ਇਸ ਘਰੇਲੂ ਕੰਪਨੀ ਨੇ ਲਾਂਚ ਕੀਤੀ ਨਵੀਂ ਸਮਾਰਟਵਾਚ, ਮਿਲੇਗਾ ਬਲੂਟੁੱਥ ਕਾਲਿੰਗ ਫੀਚਰ
Tuesday, Dec 28, 2021 - 03:27 PM (IST)
ਗੈਜੇਟ ਡੈਸਕ– ਘਰੇਲੂ ਕੰਪਨੀ ਫਾਇਰ-ਬੋਲਟ ਨੇ ਆਪਣੀ ਨਵੀਂ ਸਮਾਰਟਵਾਚ Fire-Boltt Almighty ਨੂੰ ਲਾਂਚ ਕਰ ਦਿੱਤਾ ਹੈ। Fire-Boltt Almighty ਨੂੰ ਲਾਂਚ ਕਰ ਦਿੱਤਾ ਹੈ। ਇਸ ਸਮਾਰਟਵਾਚ ’ਚ ਬਲੂਟੁੱਥ ਕਾਲਿੰਗ ਫੀਚਰ ਦਿੱਤਾ ਗਿਆ ਹੈ। ਇਸਤੋਂ ਇਲਾਵਾ ਇਸ ਵਿਚ ਐਪਲ ਸਿਰੀ ਅਤੇ ਗੂਗਲ ਵੌਇਸ ਅਸਿਸਟੈਂਟ ਦਾ ਵੀ ਸਪੋਰਟ ਹੈ। ਇਸ ਸਮਾਰਟਵਾਚ ਦੇ ਨਾਲ 360 ਹੈਲਥ ਕੰਟਰੋਲ ਵੀ ਮਿਲਦਾ ਹੈ। ਇਸ ਵਿਚ ਹਾਰਟ ਰੇਟ ਸੈਂਸਰ ਤੋਂ ਲੈ ਕੇ SpO2 ਸੈਂਸਰ ਤਕ ਦਿੱਤੇ ਗਏ ਹਨ। ਵਾਟਰ ਰੈਸਿਸਟੈਂਟ ਲਈ ਇਸ ਵਿਚ IP67 ਦੀ ਰੇਟਿੰਗ ਮਿਲੀ ਹੈ।
Fire-Boltt Almighty ਦੀ ਕੀਮਤ
Fire-Boltt Almighty ਦੀ ਕੀਮਤ 14,999 ਰੁਪਏ ਰੱਖੀ ਗਈ ਹੈ ਅਤੇ ਇਸ ਦੀ ਵਿਕਰੀ ਫਲਿਪਕਾਰਟ ’ਤੇ ਹੋਵੇਗੀ। ਹਾਲਾਂਕਿ, ਫਲਿਪਕਾਰਟ ’ਤੇ ਇਸ ਨੂੰ 4,999 ਰੁਪਏ ਦੀ ਕੀਮਤ ਨਾਲ ਕਮਿੰਗ ਸੂਨ ਦੇ ਨਾਲ ਲਿਸਟ ਕੀਤਾ ਗਿਆ ਹੈ। Fire-Boltt Almighty ਨੂੰ ਕਾਲੇ, ਨੀਲੇ, ਭੂਰੇ, ਮੈਟ ਬਲੈਕ ਅਤੇ ਓਰੇਂਜ ਰੰਗ ’ਚ ਖਰੀਦਿਆ ਜਾ ਸਕਦਾ ਹੈ।
Fire-Boltt Almighty ਦੇ ਫੀਚਰਜ਼
Fire-Boltt Almighty ’ਚ 1.4 ਇੰਚ ਦੀ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਸਤੋਂ ਇਲਾਵਾ ਇਸ ਵਿਚ ਆਲਵੇਜ ਆਨ ਡਿਸਪਲੇਅ ਫੀਚਰ ਵੀ ਹੈ। ਇਸ ਵਾਚ ਨੂੰ IP67 ਦੀ ਰੇਟਿੰਗ ਮਿਲੀ ਹੈ। ਇਸ ਦੇ ਨਾਲ ਬਲੂਟੁੱਥ ਕਾਲਿੰਗ ਦਾ ਸਪੋਰਟ ਹੈ ਯਾਨੀ ਤੁਸੀਂ ਇਸ ਵਾਚ ’ਤੇ ਗੱਲ ਕਰ ਸਕਦੇ ਹੋ। ਇਸ ਲਈ ਇਨਬਿਲਟ ਮਾਈਕ੍ਰੋਫੋਨ ਅਤੇ ਸਪੀਕਰ ਵੀ ਦਿੱਤੇ ਗਏ ਹਨ।
Fire-Boltt Almighty ’ਚ 11 ਸਪੋਰਟਸ ਮੋਡ ਦਿੱਤੇ ਗਏ ਹਨ ਜਿਨ੍ਹਾਂ ’ਚ ਵਾਕਿੰਗ, ਸਾਈਕਲਿੰਗ ਆਦਿ ਸ਼ਾਮਲ ਹਨ। ਇਸ ਵਿਚ ਐਡਵਾਂਸ ਸਲੀਪ ਟ੍ਰੈਕਿੰਗ ਤੋਂ ਇਲਾਵਾ ਬ੍ਰਿਦਿੰਗ ਮੋਡ ਅਤੇ ਸਟ੍ਰੈੱਸ ਮੈਨੇਜਮੈਂਟ ਵੀ ਹੈ। ਇਸਦੀ ਬੈਟਰੀ ਨੂੰ ਲੈ ਕੇ ਇਕ ਵਾਰ ਦੀ ਚਾਰਜਿੰਗ ’ਚ 10 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਇਸ ਵਾਚ ਨਾਲ ਫੋਨ ਦਾ ਕੈਮਰਾ ਵੀ ਕੰਟਰੋਲ ਕੀਤਾ ਜਾ ਸਕਦਾ ਹੈ।