ਲੈਪਟਾਪ ਚਾਰਜ ਕਰਨ ਵਾਲਾ ਪਹਿਲਾ ਪਾਵਰਬੈਂਕ ਭਾਰਤ ’ਚ ਲਾਂਚ, ਇੰਨੀ ਹੈ ਕੀਮਤ

12/03/2020 6:41:23 PM

ਗੈਜੇਟ ਡੈਸਕ– ਇਲੈਕਟ੍ਰੋਨਿਕ ਬ੍ਰਾਂਡ EVM ਨੇ ਭਾਰਤੀ ਬਾਜ਼ਾਰ ’ਚ ਅਜਿਹਾ ਪਹਿਲਾ ਪਾਵਰਬੈਂਕ ਲਾਂਚ ਕੀਤਾ ਹੈ ਜਿਸ ਨਾਲ ਕਿਸੇ ਲੈਪਟਾਪ ਨੂੰ ਚਾਰਜ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਬਾਜ਼ਾਰ ’ਚ ਮੋਬਾਇਲ, ਹੈੱਡਫੋਨ ਅਤੇ ਸਪੀਕਰ ਚਾਰਜ ਕਰਨ ਵਾਲੇ ਪਾਵਰਬੈਂਕ ਹੀ ਮੌਜੂਦ ਸਨ। EVM ਦੇ ਇਸ 20,000mAh ਵਾਲੇ ਪਾਵਰਬੈਂਕ ਨਾਲ ਸੀ-ਪੋਰਟ ਵਾਲੇ ਨਵੇਂ ਲੈਪਟਾਪ ਨੂੰ ਚਾਰਜ ਕੀਤਾ ਜਾ ਸਕੇਗਾ। ਹਾਲਾਂਕਿ ਸਮੱਸਿਆ ਇਹ ਹੈ ਕਿ ਭਾਰਤੀ ਬਾਜ਼ਾਰ ’ਚ ਟਾਈਪ-ਸੀ ਪੋਰਟ ਵਾਲੇ ਲੈਪਟਾਪ ਦੀ ਗਿਣਤੀ ਫਿਲਹਾਲ, ਬਹੁਤ ਘੱਟ ਹੈ। EVM ਨੇ ਆਪਣੇ ਇਸ ਖ਼ਾਸ ਪਾਵਰਬੈਂਕ ਨੂੰ EVM ENLAPPOWER ਨਾਮ ਦਿੱਤਾ ਹੈ ਅਤੇ ਇਸ ਦੀ ਕੀਮਤ 9,999 ਰੁਪਏ ਰੱਖੀ ਗਈ ਹੈ। 

EVM ENLAPPOWER ਪਾਵਰਬੈਂਕ ਰਾਹੀਂ ਇਕ ਵਾਰ ’ਚ ਤਿੰਨ ਅਜਿਹੀਆਂ ਡਿਵਾਈਸਿਜ਼ ਨੂੰ ਚਾਰਜ ਕੀਤਾ ਜਾ ਸਕਦਾ ਹੈ ਜਿਨ੍ਹਾਂ ’ਚ ਯੂ.ਐੱਸ.ਬੀ. ਟਾਈਪ-ਸੀ ਪੋਰਟ ਹੋਵੇ। ਇਸ ਪਾਵਰਬੈਂਕ ਨਾਲ ਚਾਰ ਫੁੱਟ ਲੰਬੀ ਕੇਬਲ ਮਿਲੇਗੀ। ਇਸ ਪਾਵਰਬੈਂਕ ਦੀ ਬਾਡੀ ਅਲਟਰਾ ਬਲੈਕ ਪ੍ਰੀਮੀਅਮ ਮੈਟਲ ਦੀ ਹੈ ਜੋ ਵੇਖਣ ’ਚ ਕਾਫੀ ਅਕਰਸ਼ਕ ਲਗਦੀ ਹੈ। ਅਜਿਹੇ ’ਚ ਤੁਸੀਂ ਇਸ ਨੂੰ ਕਿਸੇ ਖ਼ਾਸ ਨੂੰ ਗਿਫਟ ਵੀ ਕਰ ਸਕਦੇ ਹੋ। EVM ENLAPPOWER ਦੇ ਨਾਲ ਤਿੰਨ ਸਾਲ ਦੀ ਵਾਰੰਟੀ ਮਿਲ ਰਹੀ ਹੈ। ਇਸ ਪਾਵਰਬੈਂਕ ਦੀ ਮਦਦ ਨਾਲ Macbook, Macbook Air, Macbook Pro, iPad, iPad Pro, MS Surface Pro, Dell XPS 13, HP Spectre x360, Lenovo IdeaPad, LG Gram, Asus Zenbook 13 ਵਰਗੇ ਲੈਪਟਾਪ ਅਤੇ ਟਾਈਪ-ਸੀ ਪੋਰਟ ਵਾਲੇ ਸਮਾਰਟਫੋਨ ਨੂੰ ਵੀ ਚਾਰਜ ਕੀਤਾ ਜਾ ਸਕਦਾ ਹੈ। 

EVM ENLAPPOWER ਦੀ ਲਾਂਚਿੰਗ ’ਤੇ ਈ.ਵੀ.ਐੱਮ. ਇੰਡੀਆ ਦੇ ਸੇਲਸ ਹੈੱਡ ਯਾਗਨੇਸ਼ ਪਾਂਡਿਆ ਨੇ ਕਿਹਾ ਕਿ ਅਸੀਂ EVM ENLAPPOWER ਨੂੰ ਲਾਂਚ ਕਰਕੇ ਕਾਫੀ ਉਤਸ਼ਾਹਿਤ ਹਾਂ। ਇਹ ਭਾਰਤੀ ਬਾਜ਼ਾਰ ’ਚ ਇਕ ਨਵਾਂ ਟ੍ਰੈਂਡ ਸ਼ੁਰੂ ਕਰਨ ਵਾਲਾ ਪ੍ਰੋਡਕਟ ਹੈ। ਇਸ ਪਾਵਰਬੈਂਕ ਨੂੰ ਆਤਮਨਿਰਭਰ ਭਾਰਤ ਮੁਹਿੰਮ ਤਹਿਤ ਤਿਆਰ ਕੀਤਾ ਗਿਆ ਹੈ। 


Rakesh

Content Editor

Related News