ਇਸ ਘਰੇਲੂ ਕੰਪਨੀ ਨੇ ਲਾਂਚ ਕੀਤੀ ਕਾਲਿੰਗ ਫੀਚਰ ਵਾਲੀ ਸਮਾਰਟਵਾਚ, ਕੀਮਤ 5000 ਰੁਪਏ ਤੋਂ ਵੀ ਘੱਟ

05/20/2022 1:35:56 PM

ਗੈਜੇਟ ਡੈਸਕ– ਘਰੇਲੂ ਕੰਪਨੀ Fire-Boltt ਨੇ ਕਾਲਿੰਗ ਫੀਚਰ ਵਾਲੀ ਆਪਣੀ ਨਵੀਂ ਸਮਾਰਟਵਾਚ Fire-Boltt Tornado ਲਾਂਚ ਕੀਤੀ ਹੈ। ਵਾਚ ਦਾ ਨਾਂ ਵੀ Tornado Calling ਰੱਖਿਆ ਗਿਆ ਹੈ। Fire-Boltt Tornado ਦੀ ਕੀਮਤ 4,999 ਰੁਪਏ ਰੱਖੀ ਗਈ ਹੈ ਅਤੇ ਇਸਦੀ ਵਿਕਰੀ ਫਲਿਪਕਾਰਟ ’ਤੇ ਹੋ ਰਹੀ ਹੈ। Fire-Boltt Tornado ’ਚ 1.72 ਇੰਚ ਦੀ ਫੁਲ ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ ਜਿਸਦਾ ਰੈਜ਼ੋਲਿਊਸ਼ਨ 320x380 ਪਿਕਸਲ ਹੈ।

Fire-Boltt Tornado ’ਚ ਕੁਇੱਕ ਡਾਇਲਪੈਡ ਤੋਂ ਇਲਾਵਾ ਕਾਲ ਹਿਸਟਰੀ ਅਤੇ ਸਿੰਕ ਕਾਨਟੈਕਟ ਵਰਗੇ ਫੀਚਰਜ਼ ਵੀ ਹਨ। Fire-Boltt Tornado ਨੂੰ ਨੇਮਲੀ ਬਲੈਕ, ਗ੍ਰੇਅ, ਬਲਿਊ, ਗਰੀਨ ਅਤੇ ਰੈੱਡ ਰੰਗ ’ਚ ਖਰੀਦਿਆ ਜਾ ਸਕੇਗਾ। ਇਸ ਵਾਚ ’ਚ 30 ਸਪੋਰਟਸ ਮੋਡ ਦਿੱਤੇ ਗਏ ਹਨ।

ਇਸਤੋਂ ਇਲਾਵਾ ਇਸ ਵਿਚ ਹੈਲਥ ਫੀਚਰਜ਼ ਦੇ ਤੌਰ ’ਤੇ SPO2 ਮਾਨੀਟਰ, ਹਾਰਟ ਰੇਟ ਟ੍ਰੈਕਰ, ਬ੍ਰਿਦਿੰਗ, ਫੀਮੇਲ ਹੈਲਥ ਕੇਅਰ ਅਤੇ ਡ੍ਰਿੰਕ ਵਾਟਰ ਦਾ ਰਿਮਾਇੰਡਰ ਹੈ। ਵਾਟਰ ਰੈਸਿਸਟੈਂਟ ਲਈ ਇਸਨੂੰ IP67 ਦੀ ਰੇਟਿੰਗ ਮਿਲੀ ਹੈ ਯਾਨੀ ਇਹ ਵਾਚ ਪਾਣੀ ’ਚ ਅੱਧੇ ਘੰਟੇ ਤਕ ਰਹਿਣ ਤੋਂ ਬਾਅਦ ਵੀ ਖਰਾਬ ਨਹੀਂ ਹੋਵੇਗੀ। ਇਸ ਵਿਚ ਤੁਸੀਂ ਫੋਨ ਦੇ ਮਿਊਜ਼ਿਕ ਨੂੰ ਵੀ ਸਿੰਕ ਕਰ ਸਕਦੇ ਹਨ। ਇਸਦੀ ਬੈਟਰੀ ਨੂੰ ਲੈ ਕੇ 7 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ।


Rakesh

Content Editor

Related News