ਫਲਿੱਪਕਾਰਟ ਡਰੀਮ ਫੋਨ ਸੇਲ ਆਫਰ: ਕਈ ਸਮਾਰਟਫੋਨਜ਼ ''ਤੇ ਮਿਲਣ ਵਾਲੀ ਹੈ ਭਾਰੀ ਛੂਟ

Wednesday, Jun 21, 2017 - 10:05 PM (IST)

ਫਲਿੱਪਕਾਰਟ ਡਰੀਮ ਫੋਨ ਸੇਲ ਆਫਰ: ਕਈ ਸਮਾਰਟਫੋਨਜ਼ ''ਤੇ ਮਿਲਣ ਵਾਲੀ ਹੈ ਭਾਰੀ ਛੂਟ

ਜਲੰਧਰ— ਗਾਹਕਾਂ ਨੂੰ ਸਮਾਰਟਫੋਨ ਤੋਂ ਲੈ ਕੇ ਹੋਰ Electronics ਪ੍ਰੋਡਕਟਸ 'ਤੇ ਛੂਟ ਦਿੱਤੀ ਜਾ ਰਹੀ ਹੈ। ਹੁਣ ਸਮਾਰਟਫੋਨ ਸੇਲ ਦਾ ਹਿੱਸਾ ਬਣ ਗਈ ਹੈ ਫਲਿੱਪਕਾਰਟ। ਇਸ ਈ-ਕਾਮਰਸ ਪਲੇਟਫਾਰਮ 'ਤੇ 22 ਜੂਨ ਤੋਂ ਲੈ ਕੇ 24 ਜੂਨ ਤੱਕ ਸੇਲ ਚੱਲਣ ਵਾਲੀ ਹੈ, ਜਿਸ ਨੂੰ Own Your Dream Phone ਦਾ ਨਾਮ ਦਿੱਤਾ ਗਿਆ ਹੈ। ਸੇਲ 'ਚ ਗਾਹਕਾਂ ਨੂੰ ਲੁਭਾਉਣੇ ਡਿਸਕਾਊਂਟ, ਐਕਸਚੈਂਜਰ ਆਫਰ ਅਤੇ ਬਿਨ੍ਹਾਂ ਵਿਆਜ ਵਾਲੇ ਈ.ਐਮ.ਆਈ ਦੇ ਵਿਕਲਪ ਮਿਲਣਗੇ। ਕੰਪਨੀ ਆਈਫੋਨ 5S, ਆਈਫੋਨ6, ਆਈਫੋਨ6S,ਆਈਫੋਨ6S ਪਲੱਸ, ਆਈਫੋਨ 7,ਆਈਫੋਨ 7 ਪਲੱਸ, Google Pixel ਅਤੇ ਮੋਟੋ ਜੇਡ ਸਮਾਰਟਫੋਨ 'ਤੇ ਛੂਟ ਦਵੇਗੀ। ਫਲਿੱਪਕਾਰਟ ਦਾ ਦਾਅਵਾ ਹੈ ਕਿ ਸਾਰੇ ਆਈਫੋਨ ਮਾਡਲਜ਼ ਦੀ ਕੀਮਤ 'ਚ ਘੱਟੋ-ਘੱਟ 2,000 ਰੁਪਏ ਦੀ ਕਟੌਤੀ ਹੋਵੇਗੀ। ਕੰਪਨੀ ਦਾ ਦਾਅਵਾ ਹੈ ਕਿ ਆਈਫੋਨ 7 ਪਲੱਸ ਦੇ 128 ਜੀ.ਬੀ ਵੇਰੀਅੰਟ 'ਤੇ 25 ਫੀਸਦੀ ਤੱਕ ਦੀ ਛੂਟ ਮਿਲੇਗੀ। ਆਈਫੋਨ 7 ਦੇ 32 ਜੀ.ਬੀ ਵੇਰੀਅੰਟ ਦੀ ਆਮ ਕੀਮਤ 60,000 ਰੁਪਏ ਹੈ। ਇਸ 'ਤੇ ਘੱਟੋ-ਘੱਟ 10,000 ਰੁਪਏ ਤੋਂ ਜ਼ਿਆਦਾ ਦੀ ਕਟੌਤੀ ਦੀ ਉਮੀਦ ਕੀਤੀ ਜਾ ਸਕਦੀ ਹੈ। ਆਈਫੋਨ 6 ਦੇ 16 ਜੀ.ਬੀ ਵੇਰੀਅੰਟ ਨੂੰ ਹੁਣ ਤੱਕ ਦੀ ਸਭ ਤੋਂ ਸਸਤੀ ਕੀਮਤ 'ਚ ਉਪਲੱਬਧ ਕਰਵਾਇਆ ਜਾਵੇਗਾ। 32 ਜੀ.ਬੀ ਵੇਰੀਅੰਟ ਦੀ ਕੀਮਤ 25,999 ਰੁਪਏ ਹੋਣ ਦੀ ਉਮੀਦ ਹੈ। ਆਈਫੋਨ 6 ਐੱਸ ਪਲੱਸ ਦੀ ਕੀਮਤ 40,999 ਰੁਪਏ ਹੋਵੇਗੀ। ਦਾਅਵਾ ਕੀਤਾ ਗਿਆ ਹੈ ਕਿ ਇਹ ਭਾਰਤ 'ਚ ਹੁਣ ਤੱਕ ਦੀ ਸਭ ਤੋਂ ਸਸਤੀ ਕੀਮਤ ਹੋਵੇਗੀ। ਗੂਗਲ ਪਿਕਸਲ ਦੀ ਕੀਮਤ 'ਚ 30 ਫੀਸਦੀ ਤੱਕ ਦੀ ਕਟੌਤੀ ਦੇਖਣ ਨੂੰ ਮਿਲੇਗੀ। ਇਸ ਦੇ ਇਲਾਵਾ ਪੁਰਾਣੇ ਫੋਨ ਨੂੰ ਐਕਸਚੈਂਜ ਕਰਨ ਦੇ ਇਲਾਵਾ 2,000 ਰੁਪਏ ਦੀ ਛੂਟ ਮਿਲੇਗੀ। ਸਟਾਈਲ ਮੋਡ ਨਾਲ ਮੋਟੋ ਜੇਡ ਨੂੰ ਸੇਲ ਦੇ ਦੌਰਾਨ 29,999 ਰੁਪਏ 'ਚ ਖਰੀਦਣਾ ਸੰਭਵ ਹੋਵੇਗਾ। ਇਸ ਹੈਂਡਸੈੱਟ 'ਤੇ ਛੂਟ 10,000 ਰੁਪਏ ਦੀ ਹੈ। ਅਜੇ ਫਲਿੱਪਕਾਰਟ 'ਤੇ Back to College Laptop Sales ਵੀ ਚੱਲ ਰਹੀ ਹੈ, ਜਿੱਥੇ ਇੰਟੈਲ 'ਤੇ 9,999 ਰੁਪਏ ਤੋਂ ਸ਼ੁਰੂ ਹੁੰਦੀ ਹੈ।


Related News