Flipkart ALL ACCESS SALE : ਇਨ੍ਹਾਂ ਪ੍ਰਾਡਕਟਸ ''ਤੇ ਮਿਲ ਰਹੀ ਹੈ ਭਾਰੀ ਛੋਟ
Monday, Apr 17, 2017 - 12:29 PM (IST)

ਜਲੰਧਰ- ਈ-ਕਾਮਰਸ ਸਾਈਟ ਫਲਿੱਪਕਾਰਟ ''ਤੇ ਸੋਮਵਾਰ ਤੋਂ ਆਲ ਐਕਸੈੱਸ ਸੇਲ ਦੀ ਸ਼ੁਰੂਆਤ ਹੋਈ ਹੈ। ਬੁੱਧਵਾਰ ਤੱਕ ਚੱਲਣ ਵਾਲੀ ਇਸ ਸੇਲ ''ਚ ਗਾਹਕ ਇਲੈਕਟ੍ਰਾਨਿਕ ਐਕਸੈਸਰੀ ਸਸਤੀ ਕੀਮਤ ''ਚ ਖਰੀਦ ਸਕਣਗੇ। ਸੇਲ ਤਹਿਤ ਐਕਸਟਰਨਲ ਹਾਰਡ ਡਿਸਕ, ਪੈਨ ਡ੍ਰਾਈਵ, ਪਾਵਰ ਬੈਂਕ, ਮੈਮਰੀ ਕਾਰਡ ਅਤੇ ਹੋਰ ਇਲੈਕਟ੍ਰਾਨਿਕ ਪ੍ਰਾਡਕਟਸ ਸਸਤੀ ਕੀਮਤ ''ਚ ਵੈੱਬਸਾਈਟ ''ਤੇ ਉਪਲੱਬਧ ਕਰਾਏ ਗਏ ਹਨ। ਇਸ ਤੋਂ ਇਲਾਵਾ ਫਲਿੱਪਕਾਰਟ ਵਲੋਂ ਫੋਨਪੇ ਵਾਲੇਟ ਰਾਹੀਂ ਪੇਮੈਂਟ ਕਰਨ ''ਤੇ 25 ਫੀਸਦੀ ਵਾਲੇਟ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਇਕ ਨਜ਼ਰ ਫਲਿੱਪਕਾਰਟ ਆਲ ਐਕਸੈੱਸ ਸੇਲ ਦੇ ਬਿਹਤਰੀਨ ਆਫਰ ''ਤੇ।
ਡਬਲਯੂ.ਡੀ. ਐਲੀਮੈਂਟਸ 2.5-ਇੰਚ 2ਟੀ.ਬੀ. ਐਕਸਟਰਨਲ ਹਾਰਡ ਡ੍ਰਾਈਵ ਇਸ ਸੇਲ ''ਚ ਫਲਿੱਪਕਾਰਟ ''ਤੇ 5,799 ਰੁਪਏ ''ਚ ਉਪਲੱਬਧ ਹੈ। ਆਮਤੌਰ ''ਤੇ ਇਸ ਦੀ ਕੀਮਤ 8,550 ਰੁਪਏ ਰਹਿੰਦੀ ਹੈ। ਜੇਕਰ ਤੁਹਾਡੇ ਸਟੋਰੇਜ ਲਈ ਹੋਰ ਵੀ ਪੋਰਟੇਬਲ ਪ੍ਰਾਡਕਟ ਦੀ ਲੋੜ ਹੈ ਤਾਂ ਤੁਸੀਂ ਸੈਨਡਿਸਕ ਅਲਟਰਾ ਡਿਊਲ 16ਜੀ.ਬੀ. 3.0 ਆਨ ਦਿ ਗੋ ਪੈਨ ਡ੍ਰਾਈਵ 667 ਰੁਪਏ (ਆਮਤੌਰ ''ਤੇ ਕੀਮਤ 850 ਰੁਪਏ) ''ਚ ਖਰੀਦ ਸਕਦੇ ਹੋ। ਸੈਨਡਿਸਕ ਅਲਟਰਾ 16ਜੀ.ਬੀ. ਮਾਈਕ੍ਰੋ-ਐੱਸ.ਡੀ. ਕਾਰਡ ਕਲਾਸ 10 ਦੀ ਕੀਮਤ 909 ਰੁਪਏ ਰੱਖੀ ਗਈ ਹੈ, ਜਦਕਿ ਆਮਤੌਰ ''ਤੇ ਇਹ ਵੈੱਬਸਾਈਟ ''ਤੇ 1,220 ਰੁਪਏ ''ਚ ਮਿਲਦਾ ਹੈ।
ਅਸੂਸ ਜ਼ੈਨਵਾਚ 2 ਸਿਲਵਰ ਕਵਰ (ਰਬੜ ਸਟਰੈਪ) 9,900 ਰੁਪਏ ''ਚ ਮਿਲ ਰਿਹਾ ਹੈ ਜੋ ਆਮਤੌਰ ''ਤੇ 10,900 ਰੁਪਏ ''ਚ ਮਿਲਦਾ ਹੈ। ਇਸ ਤੋਂ ਇਲਾਵਾ ਵੈੱਬਸਾਈਟ ''ਤੇ ਸਮਾਰਟਵਾਚ ਦੇ ਹੋਰ ਵੇਰੀਅੰਟ ''ਤੇ ਕਰੀਬ 3,000 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ।
ਲਾਜੀਟੈੱਕ ਬੀ175 ਵਾਇਰਲੈੱਸ ਮਾਊਸ 549 ਰੁਪਏ ''ਚ ਤੁਹਾਡਾ ਹੋ ਜਾਵੇਗਾ। ਉਥੇ ਹੀ ਆਈਪ੍ਰੋ ਆਈ.ਪੀ.1042 ਪਾਵਰਬੈਂਕ 10400 ਲਿਨੋਵੋ ਕੇ6 ਪਾਵਰ ਲਈ ਆਈਕਾਪਰਟੀਨੋ ਮੋਬਾਇਲ ਫੋਨ ਕਵਰ 349 ਰੁਪਏ ''ਚ ਖਰੀਦ ਸਕਦੇ ਹੋ ਜੋ ਆਮਤੌਰ ''ਤੇ 799 ਰੁਪਏ ''ਚ ਮਿਲਦਾ ਹੈ।