ਪੂਰੀ ਤਰ੍ਹਾਂ ਸੁਰੱਖਿਅਤ ਹੈ ਗਲੈਕਸੀ S7 ਸਮਾਰਟਫੋਨ : ਸੈਮਸੰਗ

Tuesday, Nov 22, 2016 - 12:10 PM (IST)

ਪੂਰੀ ਤਰ੍ਹਾਂ ਸੁਰੱਖਿਅਤ ਹੈ ਗਲੈਕਸੀ S7 ਸਮਾਰਟਫੋਨ : ਸੈਮਸੰਗ
ਜਲੰਧਰ- ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਦੇ ਮੋਬਾਇਲ ਬਿਜ਼ਨੈੱਸ ਲਈ 2016 ਸਭ ਤੋਂ ਬੁਰੇ ਸਾਲ ਦੇ ਤੌਰ ''ਤੇ ਯਾਦ ਕੀਤਾ ਜਾਵੇਗਾ। ਦਰਅਸਲ ਗਲੈਕਸੀ ਸੀਰੀਜ਼ ਦੇ ਨੋਟ 7 ਦੀ ਬੈਟਰੀ ਫਟਣ ਦੀਆਂ ਘਟਨਾਵਾਂ ਤੋਂ ਬਾਅਦ ਸੈਮਸੰਗ ਨੂੰ ਆਪਣੇ ਇਸ ਸੀਰੀਜ਼ ਦੇ ਮਸਾਰਟਫੋਨ ਨੂੰ ਪੂਰੀ ਦੁਨੀਆ ਤੋਂ ਰੀਕਾਲ ਕਰਨਾ ਪਿਆ। ਹੁਣ ਸੈਮਸੰਗ ਦੇ ਪ੍ਰੀਮੀਅਮ ਗਲੈਕਸੀ ਐੱਸ7 ਸਮਾਰਟਫੋਨ ਫਟਣ ਦੀਆਂ ਕੁਝ ਖਬਰਾਂ ਤੋਂ ਬਾਅਦ ਸੈਮਸੰਗ ਨੇ ਪਹਿਲਾਂ ਹੀ ਇਕ ਬਿਆਨ ਜਾਰੀ ਕਰ ਦਿੱਤਾ ਹੈ। 
ਕੰਪਨੀ ਦੇ ਬਿਆਨ ਮੁਤਾਬਕ ਸੈਮਸੰਗ ਗਲੈਕਸੀ ਐੱਸ7 ਫੈਮਿਲੀ ਦੀ ਕੁਆਲਿਟੀ ਅਤੇ ਸੁਰੱਖਿਆ ਦਾ ਵਾਅਦਾ ਕਰਦੀ ਹੈ। ਹਾਲਾਂਕਿ, ਅਮਰੀਕਾ ''ਚ ਇਕ ਕਰੋੜ ਯੂਜ਼ਰਾਂ ''ਚੋਂ ਕਿਸੇ ਵੀ ਡਿਵਾਈਸ ''ਚ ਅੰਦਰੂਨੀ ਬੈਟਰੀ ਖਾਮੀ ਦੀ ਪੁਸ਼ਟੀ ਨਹੀਂ ਹੋਈ ਹੈ। ਫਿਰ ਵੀ ਅਸੀਂ ਬਾਹਰੀ ਨੁਕਸਾਨ ਕਾਰਨ ਆਈਆਂ ਕੁਝ ਸ਼ਿਕਾਇਤਾਂ ਦੀ ਪੁਸ਼ਟੀ ਕੀਤੀ ਹੈ। ਜਦੋਂ ਤਕ ਕੰਪਨੀ ਕਿਸੇ ਵੀ ਡਿਵਾਈਸ ਨੂੰ ਜਾਂਚਣ ਤੇ ਪਰਖਣ ''ਚ ਸਫਲ ਨਹੀਂ ਹੋ ਜਾਂਦੀ ਉਦੋਂ ਤਕ ਕਿਸੇ ਵੀ ਘਟਨਾ ਦੇ ਅਸਲੀ ਕਾਰਨ ਦਾ ਪਤਾ ਲਗਾਉਣਾ ਸੰਭਵ ਨਹੀਂ ਹੈ। 
ਹਾਲ ਹੀ ''ਚ ਇਕ ਸਮਾਰਟਫੋਨ ''ਚ ਹੋਏ ਧਮਾਕੇ ਤੋਂ ਬਾਅਦ ਸੈਮਸੰਗ ਗਲੈਕਸੀ ਐੱਸ7 ਦੇ ਇਕ ਯੂਜ਼ਰ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਹੈਂਡਸੈੱਟ ''ਚ ਅੱਗ ਲੱਗਣ ਕਾਰਨ ਹੱਥ ਸੜ ਗਿਆ। ਉਥੇ ਹੀ ਇਕ ਦੂਜੀ ਸ਼ਿਕਾਇਤ ''ਚ ਸੈਮਸੰਗ ਦੇ ਗਲੈਕਸੀ ਐੱਸ7 ਐੱਜ ''ਚ ਚਾਰਜਿੰਗ ਦੌਰਾਨ ਧਮਾਕੇ ਦੀ ਖਬਰ ਆਈ ਸੀ। ਇਸ ਯੂਜ਼ਰ ਨੇ ਦਾਅਵਾ ਕੀਤਾ ਕਿ ਉਹ ਸੈਮਸੰਗ ਦੇ ਓਰੀਜਨਲ ਚਾਰਜਰ ਨਾਲ ਫੋਨ ਚਾਰਜ ਕਰ ਰਿਹਾ ਸੀ ਅਤੇ ਫੋਨ ਦੇ ਅੱਗ ਫੜ ਲਈ। ਗਲੈਕਸੀ ਐੱਸ7 ਐੱਜ ਦੇ ਇਕ ਦੂਜੇ ਮਾਮਲੇ ''ਚ ਯੂਜ਼ਰ ਨੇ ਆਪਣੀ ਜੇਬ ਦੇ ਅੰਦਰ ਹੈਂਡਸੈੱਟ ''ਚ ਧਮਾਕਾ ਹੋਣ ਦੀ ਗੱਲ ਕਹੀ ਸੀ।

Related News