ਬੜੇ ਕਮਾਲ ਦਾ ਹੈ ਇਹ AI App, ਚੁਟਕੀਆਂ 'ਚ ਦੱਸ ਦੇਵੇਗਾ ਸਾਮਾਨ ਅਸਲੀ ਹੈ ਜਾਂ ਨਕਲੀ
Thursday, Jun 01, 2023 - 06:10 PM (IST)
ਗੈਜੇਟ ਡੈਸਕ- ਅਸਲੀ ਅਤੇ ਨਕਲੀ ਪ੍ਰੋਡਕਟ ਦੀ ਪਛਾਣ ਕਰਨਾ ਬੇਹੱਦ ਮੁਸ਼ਕਿਲ ਕੰਮ ਹੈ ਅਤੇ ਇਸ ਲਈ ਓਰਿਜਨਲ ਪ੍ਰੋਡਕਟ ਦੀਆਂ ਵਿਸ਼ੇਸ਼ਤਾਵਾਂ ਅਤੇ ਡਿਜ਼ਾਈਨ ਦੇ ਲੋੜੀਂਦੇ ਗਿਆਨ ਦੀ ਲੋੜ ਹੁੰਦੀ ਹੈ ਪਰ ਹੁਣ ਇਹ ਕੰਮ ਤੁਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਿਤ ਐਪ ਦੀ ਮਦਦ ਨਾਲ ਚੁਟਕੀਆਂ 'ਚ ਕਰ ਸਕਦੇ ਹੋ। ਜੀ ਹਾ! AI App ਦੀ ਮਦਦ ਨਾਲ ਪ੍ਰੋਡਕਟ ਅਸਲੀ ਹੈ ਜਾਂ ਨਕਲੀ, ਪਛਾਨਣਾ ਹੁਣ ਕਾਫੀ ਆਸਾਨ ਹੋ ਗਿਆ ਹੈ। ਇਲ ਲਈ ਤੁਹਾਨੂੰ ਬਸ ਪ੍ਰੋਡਕਟ ਦੀ ਫੋਟੋ ਕਲਿੱਕ ਕਰਨੀ ਹੋਵੇਗੀ ਅਤੇ ਤੁਹਾਨੂੰ ਪ੍ਰੋਡਕਟ ਦੀ ਸਾਰੇ ਜਾਣਕਾਰੀ ਮਿਲ ਜਾਵੇਗੀ।
ਇਹ ਵੀ ਪੜ੍ਹੋ- ਸਾਵਧਾਨ! ਗੂਗਲ ਨੇ ਪਲੇਅ ਸਟੋਰ ਤੋਂ ਹਟਾਏ ਇਹ ਖ਼ਤਰਨਾਕ ਐਪਸ, ਫੋਨ 'ਚੋਂ ਵੀ ਤੁਰੰਤ ਕਰੋ ਡਿਲੀਟ
ਕੀ ਹੈ ਐਪ ਅਤੇ ਕਿਵੇਂ ਕਰਦਾ ਹੈ ਕੰਮ
ਇਸ ਐਪ ਦਾ ਨਾਂ ਫੀਚਰਪ੍ਰਿੰਟ (FeaturePrint app) ਹੈ ਅਤੇ ਇਸਨੂੰ ਵਾਸ਼ਿੰਗਟਨ ਸਥਿਤ ਅਲੀਥਿਯਾਨ ਦੁਆਰਾ ਵਿਕਸਿਤ ਕੀਤਾ ਗਿਆ ਹੈ। ਐਪ ਨੂੰ ਸਮਾਰਟਫੋਨ 'ਚ ਇੰਸਟਾਲ ਕਰਨ ਤੋਂ ਬਾਅਦ ਪ੍ਰੋਡਕਟ ਦੀ ਪਛਾਣ ਕੀਤੀ ਜਾ ਸਕਦੀ ਹੈ। ਦਾਅਵਾ ਹੈ ਕਿ ਕਿਸੇ ਪ੍ਰੋਡਕਟ ਦੀ ਆਈਡੈਂਟੀਫਿਕੇਸ਼ਨ, ਆਥੈਂਟਿਕੇਸ਼ਨ ਅਤੇ ਟ੍ਰੇਸੇਬਿਲਿਟੀ ਦਾ ਪਤਾ ਲਗਾਇਆ ਜਾ ਸਕਦਾ ਹੈ। ਐਪ ਸਿਰਫ ਤੁਹਾਡੇ ਫੋਨ ਕੈਮਰਾ ਦੀ ਮਦਦ ਨਾਲ ਪ੍ਰੋਡਕਟ ਦੀ ਪਛਾਣ ਕਰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਐਪ ਦੀ ਮਦਦ ਨਾਲ ਸਮਾਰਟਫੋਨ ਰਾਹੀਂ ਜ਼ਿਆਦਾ ਕੀਮਤ ਵਾਲੀਆਂ ਵਸਤੂਆਂ ਜਿਵੇਂ ਸੋਨੇ ਦੀਆਂ ਛੜਾਂ ਅਤੇ ਲਗਜ਼ਰੀ ਵਸਤੂਆਂ ਦੀ ਵੀ ਪਛਾਣ ਕੀਤੀ ਜਾ ਸਕਦੀ ਹੈ।
ਐਲੀਥਿਯਾਨ ਦੀ ਵੈੱਬਸਾਈਟ ਮੁਤਾਬਕ, ਫੀਚਰਪ੍ਰਿੰਟ ਆਪਟਿਕਲ ਏ.ਆਈ. ਤਕਨਾਲੋਜੀ ਕਿਸੇ ਵੀ ਫਿਜੀਕਲ ਆਈਟਮ ਦੇ ਛੋਟੇ ਸਤਹੀ ਡਿਟੇਲ ਨੂੰ ਪਛਾਣ ਸਕਦੀ ਹੈ ਅਤੇ ਫਿਰ ਉਨ੍ਹਾਂ ਨੂੰ ਉਹਨਾਂ ਨੂੰ ਸੰਖਿਆਵਾਂ ਦੇ ਇਕ ਗਣਿਤਿਕ ਸੈੱਟ ਵਿੱਚ ਬਦਲ ਸਕਦੀ ਹੈ। ਹੋਰ ਸਰਵਿਸ ਜਿਵੇਂ ਪ੍ਰੋਡਕਟ ਦੀ ਇਕ ਕਲਾਸ ਦੀ ਪਛਾਣ ਕਰਨ ਦੀ ਬਜਾਏ, ਇਹ ਵਿਧੀ ਉਪਭੋਗਤਾਵਾਂ ਨੂੰ ਇਕ ਖਾਸ ਵਸਤੂ ਦੀ ਪਛਾਣ ਕਰਨ ਦੀ ਆਗਿਆ ਦਿੰਦੀ ਹੈ ਜੋ ਪਹਿਲਾਂ ਹੀ ਫੀਚਰਪ੍ਰਿੰਟ ਸਿਸਟਮ ਨਾਲ ਰਜਿਸਟਰ ਹੋ ਚੁੱਕੀ ਹੈ।
ਇਹ ਵੀ ਪੜ੍ਹੋ- PUBG ਦੇ ਦੇਸੀ ਅਵਤਾਰ BGMI ਦੀ ਭਾਰਤ 'ਚ ਹੋਈ ਵਾਪਸੀ, ਪਲੇਅ ਸਟੋਰ ਤੋਂ ਇੰਝ ਕਰੋ ਡਾਊਨਲੋਡ
ਕੰਪਨੀ ਨੇ ਆਖੀ ਵੱਡੀ ਗੱਲ
