ਇਨ੍ਹਾਂ ਆਸਾਨ ਤਰੀਕਿਆਂ ਨਾਲ ਲਗਾਓ ''ਸਪੈਮ ਕਾਲਸ'' ''ਤੇ ਰੋਕ
Tuesday, Mar 21, 2017 - 02:30 PM (IST)

ਜਲੰਧਰ- ਕੀ ਤੁਸੀਂ ਅਣਜਾਣ ਕਾਲਾਂ ਜਾਂ ਸਪੈਮ ਕਾਲਾਂ ਤੋਂ ਪਰੇਸ਼ਾਨ ਹੋ? ਕੀ ਤੁਹਾਨੂੰ ਕਿਸੇ ਵੀ ਸਮੇਂ ਸਪੈਮ ਕਾਲਸ ਪਰੇਸ਼ਾਮ ਕਰਦੀਆਂ ਹਨ? ਕੀ ਤੁਸੀਂ ਵੀ ਜ਼ਰੂਰੀ ਕੰਮ ਕਰਦੇ ਸਮੇਂ ਇਨ੍ਹਾਂ ਕਾਲਸ ਤੋਂ ਪਰੇਸ਼ਾਨ ਹੁੰਦੇ ਹੋ? ਜੇਕਰ ਹਾਂ, ਤਾਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਅਸੀਂ ਤੁਹਨੂੰ ਇਸ ਪਰੇਸ਼ਾਨੀ ਤੋਂ ਛੁਟਕਾਰਾ ਦਵਾ ਸਕਦੇ ਹਾ। ਦਰਅਸਲ, ਕਈ ਅਜਿਹੇ ਤਰੀਕੇ ਹਨ ਜਿਨ੍ਹਾਂ ਰਾਹੀਂ ਤੁਹਾਡੀ ਇਹ ਪਰੇਸ਼ਾਨੀ ਬਿਲਕੁਲ ਖਤਮ ਹੋ ਜਾਏਗੀ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਤਰੀਕੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨਾਲ ਤੁਹਾਨੂੰ ਸਪੈਮ ਕਾਲਸ ਤੋਂ ਛੁਟਕਾਰਾ ਮਿਲ ਜਾਵੇਗਾ।
1. ਸਰਵਿਸ ਪ੍ਰੋਵਾਈਡਰ ਤੋਂ ਕਰਾਓ ਬਲਾਕ-
ਕਸਟਮਰ ਸਰਵਿਸ ਰਾਹੀਂ ਸਪੈਮ ਕਾਲਸ ਨੂੰ ਬਲਾਕ ਕੀਤਾ ਜਾ ਸਕਦਾ ਹੈ। ਇਸ ਲਈ ਤੁਸੀਂ ਜਿਸ ਕੰਪਨੀ ਦਾ ਨੰਬਰ ਇਸਤੇਮਾਲ ਕਰ ਰਹੇ ਹੋ, ਉਸ ਦੇ ਟੈਲੀਕਾਮ ਆਪਰੇਟਰ ਨੂੰ ਕਾਲ ਕਰੋ। ਇਥੇ ਤੁਹਾਨੂੰ ਉਨ੍ਹਾਂ ਨੰਬਰਾਂ ਦੀ ਲਿਸਟ ਦੇਣੀ ਹੁੰਦੀ ਹੈ, ਜਿਨ੍ਹਾਂ ਨੂੰ ਤੁਸੀਂ ਬਲਾਕ ਕਰਾਉਣਾ ਚਾਹੁੰਦੇ ਹੋ।
2. ਬਲੈਕ ਲਿਸਟ ''ਚ ਪਾਓ ਨੰਬਰ-
