iPhone 11 ਖਰੀਦਣ ਦਾ ਸੁਨਹਿਰੀ ਮੌਕਾ, ਮਿਲ ਰਹੀ ਹੈ ਭਾਰੀ ਛੋਟ

Thursday, Jun 11, 2020 - 06:44 PM (IST)

iPhone 11 ਖਰੀਦਣ ਦਾ ਸੁਨਹਿਰੀ ਮੌਕਾ, ਮਿਲ ਰਹੀ ਹੈ ਭਾਰੀ ਛੋਟ

ਗੈਜੇਟ ਡੈਸਕ– ਜੇਕਰ ਤੁਸੀਂ ਵੀ ਆਈਫੋਨ 11 ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਕੋਲ ਇਸ ਨੂੰ ਖਰੀਦਣ ਦਾ ਸੁਨਹਿਰੀ ਮੌਕਾ ਹੈ। ਦੱਸ ਦੇਈਏ ਕਿ ਪ੍ਰਸਿੱਧ ਈ-ਕਾਮਰਸ ਪਲੇਟਫਾਰਮ ਫਲਿਪਕਾਰਟ ’ਤੇ ‘ਐਪਲ ਡੇਜ਼ ਸੇਲ’ (Apple Days Sale) ਸ਼ੁਰੂ ਹੋ ਗਈ ਹੈ ਜੋ ਕਿ 12 ਜੂਨ ਤਕ ਚੱਲੇਗੀ। ਇਸ ਸੇਲ ’ਚ ਆਈਫੋਨ 11, ਆਈਫੋਨ ਐੱਸ.ਈ. ਅਤੇ ਪੁਰਾਣੇ ਆਈਫੋਨ ਮਾਡਲਾਂ ’ਤੇ ਕੈਸ਼ਬੈਕ ਅਤੇ ਕਈ ਆਕਰਸ਼ਕ ਪੇਸ਼ਕਸ਼ ਦਿੱਤੇ ਜਾ ਰਹੇ ਹਨ। ਬੈਂਕ ਆਫਰਜ਼ ਤੋਂ ਇਲਾਵਾ ਨੋ-ਕਾਸਟ ਈ.ਐੱਮ.ਆਈ. ਵਰਗੇ ਆਪਸ਼ਨ ਵੀ ਇਸ ਸੇਲ ’ਚ ਗਾਹਕਾਂ ਨੂੰ ਮਿਲਣਗੇ। ਦੱਸ ਦੇਈਏ ਕਿ ਇਹ ਸੇਲ ਸਿਰਫ਼ ਫਲਿਪਕਾਰਟ ਮੋਬਾਇਲ ਐਪ ’ਤੇ ਵਿਖਾਈ ਦੇਵੇਗੀ ਵੈੱਬਸਾਈਟ ’ਤੇ ਨਹੀਂ। 

PunjabKesari

ਸੇਲ ’ਚ ਮਿਲ ਰਹੇ ਕਮਾਲ ਦੇ ਆਫਰਜ਼
ਐਪਲ ਆਈਫੋਨ ਐੱਸ.ਈ. ਦੀ ਕੀਮਤ 42,500 ਰੁਪਏ ਰੱਖੀ ਗਈ ਹੈ ਪਰ ਐਪਲ ਡੇਜ਼ ਸੇਲ ’ਚ ਇਸ ’ਤੇ 3,600 ਰੁਪਏ ਦਾ ਕੈਸ਼ਬੈਕ ਮਿਲ ਰਿਹਾ ਹੈ, ਜਿਸ ਤੋਂ ਬਾਅਦ ਆਈਫੋਨ ਐੱਸ.ਈ. ਨੂੰ ਤੁਸੀਂ 38,900 ਰੁਪਏ ’ਚ ਖਰੀਦ ਸਕੋਗੇ। ਇਸ ਫੋਨ ’ਤ ਈ.ਐੱਮ.ਆਈ. ਦੀ ਆਪਸ਼ਨ ਵੀ ਮੌਜੂਦ ਹੈ। ਇਸ ਤੋਂ ਇਲਾਵਾ ਐੱਚ.ਡੀ.ਐੱਫ.ਸੀ. ਬੈਂਕ ਗਾਹਕਾਂ ਨੂੰ ਆਈਫੋਨ 11, ਆਈਫੋਨ 11 ਪ੍ਰੋ ਅਤੇ ਆਈਫੋਨ 11 ਪ੍ਰੋ ਮੈਕਸ ’ਤੇ ਵੀ 5,000 ਰੁਪਏ ਦਾ ਕੈਸ਼ਬੈਕ ਮਿਲੇਗਾ। 

ਸਸਤੇ ਮਿਲ ਰਹੇ ਪੁਰਾਣੇ ਆਈਫੋਨ ਮਾਡਲ
ਆਈਫੋਨ ਐਕਸ ਆਰ ਦੀ ਕੀਮਤ 52,500 ਰੁਪਏ ਹੈ ਪਰ ਇਸ ਨੂੰ ਤੁਸੀਂ ਸੇਲ ’ਚ 4,000 ਰੁਪਏ ਦੇ ਕੈਸ਼ਬੈਕ ਤੋਂ ਬਾਅਦ 48,500 ਰੁਪਏ ’ਚ ਖਰੀਦ ਸਕੋਗੇ। ਇਸ ਤੋਂ ਇਲਾਵਾ ਪੁਰਾਣੇ ਆਈਫੋਨ 7 ਅਤੇ ਆਈਫੋਨ 7 ਪਲੱਸ ਦੇ 32 ਜੀ.ਬੀ. ਮਾਡਲ ਨੂੰ ਤੁਸੀਂ 28,499 ਰੁਪਏ ਦੀ ਸ਼ੁਰੂਆਤੀ ਕੀਮਤ ’ਚ ਖਰੀਦ ਸਕੋਗੇ। 


author

Rakesh

Content Editor

Related News