4GB ਅਤੇ 6GB ਰੈਮ ਦੇ ਨਾਲ ਇਸ ਮਹੀਨੇ ਭਾਰਤ ''ਚ ਲਾਂਚ ਹੋਏ ਇਹ ਬਿਹਤਰੀਨ ਸਮਾਰਟਫੋਨਸ
Monday, Aug 29, 2016 - 01:04 PM (IST)
.jpg)
ਜਲੰਧਰ: ਜੇਕਰ ਤੁਸੀਂ ਵੀ ਵਧੀਆ ਪਰਫਾਰਮੇਨਸ ਦੇ ਨਾਲ-ਨਾਲ ਬਿਹਤਰੀਨ ਡਿਜ਼ਾਇਨ ਵਾਲੇ ਫੋਨ ਖਰੀਦਣ ਦਾ ਚਾਹੁੰਦੇ ਹੋ ਤਾਂ ਤੁਸੀਂ ਇਸ ਮਹੀਨੇ ਸਮਾਰਟਫੋਨ ਨਿਰਮਾਤਾ ਕੰਪਨੀਆਂ ਦੁਆਰਾ ਲਾਂਚ ਕੀਤੇ ਇਸ ਫਲੈਗਸ਼ਿਪ ਸਮਾਰਟਫੋਨਸ ਨੂੰ ਵੇਖ ਸਕਦੇ ਹੈ। ਜੋ ਸ਼ਾਨਦਾਰ ਫੀਚਰਸ ਅਤੇ ਵਧੀਆ ਬੈਕਅਪ ਦਿੰਦੇ ਹਨ
ਆਓ ਜਾਣਦੇ ਹਾਂ ਇਨ੍ਹਾਂ ਸਮਾਰਟਫੋਨਸ ਬਾਰੇ ''ਚ: -
Samsung Galaxy Note 7
ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਦੁਆਰਾ ਹਾਲ ਹੀ ''ਚ 59,900 ਰੁਪਏ ''ਚ ਫਲੈਗਸ਼ਿਪ ਫੈਬਲੇਟ ਗਲੈਕਸੀ ਨੋਟ 7 ਨੂੰ ਭਾਰਤ ''ਚ ਲਾਂਚ ਕੀਤਾ ਗਿਆ ਹੈ। ਐਂਡ੍ਰਾਇਡ 6 .0.1 ਮਾਰਸ਼ਮੈਲੋ ਅਪਗ੍ਰੇਡਬਲ v7.0 ''ਤੇ ਚੱਲਣ ਵਾਲੇ ਇਸ ਸਮਾਰਟਫੋਨ ''ਚ 5.7 ਇੰਚ ਦੀ ਡਿਸਪਲੇ, 4GB ਰੈਮ ਅਤੇ 64 GB ਰੋਮ ਦੇ ਨਾਲ-ਨਾਲ 12 MP ਰਿਅਰ ਕੈਮਰਾ ਅਤੇ 5 MP ਫ੍ਰੰਟ ਕੈਮਰਾ ਦਿੱਤਾ ਗਿਆ ਹੈ। 3, 500m1h ਦਾ ਬੈਟਰੀ ਬੈਕਅਪ ਦਿੱਤਾ ਗਿਆ ਹੈ।
Asus Zenfone 3 Deluxe
ਤਾਇਵਾਨ ਦੀ ਮਲਟੀਨੈਸ਼ਨਲ ਕੰਪਨੀ ਆਸੁਸ ਨੇ ਜ਼ੈਨਫੋਨ ਸੀਰੀਜ਼ ਦੇ ਤਹਿਤ ਭਾਰਤ ''ਚ 3 ਸਮਾਰਟਫੋਨਸ ਨੂੰ ਪੇਸ਼ ਕੀਤਾ ਹੈ। ਇਸ ''ਚ ਕੰਪਨੀ ਭਾਰਤ ''ਚ ਆਪਣੇ ਸਭ ਤੋਂ ਮਹਿੰਗੇ ਸਮਾਰਟਫੋਨ ਜ਼ੈਨਫੋਨ 3 ਡੀਲਕਸ ਨੂੰ ਪੇਸ਼ ਕੀਤਾ ਹੈ। 62, 999 ''ਚ ਲਾਂਚ ਹੋਏ ਇਸ ਸਮਾਰਟਫੋਨ ''ਚ 5.7 ਇੰਚ ਦੀ ਫੁੱਲ ਐੱਚ ਡੀ ਡਿਸਪਲੇ ਦਿੱਤੀ ਗਈ ਹੈ। ਇਸ ਸਮਾਰਟਫੋਨ ''ਚ 6 ਜੀ. ਬੀ ਰੈਮ ਅਤੇ 256ਜੀ. ਬੀ ਇਸ ਬਿਲਟ ਸਟੋਰੇਜ਼ ਦਿੱਤੀ ਗਈ ਹੈ। ਇਹ ਸਮਾਰਟਫੋਨ 3000mAh ਬੈਟਰੀ ਅਤੇ ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਹੈ।
