Flipkart ਨੇ ਭੁਗਤਾਨ ਨੂੰ ਲੈ ਕੇ ਲਾਂਚ ਕੀਤਾ ਨਵਾਂ ਫੀਚਰ
Friday, Mar 04, 2016 - 06:52 PM (IST)
.jpg)
ਜਲੰਧਰ: ਭਾਰਤ ਦੇ ਸਭ ਤੋਂ ਵੱਡੇ ਆਨਲਾਈਨ ਰਿਟੇਲਰ Flipkart ਨੇ ਭੁਗਤਾਨ ਨੂੰ ਲੈ ਕੇ ਇਕ ਨਵਾਂ Flipkart Money ਨਾਮ ਦਾ ਆਨਲਾਈਨ ਵਾਲੇਟ ਸ਼ੁਰੂ ਕੀਤਾ ਹੈ ਜੋ ਯੂਜ਼ਰ ਨੂੰ ਭੁਗਤਾਨ ਅਤੇ ਰਿਫੰਡ ਕਰਨ ''ਚ ਮਦਦ ਕਰੇਗਾ। ਇਸ ਫੀਚਰ ਨੂੰ ਹਾਲ ਹੀ ''ਚ ਐਂਡ੍ਰਾਇਡ ਡਿਵਾਇਸਿਸ ਲਈ ਲਾਂਚ ਕੀਤਾ ਗਿਆ ਹੈ। ਇਸ ''ਚ ਤੁਸੀਂ ਕ੍ਰੈਡਿਟ ਕਾਰਡ, ਡੈਬਿਟ ਕਾਰਡ ਅਤੇ ਨੈੱਟ ਬੈਂਕਿੰਗ ਦੀ ਮਦਦ ਨਾਲ ਇਕ ਵਾਰ ''ਚ 10,000 ਰੁਪਏ ਤੱਕ ਦਾ ਟਾਪ-ਅਪ ਐਡ ਕਰ ਸਕੋਗੇ।
ਇਸ ਫੀਚਰ ਨੂੰ ਲੈ ਕੇ ਕੰਪਨੀ ਦਾ ਕਹਿਣਾ ਹੈ ਕਿ ਇਹ ਇਜ਼ੀ ਰਿਫੰਡ ਅਤੇ ਸਿੰਗਲ ਕਲਿੱਕ ਭੁਗਤਾਨ ਕਰਨ ''ਚ ਮਦਦ ਕਰੇਗਾ। ਇਸ ਦੀ ਲਿਮਿਟ ਨੂੰ 10,000 ਰੁਪਏ ਤੱਕ ਹੀ ਸੀਮਿਤ ਰੱਖਿਆ ਗਿਆ ਹੈ ਜਿਸ ''ਚ ਤੁਸੀਂ ਇਕ ਮਹੀਨੇ ''ਚ ਵੱਧ ਤੋਂ ਵੱਧ 25,000 ਰੁਪਏ ਤੱਕ ਹੀ ਐਡ ਕਰ ਸਕੋਗੇ। ਇਸ ਨਵੇਂ ਫੀਚਰ ਨੂੰ Snapdeal ਦੇ Freecharge ਵਾਲੇਟ ਅਤੇ PayTM ਦੇ Alibaba ਵਾਲੇਟ ਦੀ ਤੁਲਨਾ ''ਚ ਸ਼ੁਰੂ ਕੀਤਾ ਗਿਆ ਹੈ ਜੋ ਵਾਲੇਟ ਦੇ ਨਾਲ ਮਾਰਕੀਟਪਲੇਸ ਦੇ ਵੀ ਫੀਚਰਸ ਦਵੇਗਾ।