ਕੈਸ਼ਬੈਕ ਆਫਰ 'ਚ ਇਕ ਵੱਡੀ ਹੀ ਜ਼ਬਰਦਸਤ ਡੀਲ ਅੱਜ ਰਾਜ 12 ਵਜੇ ਤੋਂ ਸ਼ੁਰੂ ਹੋਣ ਵਾਲੀ ਹੈ। ਡੀਲ ਮੁਤਾਬਕ ਤੁਸੀਂ ਅੱਜ ਤੋਂ 77,200 ਰੁਪਏ ਦੀ 'apple macbook air' ਨੂੰ ਲਗਭਗ 28,710 ਰੁਪਏ ਦੇ ਡਿਸਕਾਊਂਟ ਤੋਂ ਬਾਅਦ 48,490 ਰੁਪਏ 'ਚ ਖਰੀਦ ਸਕਦੇ ਹੋ।

ਪੇਅ.ਟੀ.ਐੱਮ. ਮਾਲ ਆਫਰ
ਪੇਅ.ਟੀ.ਐੱਮ. ਮਾਲ 'ਤੇ ਇਹ ਮੈਕਬੁੱਕ ਡਿਸਕਾਊਂਟ ਤੋਂ ਬਾਅਦ 65,990 ਰੁਪਏ 'ਚ ਉਪਲੱਬਧ ਹੈ। ਇਸ ਤੋ ਇਲਾਵਾ ਇਸ 'ਤੇ 10,000 ਰੁਪਏ ਦੇ ਡਿਸਕਾਊਂਟ ਨਾਲ ਹੀ 5000 ਰੁਪਏ ਦਾ ਵਾਊਚਰ ਵੀ ਦੇ ਰਿਹਾ ਹੈ। ਪੇਅ.ਟੀ.ਐੱਮ. ਦੁਆਰਾ ਕੀਤੇ ਜਾ ਰਹੇ ਇਸ ਵਾਊਚਰ 'ਚ ਕਰੀਬ 600 ਰੁਪਏ ਰੁਪਏ ਦੀਆਂ ਚਾਰ ਮੂਵੀ ਟਿਕਟਾਂੋ, 1200 ਰੁਪਏ ਦਾ ਫ੍ਰੀ ਬੈਕਅਪ ਵਾਊਚਰ, 1200 ਰੁਪਏ ਦਾ ਗ੍ਰਾਸਰੀ ਸ਼ਾਪਿੰਗ ਵਾਊਚਰ, 1500 ਰੁਪਏ ਦਾ ਫਲਾਈਟ ਵਾਊਚਰ ਅਤੇ ਕਰੀਬ 500 ਰੁਪਏ ਦਾ ਮੋਬਾਇਲ ਰਿਚਾਰਜ ਜਾਂ ਬਿਲ ਪੇਮੈਂਟ ਦਾ ਵਾਊਚਰ ਵੀ ਮਿਲੇਗਾ। ਜੇਕਰ ਤੁਸੀਂ ਆਈ.ਸੀ.ਆਈ.ਸੀ.ਆਈ. ਬੈਂਕ ਦਾ ਡੈਬਿਟ ਜਾਂ ਕ੍ਰੈਡਿਟ ਕਾਰਡ ਇਸਤੇਮਾਲ ਕਰਦੇ ਹਨ ਤਾਂ ਤੁਹਾਨੂੰ 10 ਫੀਸਦੀ ਦੇ ਹਿਸਾਬ ਨਾਲ 2,500 ਰੁਪਏ ਤੱਕ ਕੈਸ਼ਬੈਕ ਮਿਲ ਸਕਦਾ ਹੈ। ਇਨ੍ਹਾਂ ਸਾਰਿਆਂ ਨੂੰ ਜੋੜਨ ਤੋਂ ਬਾਅਦ ਮੈਕਬੁੱਕ ਏਅਰ ਦੀ ਕੀਮਤ 77,200 ਰੁਪਏ ਤੋਂ ਘੱਟ ਕੇ 48,900 ਰੁਪਏ 'ਚ ਹੋ ਜਾਵੇਗੀ।