'ਪ੍ਰਾਕਸੀ' ਆਥੈਂਟਿਕੇਸ਼ਨ ਵਰਗੇ ਬਾਰਕੋਡ ਲੇਬਲ, ਸੀਲ ਜਾਂ ਉੱਕਰੀ ਮਾਰਕਿੰਗ ਨੂੰ ਨਿਯਮਿਤ ਰੂਪ ਨਾਲ ਪ੍ਰੋਡਕਟ ਨੂੰ ਵਾਸਤਵਿਕ ਰੂਪ ਨਾਲ ਮਾਰਕ ਕਰਨ ਲਈ ਉਪਯੋਗ ਕੀਤਾ ਜਾਂਦਾ ਹੈ ਪਰ ਅਲੀਥਿਯਾਨ ਦਾ ਕਹਿਣਾ ਹੈ ਕਿ ਇਹ ਮਾਰਕਿੰਗ ਸਮੇਂ ਦੇ ਨਾਲ ਖ਼ਰਾਬ ਹੋ ਸਕਦੇ ਹਨ ਜਾਂ ਗੁਆਚ ਸਕਦੇ ਹਨ। ਧੋਖਾਧੜੀ ਕਰਨ ਲਈ ਉਨ੍ਹਾਂ 'ਚ ਹੇਰਫੇਰ ਅਤੇ ਨਕਲ ਵੀ ਕੀਤੀ ਜਾ ਸਕਦੀ ਹੈ। ਇਸਦੇ ਉਲਟ, ਕੰਪਨੀ ਦਾ ਦਾਅਵਾ ਹੈ ਕਿ ਇਸਦੀ ਫੀਚਰਪ੍ਰਿੰਟ ਸਰਵਿਸ ਖ਼ਰਾਬ ਜਾਂ ਟੁੱਟੇ ਹੋਏ ਉਤਪਾਦਾਂ ਦੀ ਪਛਾਣ ਵੀ ਕਰ ਸਕਦੀ ਹੈ ਅਤੇ ਇਹ ਸਰਵਿਸ ਉਦੋਂ ਵੀ ਕੰਮ ਕਰਦੀ ਹੈ ਜਦੋਂ ਪ੍ਰੋਡਕਟ ਨੂੰ ਇਕ ਵੱਖਰੀ ਦਿਸ਼ਾ 'ਚ ਰੋਟੇਟ ਕੀਤਾ ਜਾਂਦਾ ਹੈ ਅਤੇ ਵੱਖ-ਵੱਖ ਪ੍ਰੋਡਕਟ ਦੇ ਆਡਿਟ ਹਿਸਟਰੀ ਲਈ ਵਰਜਨਿੰਗ ਦਾ ਸਪੋਰਟ ਕਰਦਾ ਹੈ।
ਕਿਵੇਂ ਕਰ ਸਕਦੇ ਹੋ ਇਸਤੇਮਾਲ
ਫਿਲਹਾਲ ਇਹ ਐਪ ਆਮ ਲੋਕਾਂ ਲਈ ਗੂਗਲ ਪਲੇਅ ਸਟੋਰ ਜਾਂ ਐਪਲ ਐਪ ਸਟੋਰ 'ਤੇ ਡਾਊਨਲੋਡ ਲਈ ਉਪਲੱਬਧ ਨਹੀਂ ਹੈ। ਫਿਲਹਾਲ ਕਾਰਪੋਰੇਟ ਗਾਹਕ ਸਰਵਿਸ ਤਕ ਪਹੁੰਚ ਪ੍ਰਾਪਤ ਕਰ ਸਕਦ ਹਨ। ਕੰਪਨੀ ਜਲਦ ਹੀ ਐਪ ਨੂੰ ਆਮ ਉਪਭੋਗਤਾਵਾਂ ਲਈ ਪੇਸ਼ ਕਰ ਸਕਦੀ ਹੈ।
ਇਹ ਵੀ ਪੜ੍ਹੋ- WhatsApp 'ਤੇ ਹੁਣ 24 ਘੰਟਿਆਂ ਬਾਅਦ ਵੀ ਦੇਖ ਸਕੋਗੇ ਸਟੇਟਸ! ਇੰਝ ਕੰਮ ਕਰੇਗਾ ਨਵਾਂ ਫੀਚਰ