ਜਰਮਨੀ ਦੀਆਂ ਕਾਰਾਂ ''ਚ ਜਲਦ ਆਵੇਗਾ ਇਹ ਕਮਾਲ ਦਾ ਫੀਚਰ

Tuesday, Sep 27, 2016 - 05:17 PM (IST)

ਜਰਮਨੀ ਦੀਆਂ ਕਾਰਾਂ ''ਚ ਜਲਦ ਆਵੇਗਾ ਇਹ ਕਮਾਲ ਦਾ ਫੀਚਰ

ਜਲੰਧਰ : ਕਾਰਾਂ ਜਿੰਨੀਆਂ ਮਰਜ਼ੀ ਸਮਾਰਟ ਹੋ ਜਾਣ ਪਰ ਉਹ ਹਰ ਜਾਣਕਾਰੀ ਸਾਡੇ ਤੱਕ ਨਹੀਂ ਪਹੁੰਚਾ ਸਕਦੀਆਂ ਪਰ ਜੇ ਸਮਾਰਟ ਕਾਰ ਦੀ ਹਰ ਛੋਟੀ ਤੋਂ ਛੋਟੀ ਜਾਣਕਾਰੀ ਸਾਨੂੰ ਮਿਲਣੀ ਸ਼ੁਰੂ ਹੋ ਜਾਵੇ ਤਾਂ ਸਾਡੇ ਲਈ ਕਾਫੀ ਰਾਹਤ ਹੋ ਸਕਦੀ ਹੈ। ਜਰਮਨੀ ਕਾਰ ਨਿਰਮਾਤਾ (ਔਡੀ, ਬੀ. ਐੱਮ. ਡਬਵਯੂ., ਮਰਸਡੀਜ਼ ਬੈਂਜ਼) ਆਪਣੀਆਂ ਕਾਰਾਂ ''ਚ ਅਜਿਹੀ ਸਰਵਿਸ ਦੇਣ ਜਾ ਰਹੀਆਂ ਹਨ ਜੋ ਕਾਰ ਦੇ ਸੈਂਸਰਜ਼, ਕੈਮਰਾਜ਼ ਦੀ ਮਦਦ ਨਾਲ ਰਿਅਲ ਟਾਈਮ ਡਾਟਾ ਪ੍ਰੋਵਾਈਡ ਕਰਵਾਏਗੀ।

 

ਇਸ ''ਚ ਟ੍ਰੈਫਿਕ ਜੇ ਹਾਲਾਤ, ਪਾਰਕਿੰਗ ਸਪੇਸ, ਸੜਕ ਦੀ ਹਾਲਤ ਆਦਿ ਜਾਣਕਾਰੀ ਮੁੱਖ ਹੈ। ਇਹ ਸਰਵਿਸ 2017 ਦੀ ਸਪਹਿਲੀ ਛਿਮਾਹੀ ''ਚ ਮੁਹੱਈਆ ਕਰਵਾ ਦਿੱਤੀ ਜਾਵੇਗੀ। ਇਸ ਤਕਨੀਕ ਨੂੰ ਜਰਮਨ ਕਾਰਾਂ ਤੱਕ ਸੀਮਿਤ ਨਹੀਂ ਰੱਖਿਆ ਜਾਵੇਗਾ। ਇਸ ਸਰਵਿਸ ''ਚ ਪ੍ਰੋਵਾਈਡ ਕਰਵਾਇਆ ਜਾ ਰਿਹਾ ਡਾਟਾ ਇਨਕ੍ਰਿਪਡਿਟ ਹੋਵੇਗਾ ਇਸ ਲਈ ਇਸ ਡਾਟਾ ਨੂੰ ਹੈਕ ਕਰਨਾ ਆਸਾਨ ਨਹੀਂ ਹੋਵੇਗਾ।


Related News