ਗਾਰਮਿਨ ਨੇ ਭਾਰਤ ''ਚ ਲਾਂਚ ਕੀਤਾ ਵਾਟਰਪਰੂਫ ਐਕਸ਼ਨ ਕੈਮਰਾ
Tuesday, Nov 29, 2016 - 11:39 AM (IST)

ਜਲੰਧਰ- ਅਮਰੀਕਾ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ Garmin ਨੇ ਭਾਰਤ ''ਚ Vibr ਅਲਟਰਾ 30 ਐਕਸ਼ਨ ਕੈਮਰਾ ਲਾਂਚ ਕਰ ਦਿੱਤਾ ਹੈ। Garmin ਦਾ ਇਹ ਵਾਟਰਪਰੂਫ ਕੈਮਰਾ 4K/30fps ''ਤੇ ਅਲਟਰਾ HD ਫੁਟੇਜ਼ ਕੈਪਚਰ ਕਰਨ ''ਚ ਸਮਰੱਥ ਹੈ। ਸੈਂਸਰ ਅਤੇ ਜੀ.ਪੀ.ਐੱਸ. ਫੀਚਰਜ਼ ਨਾਲ ਲੈਸ ਇਹ ਕੈਮਰਾ ਆਟੋਮੈਟੀਕਲੀ ਗੈਦਰ 7-ਮੈਟ੍ਰਿਕਸ ਡਾਟਾ ਨੂੰ ਇਕੱਠਾ ਕਰਨ ਦੀ ਮਨਜ਼ੂਰੀ ਦਿੰਦਾ ਹੈ। ਭਾਰਤ ''ਚ ਇਸ ਕੈਮਰਾ ਦੀ ਕੀਮਤ 43,990 ਰੁਪਏ ਹੈ।
ਸਪੈਸੀਫਿਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਗਾਰਮਿਨ Vibr ਅਲਟਰਾ 30 ਐਕਸ਼ਨ ਕੈਮਰਾ ''ਚ ਵਾਇਸ ਕੰਟਰੋਲ, LCD ਕਲਰ ਟੱਚਸਕਰੀਨ ਅਤੇ ਵਨ-ਟੱਚ ਸਕਰੀਨ ਲਾਈਵ ਸਟਰੀਮਿੰਗ ਫੀਚਰਜ਼ ਦਿੱਤੇ ਗਏ ਹਨ। ਇਸਕੈਮਰਾ ''ਚ 12 ਮੈਗਾਪਿਕਸਲ ਸੈਂਸਰ ਲੱਗਾ ਹੋਇਆ ਹੈ ਜੋ 4K/30fps ''ਤੇ HD ਵੀਡੀਓ ਅਤੇ 720p/240fps ''ਤੇ ਸਲੋਅ ਮੋਸ਼ਨ ਵੀਡੀਓ ਬਣਾਉਣ ਦੀ ਸੁਵਿਧਾ ਦਿੰਦਾ ਹੈ। ਤੁਸੀਂ ਇਸ ਐਕਸ਼ਨ ਕੈਮਰਾ ਨੂੰ ਵਾਇਸ ਕਮਾਂਡ ਦੇ ਨਾਲ ਕੰਟਰੋਲ ਕਰ ਸਕਦੇ ਹੋ। ਇਹ ਕੈਮਰਾ ਯੂਜ਼ਰਸ ਨੂੰ ਯੂਟਿਊਬ ''ਤੇ ਲਾਈਵ ਸਟਰੀਮ ਐੱਚ.ਡੀ. ਵੀਡੀਓ ਅਪਲੋਡ ਕਰਨ ਦੀ ਸੁਵਿਧਾ ਦਿੰਦਾ ਹੈ। ਵਾਈ-ਫਾਈ ਦੀ ਵਰਤੋਂ ਕਰਦੇ ਹੋਏ ਤੁਸੀਂ ਇਸ ਐਕਸ਼ਨ ਕੈਮਰਾ ਨੂੰ ਸਮਾਰਟਫੋਨ ਜਾਂ ਟੈਬਲੇਟ ਦੇ ਨਾਲ ਕੰਟਰੋਲ ਵੀ ਕਰ ਸਕਦੇ ਹੋ।