Snapdeal Offers: iPhone 6S, ਗਲੈਕਸੀ S7 ਐੱਜ ਤੋਂ ਇਲਾਵਾ ਇਨ੍ਹਾਂ ਪ੍ਰਾਡਕਟ ''ਤੇ ਮਿਲੇਗੀ ਭਾਰੀ ਛੋਟ

Sunday, Oct 02, 2016 - 02:09 PM (IST)

Snapdeal Offers: iPhone 6S, ਗਲੈਕਸੀ S7 ਐੱਜ ਤੋਂ ਇਲਾਵਾ ਇਨ੍ਹਾਂ ਪ੍ਰਾਡਕਟ ''ਤੇ ਮਿਲੇਗੀ ਭਾਰੀ ਛੋਟ
ਜਲੰਧਰ- ਤਿਉਹਾਰੀ ਸੀਜ਼ਨ ਦੇ ਸ਼ੁਰੂ ਹੁੰਦੇ ਹੀ ਆਨਲਾਈਨ ਸਾਪਿੰਗ ਸਾਈਟਾਂ ''ਤੇ ਮਿਲਣ ਵਾਲੀਆਂ ਆਫਰਾਂ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਦੱਸ ਦਈਏ ਕਿ ਸਨੈਪਡੀਲ ਦੀ ਆਨਬਾਕਸ ਦਿਵਾਲੀ ਸੇਲ ਦਾ ਆਯੋਜਨ 2-6 ਅਕਤੂਬਰ ਦੇ ਵਿੱਚ ਹੋਵੇਗਾ ਅਤੇ ਇਸ ਸੇਲ ਦੌਰਾਨ ਕਈ ਸਮਾਰਟਫੋਨਜ਼, ਟੈਬਲੇਟ ਅਤੇ ਹੋਰ ਇਲੈਕਟ੍ਰੋਨਿਕਸ ਪ੍ਰਾਡਕਟਾਂ ''ਤੇ ਇਕ ਦਿਨ ਲਈ ਖਾਸ ਆਫਰਜ਼ ਉਪਲੱਬਧ ਹੋਣਗੀਆਂ। 5 ਦਿਨ ਤੱਕ ਚੱਲਣ ਵਾਲੀ ਇਸ ਸੇਲ ਦੌਰਾਨ ਕੰਪਨੀ ਕਈ ਯੂਜ਼ਰਸ ਨੂੰ ਆਈਫੋਨ 5, ਆਈਫੋਨ 5ਐੱਸ ਅਤੇ ਲੇ ਮੈਕਸ 2 ਇਨਾਮ ਦੇ ਤੌਰ ''ਤੇ  ਦੇਵੇਗੀ। 
ਆਨਬਾਕਸ ਦਿਵਾਲੀ ਸੇਲ ਦੇ ਪ੍ਰਿਵਿਊ ਪੇਜ ''ਤੇ ਸਨੈਪਡੀਲ ਨੇ ਦੱਸਿਆ ਕਿ ਇਸ ਸੇਲ ਦੇ ਤਹਿਤ ਬੈਂਕ ਕ੍ਰੈਡਿਟ ਜਾਂ ਡੈਬਿਟ ਕਾਰਡ ਦੀ ਵਰਤੋਂ ਕਰਨ ਵਾਲੇ ਗਾਹਕਾਂ ਨੂੰ ਇੰਸਟੈਂਟ 20 ਫੀਸਦੀ ਡਿਸਕਾਊਂਟ ਮਿਲੇਗਾ। ਇਸ ਤੋਂ ਇਲਾਵਾ ਬਜਾਜ ਫਿਨਸਰਵ ਦਾ ਨੋ ਕੋਸਟ ਈ.ਐੱਮ.ਆਈ. ਪਲਾਨ ਉਪਲੱਬਧ ਹੋਵੇਗਾ। ਇਸ ਪਲਾਨ ਨੂੰ ਚੁਣਨ ''ਤੇ ਕਿਸੇ ਡਾਊਨ ਪੇਮੈਂਟ ਦੀ ਲੋੜ ਨਹੀਂ ਹੋਵੇਗੀ ਅਤੇ ਕਈ ਪ੍ਰੋਸੈਸਿੰਗ ਫੀਸ ਵੀ ਨਹੀਂ ਲੱਗੇਗੀ। ਇਸ ਸੇਲ ''ਚ ਆਈਫੋਨ 6 ਐੱਸ ਅਤੇ ਸੈਮਸੰਗ ਗਲੈਕਸੀ ਐੱਸ 7 ਐੱਜ ''ਤੇ ਛੋਟ ਮਿਲੇਗੀ। ਸਨੈਪਡੀਲ ਨੇ ਛੋਟ ਦੇ ਅੰਕੜੇ ਦਾ ਖੁਲਾਸਾ ਤਾਂ ਨਹੀਂ ਕੀਤਾ ਹੈ ਪਰ ਸੇਲ ਨੂੰ ਦੇਖਦੇ ਹੋਏ ਅਸੀਂ ਵੱਡੀ ਛੋਟ ਦੀ ਉਮੀਦ ਕਰ ਸਕਦੇ ਹਾਂ। ਤੁਹਾਨੂੰ ਸੋਨੀ ਪਲੇਸਟੇਸ਼ਨ 4 (1ਟੀ.ਬੀ. ਵੇਰੀਅੰਟ), ਕੈਨਨ ਈ.ਓ.ਐੱਸ. 1300ਡੀ ਅਤੇ ਹੋਰ ਹੋਮ ਇਲੈਕਟ੍ਰੋਨਿਕਸ ਪ੍ਰਾਡਕਟ ''ਤੇ ਛੋਟ ਮਿਲੇਗੀ। ਸੈਮਸੰਗ, ਸ਼ਿਓਮੀ, ਮਾਈਕ੍ਰੋਮੈਕਸ, ਐਪਲ, ਲੇਨੋਵੋ, ਐੱਚ.ਪੀ., ਸੀਗੇਟ, ਸੈਨਡਿਸਕ ਅਤੇ ਐੱਲ.ਜੀ. ਵਰਗੇ ਨਾਮੀਂ ਬ੍ਰਾਂਡ ਇਸ ਸੇਲ ਦਾ ਹਿੱਸਾ ਹੋਣਗੇ।

Related News