Play Station ਦਾ ਪਹਿਲਾ Messaging App ਤੁਹਾਡੇ ਫੋਨ ਲਈ

Tuesday, Dec 08, 2015 - 12:07 PM (IST)

Play Station ਦਾ ਪਹਿਲਾ Messaging App ਤੁਹਾਡੇ ਫੋਨ ਲਈ

ਜਲੰਧਰ : ਅੱਜਕਲ ਜਿਥੇ ਵਾਟਸਐਪ, ਲਾਈਨ, ਫੇਸਬੁਕ ਵਰਗੀਆਂ ਐਪਸ ਮੈਸੇਜਿੰਗ ਲਈ ਯੂਜ਼ ਹੁੰਦੀਆਂ ਹਨ ਉਥੇ ਹੀ ਪਲੇਅ ਸਟੇਸ਼ਨ ਵੱਲੋਂ ਇੱਕ ਵੱਖਰੀ ਮੈਸੇਜਿੰਗ ਐਪ ਪੇਸ਼ ਕੀਤੀ ਗਈ ਹੈ। ਇਹ ਐਪ ios ਤੇ ਐਂਡ੍ਰਾਇਡ ਪਲੈਟਫਾਰਮ ''ਤੇ ਚਲਦੀ ਹੈ। ਇਸ ਮੈਸੇਜਿੰਗ ਐਪ ''ਚ ਤੁਸੀਂ PSN (ਪਲੇਅ ਸਟੇਸ਼ਨ ਨੈਟਵਰਕ) ''ਤੇ ਐਡ ਆਪਣੇ ਸਾਰੇ ਦੋਸਤਾਂ ਨਾਲ ਚੈਟ ਕਰ ਸਕਦੇ ਹੋ। 


ਨਵੀਆਂ ਗੇਮਜ਼ ਆਦਿ ਦੀ ਜਾਣਕਾਰੀ ਲਈ ਤੁਹਾਨੂੰ ਪੂਰੀ ਪਲੇਅ ਸਟੇਸ਼ਨ ਐਪ ਡਾਊਨਲੋਡ ਕਰਨੀ ਹੈਵੇਗੀ। ਵੈਸੇ ਇਸ ਐਪ ਨਾਲ ਤੁਸੀਂ ਇਕ ਐਪ ਤੋਂ ਦੂਸਰੀ ਐਪ ''ਤੇ ਆਸਾਨੀ ਨਾਲ ਸ਼ਿਫਟ ਕਰ ਸਕਦੇ ਹੋ, ਨਾਲ ਦੇ ਇਹ ਵੀ ਦੇਖ ਸਕਦੇ ਹੋ ਕਿ ਕੋਨ ਕੋਮ ਪਲੇਅਰ ਆਨਲਾਈਨ ਹੈ। ਵੁਆਇਸ ਮੈਸਿਜ ਦੇ ਨਾਲ-ਨਾਲ ਤੁਸੀਂ ਸਟਿੱਕਰ ਆਦਿ ਵੀ ਸੈਂਡ ਕਰ ਸਕਦੇ ਹੋ। ਇਸ ''ਚ ਗਰੁੱਪ ਚੈਟ ''ਚ ਤੁਸੀਂ 100 ਪਲੇਅਰਜ਼ ਨਾਲ ਇਕੱਠੇ ਚੈਟ ਕਰ ਸਕਦੇ ਹੋ। ਇਸ ਦੇ ਇਲਾਵਾ ਜੇ ਤੁਸੀਂ ਨਵੀਆਂ ਗੇਮਜ਼ ਤੇ ਮੈਸੇਜਿੰਗ ਦੋਵੇਂ ਚਾਹੁੰਦੇ ਹੋ ਤਾਂ ਇਸ ਵਈ Twitch messaging app ਪਹਿਲਾਂ ਹੀ ਮਾਰਕੀਟ ''ਤ ਮੌਜੂਦ ਹੈ।


Related News