Huawei P9
ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ 8uawei ਨੇ ਇਸ ਮਹੀਨੇ ਭਾਰਤ ''ਚ ਆਪਣੇ ਫਲੈਗਸ਼ਿਪ ਸਮਾਰਟਫੋਨ P9 ਨੂੰ ਲਾਂਚ ਕੀਤਾ ਹੈ। 39,999 ਰੁਪਏ ਦੀ ਕੀਮਤ ''ਚ ਲਾਂਚ ਹੋਏ ਇਸ ਸਮਾਰਟਫੋਨ ''ਚ ਐੱਫ/2.2 ਅਪਰਚਰ ਵਾਲੇ 12 MP ਦੇ ਦੋ ਰਿਅਰ ਕੈਮਰੇ ਅਤੇ 8MP ਦੇ ਫ੍ਰੰਟ ਕੈਮਰੇ ਦਿੱਤੇ ਗਏ ਹਨ। 8uawei ਦਾ ਇਹ ਨਵਾਂ ਸਮਾਰਟਫੋਨ 3 ਰੈਮ ਦੇ ਨਾਲ 32ਜੀ. ਬੀ ਸਟੋਰੇਜ ਨਾਲ ਆਇਆ ਹੈ। ਐਂਡਾਇਡ 6.0 ਮਾਰਸ਼ਮੈਲੋ ''ਤੇ ਆਧਾਰਿਤ ਇਸ ਸਮਾਰਟਫੋਨ ''ਚ 3000 MAh ਬੈਟਰੀ ਦਿੱਤੀ ਗਈ ਹੈ।
Gionee S6s
ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ Gionee ਨੇ ਨਵੇਂ S6s ਸੈਲਫੀ ਸਮਾਰਟਫੋਨ ਨੂੰ ਭਾਰਤ ''ਚ ਲਾਂਚ ਕੀਤਾ ਹੈ ਜਿਸ ਦੀ ਕੀਮਤ 17,999 ਰੁਪਏ ਹੈ। ਇਹ ਸਮਾਰਟਫੋਨ 5.5 ਇੰਚ ਦੀ ਫੁੱਲ HD ਡਿਸਪਲੇ ਅਤੇ 1.3GHz ਓਕਟਾ-ਕੋਰ ਮੀਡੀਆਟੈੱਕ MT6753 So3 ਨਾਲ ਲੈਸ ਹੈ। ਇਸ ਸਮਾਰਟਫੋਨ ''ਚ ਸੋਨੀ iMX258 ਸੈਂਸਰ ਨਾਲ ਲੈਸ f/2.0 ਅਪਰਚਰ 13 MP ਰਿਅਰ, f/2.2 ਅਪਰਚਰ ਨਾਲ ਲੈਸ 8 MP ਫ੍ਰਟ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ ''ਚ 3150mAh ਬੈਟਰੀ ਦਿੱਤੀ ਗਈ ਹੈ।
Samsung z2
ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਨੇ Tizen ਓ. ਐੱਸ ਉੱਤੇ ਆਧਾਰਿਤ Z2 ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 4,590 ਰੁਪਏ ਹੈ। ਇਸ ਦੇ ਨਾਲ ਕੰਪਨੀ ਰਿਲਾਇੰਸ Jio SIM ਵੀ ਫ੍ਰੀ ''ਚ ਦੇਵੇਗੀ ਜਿਸ ''ਚ ਯੂਜ਼ਰ ਨੂੰ ਜਿਓ ਪ੍ਰੀਵੀਯੂ ਆਫਰ ਮਿਲੇਗਾ, ਜਿਸ ਦੇ ਨਾਲ ਯੂਜ਼ਰ 90 ਦਿਨਾਂ ਤੱਕ ਅਨਲਿਮਟਿਡ ਡਾਟਾ ਐੱਕਸਸ ਕਰ ਸਕਣਗੇ। 