ਕਈ ਸਮਰਾਟਫੋਨਜ਼ ਅਤੇ ਫੀਚਰ ਫੋਨ ''ਚ ਬਲੈਕਲਿਸਟ ਦੀ ਸੁਵਿਧਾ ਦਿੱਤੀ ਗਈ ਹੁੰਦੀ ਹੈ। ਜੋ ਵੀ ਨੰਬਰ ਤੁਸੀਂ ਬਲਾਕ ਕਰਨਾ ਚਾਹੁੰਦੇ ਹੋ, ਉਨ੍ਹਾਂ ਨੂੰ ਤੁਸੀਂ ਬਲੈਕਲਿਸਟ ''ਚ ਪਾ ਸਕਦੇ ਹੋ। ਇਸ ਫੀਚਰ ''ਚ ਕਾਲਸ ਦੇ ਨਾਲ-ਨਾਲ ਮੈਸੇਜ ਬਲਾਕ ਦਾ ਵੀ ਆਪਸ਼ਨ ਹੁੰਦਾ ਹੈ।
3. ਖੁਦ ਨੂੰ ਕਰੋ ਰਜਿਸਟਰ-
ਇੰਟਰਨੈੱਟ ਨਾਲ ਵੀ ਤੁਸੀਂ ਆਪਣੇ ਨੰਬਰ ''ਤੇ ਸਪੈਮ ਕਾਲ ਬਲਾਕਰ ਲਗਾ ਸਕਦੇ ਹੋ। ਇਸ ਲਈ ਤੁਹਾਨੂੰ www.donotcall.gov ''ਤੇ ਜਾਣਾ ਹੋਵੇਗਾ। ਬਲਾਕ ਕਰਨ ਵਾਲੇ ਨੰਬਰ ਦੀ ਜਾਣਕਾਰੀ ਇਥੇ ਫੀਡ ਕਰਨੀ ਹੋਵੇਗੀ। ਇਸ ਨਾਲ ਤੁਹਾਨੂੰ ਸਪੈਮ ਕਾਲਸ ਤੋਂ ਛੁਟਕਾਰਾ ਮਿਲ ਸਕਦਾ ਹੈ. ਇਸ ਦੇ ਨਾਲ ਹੀ ਫੋਨ ਤੋਂ 1-888-382-1222 ''ਤੇ ਕਾਲ ਵੀ ਕਰ ਸਕਦੇ ਹੋ।
4. ਫੋਨ ''ਚ ਕਰੋ ਸੈਟਿੰਗ-
ਤੁਸੀਂ ਆਪਣੇ ਐਂਡਰਾਇਡ ਜਾਂ ਆਈਫੋਨ ਦੀ ਕਾਨਟੈੱਕਟ ਲਿਸਟ ਤੋਂ ਕਾਲਰ ਚੁਣ ਸਕਦੇ ਹੋ। ਇਥੇ ਤੁਹਾਨੂੰ ਆਪਸ਼ਨ ਦਿੱਤੇ ਜਾਣਗੇ। ਤੁਸੀਂ ਕਿਸ ਦੀ ਕਾਲ ਰਿਸੀਵ ਕਰਨਾ ਚਾਹੁੰਦੇ ਹੋ ਅਤੇ ਕਿਸ ਦੀ ਨਹੀਂ ਇਹ ਤੁਸੀਂ ਖੁਦ ਚੁਣ ਸਕਦੇ ਹੋ।
5. ਐਪ ਵੀਹੈ ਕਾਰਗਰ-
ਸਪੈਮ ਕਾਲਸ ਤੋਂ ਛੁਟਕਾਰਾ ਦਿਵਾਉਣ ਲਈ ਇਨੀਂ ਦਿਨੀਂ ਪਲੇ ਸਟੋਰ ''ਤੇ ਬਹੁਤ ਸਾਰੇ ਐਪ ਮੌਜੂਦ ਹਨ। ਇਨ੍ਹਾਂ ਐਪਸ ਰਾਹੀਂ ਤੁਸੀਂ ਆਸਾਨੀ ਨਾਲ ਸਪੈਮ ਕਾਲਸ ਨੂੰ ਬਲਾਕ ਕਰ ਸਕਦੇ ਹੋ। ਇਸ ਤੋਂ ਇਲਾਵਾ ਉਸ ਕਾਲ ਨੂੰ ਸਪੈਮ ਟੈਗ ਵੀ ਦੇ ਸਕਦੇ ਹੋ। ਕੁਝ ਐਪਸ ''ਚ ਵਾਇਸਮੇਲ ਬਲਾਕ ਦਾ ਵੀ ਆਪਸ਼ਨ ਹੁੰਦਾ ਹੈ।