25 ਪੈਸੇ 'ਚ 1 KM ਦਾ ਸਫਰ! ਆ ਗਈ ਦੁਨੀਆ ਦੀ ਪਹਿਲੀ ਗਿਅਰਾਂ ਵਾਲੀ ਇਲੈਕਟ੍ਰਿਕ ਬਾਈਕ

Wednesday, Jul 09, 2025 - 08:36 PM (IST)

25 ਪੈਸੇ 'ਚ 1 KM ਦਾ ਸਫਰ! ਆ ਗਈ ਦੁਨੀਆ ਦੀ ਪਹਿਲੀ ਗਿਅਰਾਂ ਵਾਲੀ ਇਲੈਕਟ੍ਰਿਕ ਬਾਈਕ

ਆਟੋ ਡੈਸਕ- ਭਾਰਤੀ ਇਲੈਕਟ੍ਰਿਕ ਵਾਹਨ ਬਾਜ਼ਾਰ 'ਚ ਇਕ ਨਵਾਂ ਅਤੇ ਰੋਮਾਂਚਕ ਖਿਡਾਰੀ ਆ ਗਿਆ ਹੈ! Matter ਨਾਂ ਦੀ ਇਕ ਸਟਾਰਟਅਪ ਕੰਪਨੀ ਨੇ ਦਿੱਲੀ 'ਚ ਆਪਣੀ ਪਹਿਲੀ ਗਿਅਰਾਂ ਵਾਲੀ ਇਲੈਕਟ੍ਰਿਕ ਬਾਈਕ Matter Aera ਲਾਂਚ ਕੀਤੀ ਹੈ। ਡਿਟੇਲ 'ਚ ਜਾਣਦੇ ਹਾਂ ਇਸ ਬਾਈਕ ਬਾਰੇ-

ਕੀਮਤ ਅਤੇ ਬੁਕਿੰਗ

Matter Aera ਦੀ ਐਕਸ-ਸ਼ੋਅਰੂਮ ਕੀਮਤ 1,93,826 ਹੈ। ਇਸਨੂੰ ਮੈਟਰ ਦੀ ਅਧਿਕਾਰਤ ਵੈੱਬਸਾਈਟ ਤੋਂ ਆਸਾਨੀ ਨਾਲ ਬੁੱਕ ਕੀਤਾ ਜਾ ਸਕਦਾ ਹੈ। ਇਹ ਲਾਂਚ ਅਜਿਹੇ ਸਮੇਂ ਹੋਇਆ ਹੈ ਜਦੋਂ ਇਲੈਕਟ੍ਰਿਕ ਵਾਹਨਾਂ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ। ਏਰਾ ਦੀ ਸਭ ਤੋਂ ਵੱਡੀ ਖਾਸੀਅਤ ਇਸਦਾ 'ਹਾਈਪਰਸ਼ਿਫਟ ਟ੍ਰਾਂਸਮਿਸ਼ਨ' ਹੈ। ਇਹ ਮੈਟਰ ਦੁਆਰਾ ਇਨ-ਹਾਊਸ ਡਿਵੈਲਪ ਕੀਤਾ ਗਿਆ 4-ਸਪੀਡ ਮੈਨੁਅਲ ਗਿਅਰਬਾਕਸ ਹੈ ਜੋ ਭਾਰਤ 'ਚ ਹੁਣ ਤਕ ਕਿਸੇ ਵੀ ਇਲੈਕਟ੍ਰਿਕ ਬਾਈਕ 'ਚ ਨਹੀਂ ਦੇਖਿਆ ਗਿਆ ਸੀ। 

ਇਹ ਵੀ ਪੜ੍ਹੋ- ਬਿਨਾਂ ਇੰਟਰਨੈੱਟ ਦੇ ਹੋਵੇਗੀ Chating! ਇਹ ਨਵਾਂ ਐਪ ਕਰੇਗਾ WhatsApp ਦੀ ਛੁੱਟੀ

ਦਮਦਾਰ ਪਰਫਾਰਮੈਂਸ ਅਤੇ ਰੇਂਜ

Matter Aera 'ਚ ਤਿੰਨ ਰਾਈਡ ਮੋਡਸ ਦਿੱਤੇ ਗਏ ਹਨ, ਜਿਨ੍ਹਾਂ ਨੂੰ 4-ਸਪੀਡ ਮੈਨੁਅਰ ਗਿਅਰਬਾਕਸ ਨਾਲ ਜੋਰਿਆ ਗਿਆ ਹੈ। ਇਸ ਨਾਲ ਕੁੱਲ 12 ਗਿਅਰ ਮੋਡ ਕੰਬੀਨੇਸ਼ਨ ਮਿਲਦੇ ਹਨ। ਜਿਥੇ ਜ਼ਿਆਦਾਤਰ ਇਲੈਕਟ੍ਰਿਕ ਟੂ-ਵ੍ਹੀਲਰਾਂ 'ਚ 'ਟਵਿਸਟ-ਐਂਡ-ਗੋ' ਦਾ ਅਨੁਭਵ ਮਿਲਦਾ ਹੈ, ਉਥੇ ਹੀ Aera ਇਕ ਅਸਲੀ ਮੋਟਰਸਾਈਕਲ ਚਲਾਉਣ ਵਰਗਾ ਅਨੁਭਵ ਦਿੰਦੀ ਹੈ। 