4-ਇੰਚ WVGA (800x480) ਦੀ ਡਿਸਪਲੇ ਦੇ ਨਾਲ 1.5 GHz ਕਵਾਡ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਫੋਨ ''ਚ 1GB ਰੈਮ ਅਤੇ 8 GB ਰੋਮ ਦਿੱਤੀ ਗਈ ਹੈ। ਇਸ ਸਮਾਰਟਫੋਨ ''ਚ 5 MP ਰਿਅਰ, V71 (0.3MP) ਫ੍ਰੰਟ ਅਤੇ 1,500mAh ਬੈਟਰੀ ਦਿੱਤੀ ਗਈ ਹੈ।
xiaomi redmi s3
ਚਾਈਨੀਜ਼ ਸਮਾਰਟਫੋਨ ਨਿਰਮਾਤਾ ਕੰਪਨੀ xiaomi ਨੇ ਇਸ ਮਹੀਨੇ ਭਾਰਤ ''ਚ ਆਪਣਾ ਬਜਟ ਸਮਾਰਟਫੋਨ ਰੈੱਡਮੀ 3S ਪ੍ਰਾਇਮ ਲਾਂਚ ਕੀਤਾ ਹੈ। 8,999 ਰੁਪਏ ਲਾਂਚ ਹੋਏ ਇਸ ਸਮਾਰਟਫੋਨ ''ਚ 5 ਇੰਚ ਦੀ ਐੱਚ ਡੀ ਡਿਸਪਲੇ ਅਤੇ ਪਾਵਰ ਲਈ 1.4GHz octa-ਕੋਰ ਕਵਾਲਕਾਮ ਸਨੈਪਡ੍ਰੈਗਨ 430 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਸਮਾਰਟਫੋਨ ''ਚ 3GB ਰੈਮ ਅਤੇ ਬਿਹਤਰੀਨ ਪਿਕਚਰ ਕਲਿੱਕ ਕਰਨ ਲਈ 13 MP ਦਾ ਰਿਅਰ ਕੈਮਰਾ ਅਤੇ 5 MP ਫ੍ਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਇਹ ਸਮਾਰਟਫੋਨ 4, 100mAh ਬੈਟਰੀ ਅਤੇ ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਹੈ
Panasonic Aluga Arc 2
ਜਾਪਾਨ ਦੀ ਮਲਟੀਨੈਸ਼ਨਲ ਇਲੈਕਟ੍ਰਾਨਿਕਸ ਕੰਪਨੀ ਪੈਨਾਸੋਨਿਕ ਇੰਡੀਆ ਨੇ ਐਲੁਗਾ ਸੀਰੀਜ਼ ਦੇ ਤਹਿਤ ਭਾਰਤੀ ਬਾਜ਼ਾਰ ''ਚ 12,290 ਰੁਪਏ ਦੀ ਕੀਮਤ ''ਚ ਨਵਾਂ ਸਮਾਰਟਫੋਨ ਐਲੁਗਾ Arc 2 ਲਾਂਚ ਕੀਤਾ ਹੈ। ਐਂਡ੍ਰਾਇਡ 6.0 ਮਾਰਸ਼ਮੈਲੌ ''ਤੇ ਚੱਲਣ ਵਾਲੇ ਇਸ ਸਮਾਰਟਫੋਨ ''ਚ 5-ਇੰਚ ਦੀ 84 ਡਿਸਪਲੇ ਅਤੇ 1.3GHz ਦਾ ਕਵਾਡ- ਕੋਰ ਮੀਡੀਆਟੈੱਕ MT6735 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਸਮਾਰਟਫੋਨ ''ਚ 3ਜੀ. ਬੀ ਰੈਮ ਅਤੇ 32ਜੀ. ਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਅਤੇ 2450mAh ਦਾ ਬੇਸਟ ਬੈਟਰੀ ਬੈਕਅਪ ਦਿੱਤਾ ਗਿਆ ਹੈ ।