ਇਨ੍ਹਾਂ ਸਾਰਿਆਂ ਨਾਲ ਹੀ ਮਹਾ ਕੈਸ਼ਬੈਕ ਸੇਲ 'ਚ ਪੇਅ.ਟੀ.ਐੱਮ. ਗਾਹਕਾਂ ਨੂੰ ਹਰ ਖਰੀਦਦਾਰੀ ਨਾਲ ਕਾਰ, ਐੱਲ.ਈ.ਡੀ. ਟੀ.ਵੀ. ਸੋਨੇ ਦੇ ਸਿੱਕੇ ਅਤੇ ਆਈਫੋਨ ਐਕਸ.ਐੱਸ. ਜਿੱਤਣ ਦਾ ਸੁਨਿਹਰਾ ਮੌਕਾ ਵੀ ਮਿਲੇਗਾ। ਈ-ਕਾਮਰਸ ਸਾਈਟ ਪੇਅ.ਟੀ.ਐੱਮ. ਆਪਣੇ ਗਾਹਕਾਂ ਨੂੰ ਸਾਰੇ ਪ੍ਰਮੁੱਖ ਬੈਂਕਸ ਜ਼ਰੀਏ ਨੋ ਕਾਸਟ ਈ.ਐੱਮ.ਆਈ.ਦਾ ਵੀ ਆਪਸ਼ਨ ਦੇ ਰਹੀ ਹੈ। ਐਪਲ ਮੈਕਬੁੱਕ ਏਅਰ ਦੇ ਸਪੈਸੀਫਿਕੇਸਨ ਦੀ ਗੱਲ ਕਰੀਏ ਤਾਂ ਇਸ 'ਚ ਇੰਟੈਲ ਕੋਰ ਆਈ5 ਪ੍ਰੋਸੈਸਰ ਲੱਗਿਆ ਹੋਇਆ ਹੈ ਜੋ ਇਸ ਨੂੰ 1.8 ਗੀਗਹਰਟਜ਼ ਦੀ ਸਪੀਡ ਦਿੰਦਾ ਹੈ ਜਿਸ ਨੂੰ ਟਰਬੋਬੂਸਟ ਰਾਹੀਂ ਵਧ ਕੇ 2.9 ਗੀਗਾਹਰਟਜ਼ ਤੱਕ ਕੀਤਾ ਜਾ ਸਕਦਾ ਹੈ। ਗੈਮਿੰਗ ਅਤੇ ਵਧੀਆ ਗ੍ਰਾਫਿਕਸ ਲਈ ਮੈਕਬੁੱਕ ਏਅਰ'ਚ ਇੰਟੈਲ ਦੇ 'ਐੱਚ.ਡੀ. ਗ੍ਰਾਫਿਕ 6000' ਗ੍ਰਾਫਿਕ ਕਾਰਡ ਨਾਲ 8 ਜੀ.ਬੀ. ਡੀ.ਡੀ.ਆਰ.3 ਰੈਮ ਦਿੱਤੀ ਗਈ ਹੈ। ਬੈਟਰੀ ਦੇ ਮਾਮਲੇ 'ਚ ਵੀ ਇਹ ਲੈਪਟਾਪ ਕਾਫੀ ਵਧੀਆ ਪਰਫਾਰਮ ਕਰਦਾ ਹੈ। ਇਕ ਵਾਰ ਫੁਲ ਚਾਰਜ ਹੋਣ ਤੇ ਇਸ ਨੂੰ 12 ਘੰਟੇ ਤੱਕ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਇਸ ਦਾ ਸਟੈਂਡਬਾਏ ਟਾਈਮ 30 ਦਿਨਾਂ ਦਾ ਹੈ।


Related News