ਇਹ ਹੋਵੇਗਾ ਦੁਨੀਆ ਦਾ ਪਹਿਲਾ ਫਲੈਕਸਿਬਲ ਵਿਅਰੇਬਲ ਸਮਾਰਟਫੋਨ

Monday, Jun 06, 2016 - 10:54 AM (IST)

ਇਹ ਹੋਵੇਗਾ ਦੁਨੀਆ ਦਾ ਪਹਿਲਾ ਫਲੈਕਸਿਬਲ ਵਿਅਰੇਬਲ ਸਮਾਰਟਫੋਨ
ਜਲੰਧਰ— ਵਿਅਰੇਬਲ ਦੀ ਵਧਦੀ ਡਿਮਾਂਡ ਨੂੰ ਦੇਖਦੇ ਹੋਏ ਚੀਨ ਦੀ ਇਕ ਸਟਾਰਅਪ ਕੰਪਨੀ ਮਾਕਸੀ ਗਰੁੱਪ ਦਾ ਦਾਅਵਾ ਹੈ ਕਿ ਇਸ ਸਾਲ ਦੇ ਅੰਤ ਤੱਕ ਉਹ ਦੁਨੀਆ ਦਾ ਪਹਿਲਾਂ ਮੁੜਨ ਵਾਲਾ ਮੋਬਾਇਲ ਲਾਂਚ ਕਰੇਗੀ। ਕੰਪਨੀ ਮੁਤਾਬਕ ਇਸ ਸਾਲ ਦੇ ਅੰਤ ਤੱਕ ਚੀਨ ''ਚ ਫੋਲਡੇਬਲ ਮੋਬਾਇਲ ਲਾਂਚ ਕਰੇਗੀ। ਇਨ੍ਹਾਂ ਦੀ ਕੀਮਤ ਤਕਰੀਬਨ 5,000 ਯੁਆਨ (ਕਰੀਬ 51 ਹਜ਼ਾਰ ਰੁਪਏ) ਹੋਵੇਗੀ। ਇਸ ਫੋਨ ਨੂੰ ਤੁਸੀਂ ਆਪਣੀ ਬਾਂਹ ''ਤੇ ਵੀ ਪਹਿਨ ਸਕੋਗੇ। 
ਬਿਨਾਂ ਮੋੜੇ ਇਹ ਇਕ ਲੰਬੇ ਅਤੇ ਪਤਲੇ ਸਮਾਰਟਫੋਨ ਦੀ ਤਰ੍ਹਾਂ ਦਿਸੇਗੀ। ਕੰਪਨੀ ਵੱਲੋਂ ਜਾਰੀ ਤਸਵੀਰਾਂ ਮੁਤਾਬਕ ਇਸ ਡਿਵਾਈਸ ਨੂੰ ਹੱਥ ਦੀ ਘੜੀ ਦੀ ਤਰ੍ਹਾਂ ਪਹਿਨਿਆ ਜਾ ਸਕੇਗਾ। ਕਿਹਾ ਜਾ ਰਿਹਾ ਹੈ ਕਿ ਮਾਕਸੀ ਫੋਨ ਦੁਨੀਆ ਦਾ ਪਹਿਲਾ ਸਮਾਰਟਫੋਨ ਹੋਵੇਗਾ ਜੋ ਯੂਜ਼ਰਸ ਤੱਕ ਪਹੁੰਚੇਗਾ। ਕੰਪਨੀ ਦੀ ਐਡ ''ਚ ਦਿਖਾਇਆ ਜਾਣ ਵਾਲਾ ਫੋਨ ਲਾਂਚ ਹੋਣ ਵਾਲੇ ਮਾਡਲ ਤੋਂ ਕੁਝ ਅਲੱਗ ਹੋ ਸਕਦਾ ਹੈ। ਸਭ ਤੋਂ ਪਹਿਲੇ ਮਾਡਲ ਜਾਂ ਵਰਜ਼ਨ ''ਚ ਕੰਪਨੀ ਬਲੈਕ ਐਂਡ ਵਾਈਟ ਸਕ੍ਰੀਨ ਵਾਲਾ ਮੋਬਾਇਲ ਲੈ ਕੇ ਆਏਗੀ ਤਾਂ ਜੋ ਇਹ ਘੱਟ ਬੈਟਰੀ ਪਾਵਰ ''ਚ ਕੰਮ ਕਰ ਸਕੇ।

Related News