ਬਾਈਕ 'ਚ ਲਿਕੁਇਡ-ਕੂਲਡ ਇਲੈਕਟ੍ਰਿਕ ਪਾਵਰਟ੍ਰੇਨ ਦਿੱਤਾ ਹੈ, ਜੋ 5 kWh ਬੈਟਰੀ ਪੈਕ ਨਾਲ ਆਉਂਦਾ ਹੈ। ਕੰਪਨੀ ਅਨੁਸਾਰ Aera ਇਕ ਵਾਰ ਫੁਲ ਚਾਰਜ ਹੋਣ 'ਤੇ IDC ਸਰਟੀਫਾਈਡ 172 ਕਿਲੋਮੀਟਰ ਤਕ ਦੀ ਸ਼ਾਨਦਾਰ ਰੇਂਜ ਦਿੰਦੀ ਹੈ। ਇਹ ਬਾਈਕ ਸਿਰਫ 2.8 ਸਕਿੰਟਾਂ 'ਚ 0 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ੍ਹ ਸਕਦੀ ਹੈ। ਇਸਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸਨੂੰ ਚਲਾਉਣ ਦਾ ਖਰਚਾ ਸਿਰਫ 25 ਪੈਸੇ ਪ੍ਰਤੀ ਕਿਲੋਮੀਟਰ ਆਉਂਦਾ ਹੈ ਯਾਨੀ ਜੇਕਰ ਤੁਸੀਂ 1 ਕਿਲੋਮੀਟਰ ਚਲਾਉਂਦੇ ਹੋ ਤਾਂ ਤੁਹਾਨੂੰ ਸਿਰਫ 25 ਪੈਸੇ ਖਰਚ ਕਰਨੇ ਪੈਣਗੇ। 

ਇਹ ਵੀ ਪੜ੍ਹੋ- Mobile Users ਨੂੰ ਲੱਗਣ ਵਾਲਾ ਹੈ ਵੱਡਾ ਝਟਕਾ, ਮਹਿੰਗੇ ਹੋਣਗੇ ਰੀਚਾਰਜ ਪਲਾਨ!

ਫੀਚਰਜ਼

- ਇਸ ਵਿਚ ਇਕ 7-ਇੰਚ ਦੀ ਟੱਚਸਕਰੀਨ ਡਿਸਪਲੇਅ ਹੈ, ਜੋ ਨੈਵੀਕੇਸ਼ਨ, ਮਿਊਜ਼ਿਕ ਕੰਟਰੋਲ ਅਤੇ ਰਾਈਡਿੰਗ ਸਟੇਟਸ ਵਰਗੀਆਂ ਜ਼ਰੂਰੀ ਜਾਣਕਾਰੀਆਂ ਦਿਖਾਉਂਦੀ ਹੈ। 

- ਇਹ ਡਿਸਪਲੇਅ OTA ਸਾਫਟਵੇਅਰ ਅਪਡੇਟ ਨੂੰ ਵੀ ਸਪੋਰਟ ਕਰਦੀ ਹੈ, ਜਿਸ ਨਾਲ ਬਾਈਕ ਸਮੇਂ-ਸਮੇਂ 'ਤੇ ਨਵੀਆਂ ਤਕਨੀਕਾਂ ਦੇ ਨਾਲ ਅਪਡੇਟ ਰਹਿੰਦੀ ਹੈ। 

- ਇਸ ਬਾਈਕ ਨੂੰ ਹੋਰ ਵੀ ਸਮਾਰਟ ਬਣਾਉਣ ਲਈ ਇਸ ਵਿਚ ਮੈਟਰਵਰਸ ਐਪ ਦੀ ਮਦਦ ਨਾਲ ਕਈ ਕੁਨੈਕਟੀਵਿਟੀ ਫੀਚਰਜ਼ ਦਿੱਤੇ ਗਏ ਹਨ। ਇਨ੍ਹਾਂ 'ਚ ਰਿਮੋਟ ਲੌਕ ਅਤੇ ਅਨਲੌਕ, ਲਾਈਵ ਲੋਕੇਸ਼ਨ ਟ੍ਰੈਕਿੰਗ, ਜੀਓ-ਫੇਸਿੰਗ ਅਤੇ ਰਾਈਡ ਐਨਾਲਿਟਿਕਸ ਵਰਗੇ ਸਮਾਰਟ ਫੀਚਰਜ਼ ਸ਼ਾਮਲ ਹਨ। 

- ਇਸਤੋਂ ਇਲਾਵਾ ਇਸ ਵਿਚ ਕੀਲੈੱਸ ਸਟਾਰਟ ਸਿਸਟਮ ਵੀ ਦਿੱਤਾ ਗਿਆ ਹੈ, ਜਿਸ ਨਾਲ ਰਾਈਡਰ ਨੂੰ ਬਿਨਾਂ ਚਾਬੀ ਦੇ ਬਾਈਕ ਸਟਾਰਟ ਕਰਨ ਦੀ ਸਹੂਲਤ ਮਿਲਦੀ ਹੈ। 

ਇਹ ਵੀ ਪੜ੍ਹੋ- ਸਕੂਲਾਂ ਦੇ ਸਮੇਂ 'ਚ ਹੋਇਆ ਬਦਲਾਅ, ਹੁਣ ਇਸ Timing 'ਤੇ ਖੁੱਲ੍ਹਣਗੇ School!


author

Rakesh

Content Editor

Related News