Flock ਇੰਸਟੈਂਟ ਮੈਸੇਜਿੰਗ ਐਪ ਨੇ ਲਾਂਚ ਕੀਤਾ ਆਪਣਾ ਐਪ ਸਟੋਰ
Saturday, May 14, 2016 - 06:21 PM (IST)

ਜਲੰਧਰ : ਭਾਰਤੀ ਮੂਲ ਦੀ ਇੰਸਟੈਂਟ ਮੈਸੇਜਿੰਗ ਐਪ ਫਲੋਕ ਨੇ ਵੀਰਵਾਰ ਨੂੰ ਆਪਣਾ ਐਪ ਸਟੋਰ ਲਾਂਚ ਕੀਤਾ ਹੈ। ਇਹ ਐਪ ਸਟੋਰ ਆਪਣੇ ਪਲੈਟਫੋਰਮ ''ਚ ਜ਼ਿਆਦਾਤਰ ਯੂਜ਼ ਹੋਣ ਵਾਲੀਆਂ ਐਪਸ ਨੂੰ ਇਕੱਠਾ ਕਰੇਗਾ। ਫਲੋਕ ਐਪ ਸਟੋਰ ਜ਼ਿਆਦਾਤਰ ਮਸ਼ਹੂਰ ਐਪਸ ਜਿਵੇਂ ਟਵਿਟਰ, ਟ੍ਰੈਲੋ, ਗਿਟ ਹਬ, ਜਿਰਾ, ਬਿਟਬਕੇਟ ਤੇ ਕੁਝ ਹੋਰ ਐਪਸ ਨੂੰ ਆਪਣੇ ਐਪ ਸਟੋਰ ''ਚ ਸ਼ਾਮਿਲ ਕਰੇਗਾ। ਫਲੋਕ ਇਕ ਫ੍ਰੀ ਇੰਸਟੈਂਟ ਮੈਸੇਜਿੰਗ ਐਪ ਹੈ ਜੋ ਕਿ ਬਿਜ਼ਨੈੱਸ ਪਰਪਸ ਨਾਲ ਬਣਾਈ ਗਈ ਹੈ ਜੋ ਆਫਿਸ ਦੇ ਮਾਹੌਲ ''ਚ ਕਮਿਊਨੀਕੇਸ਼ਨ ਨੂੰ ਆਸਾਨ ਬਣਾ ਦਿੰਦੀ ਹੈ। ਐਪ ਸਟੋਰ ਫਲੋਕ ਨੂੰ ਹੋਰ ਪਾਵਰਫੁਲ ਬਣਾ ਦਵੇਗਾ ਕਿਉਂਕਿ ਇਸ ਨੂੰ ਫੰਕਸ਼ਨੈਲਿਟੀ ਜਿਵੇਂ ਕਿ ਟੁ-ਡੂ ਲਿਸਟ, ਰਿਮਾਈਂਡਰ, ਪੋਲਜ਼ ਤੇ ਕੋਡ ਸਨਿਪਟ ਸ਼ੇਅਰਿੰਗ ਆਦਿ ਫੀਚਰ ਪੂਰੀ ਤਰ੍ਹਾਂ ਆਫਿਸ ਵਰਕ ਨੂੰ ਡੈਡੀਕੇਟਿਡ ਐਪ ਬਣਾ ਦਿੰਦੇ ਹਨ।