ਨਵੀਂ ਅਪਡੇਟ 'ਚ ਇੰਸਟਾਗ੍ਰਾਮ ਨੂੰ ਮੈਸੇਂਜਰ ਨਾਲ ਜੋੜ ਰਹੀ ਹੈ FB, ਮਿਲਣਗੇ ਇਹ ਫੀਚਰਜ਼

08/16/2020 6:35:05 PM

ਗੈਜੇਟ ਡੈਸਕ—ਫੇਸਬੁੱਕ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਪਿਛਲੇ ਸਾਲ ਕਿਹਾ ਸੀ ਕਿ ਕੰਪਨੀ ਇੰਸਟਾਗ੍ਰਾਮ, ਵਟਸਐਪ ਅਤੇ ਮੈਸੇਂਜਰ ਤਿੰਨਾਂ ਪਲੇਟਫਾਰਮਸ ਨੂੰ ਇੰਟੀਗ੍ਰੇਟ ਕਰਨ ਦੀ ਤਿਆਰੀ ਕਰ ਰਹੀ ਹੈ। ਹੁਣ ਇਕ ਨਵੀਂ ਅਪਡੇਟ 'ਚ ਫੇਸਬੁੱਕ ਨੇ ਮੈਸੇਂਜਰ ਚੈੱਟਸ ਨੂੰ ਇੰਟੀਗ੍ਰੇਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇੰਸਟਾਗ੍ਰਾਮ ਅਤੇ ਫੇਸਬੁੱਕ ਮੈਸੇਂਜਰ ਚੈੱਟਸ ਦੇ ਨਵੇਂ ਰਲੇਵੇਂ ਨੂੰ ਕਈ ਯੂਜ਼ਰਸ ਲਈ ਜਾਰੀ ਕੀਤਾ ਜਾ ਚੁੱਕਿਆ ਹੈ। ਇਸ ਦੀ ਸ਼ੁਰੂਆਤ ਯੂ.ਐੱਸ. ਤੋਂ ਕੀਤੀ ਗਈ ਹੈ।

The Verge ਦੀ ਇਕ ਰਿਪੋਰਟ ਮੁਤਾਬਕ ਫੇਸਬੁੱਕ ਵੱਲੋਂ ਆਈ.ਓ.ਐੱਸ. ਅਤੇ ਐਂਡ੍ਰਾਇਡ ਦੋਵਾਂ ਹੀ ਡਿਵਾਈਸਜ਼ ਲਈ ਇੰਸਟਾਗ੍ਰਾਮ ਦੇ ਮੋਬਾਇਲ ਐਪ 'ਚ ਇਕ ਅਪਡੇਟ ਭੇਜੀ ਗਈ ਹੈ। ਇਸ 'ਚ ਇਕ ਮੈਸੇਜ ਲਿਖਿਆ ਹੈ, 'ਇਹ ਇੰਟਸਾਗ੍ਰਾਮ 'ਚ ਮੈਸੇਜ ਭੇਜਣ ਦਾ ਇਕ ਨਵਾਂ ਤਰੀਕਾ ਹੈ।' ਇਸ 'ਚ ਕਈ ਨਵੇਂ ਫੀਚਰਸ ਵੀ ਮਿਲਣਗੇ। ਐੱਚ.ਟੀ. ਨੇ ਆਪਣੀ ਰਿਪੋਰਟ 'ਚ ਇਹ ਕਿਹਾ ਹੈ ਕਿ ਭਾਰਤੀ ਯੂਜ਼ਰਸ ਲਈ ਵੀ ਨਵੀਂ ਅਪਡੇਟ ਜਾਰੀ ਕਰ ਦਿੱਤੀ ਗਈ ਹੈ। ਹਾਲਾਂਕਿ ਅਸੀਂ ਇਸ ਦੀ ਪੁਸ਼ਟੀ ਨਹੀਂ ਕਰ ਸਕਦੇ।

ਜੇਕਰ ਫੇਸਬੁੱਕ ਵੱਲੋਂ ਤੁਹਾਨੂੰ ਅਪਡੇਟ ਭੇਜੀ ਗਈ ਹੋਵੇਗੀ ਤਾਂ ਇੰਸਟਾਗ੍ਰਾਮ ਓਪਨ ਕਰਦੇ ਹੀ ਤੁਹਾਨੂੰ ਪਾਪ-ਅਪ ਮੈਸੇਜ ਦਿਖਾਈ ਦੇਣ ਲੱਗੇਗਾ। ਇਕ ਵਾਰ ਅਪਡੇਟ ਕੀਤੇ ਜਾਣ ਤੋਂ ਬਾਅਦ, ਨਵੇਂ ਬਦਲਾਅ ਤੁਹਾਨੂੰ ਐਪ 'ਚ ਦਿਖਾਈ ਦੇਣੇ ਸ਼ੁਰੂ ਹੋ ਜਾਣਗੇ। ਇਸ ਨਵੀਂ ਅਪਡੇਟ 'ਚ ਖਾਸਤੌਰ 'ਤੇ ਚਾਰ ਚੀਜ਼ਾਂ ਨਵੀਆਂ ਹਨ। ਪਹਿਲਾ-ਚੈਟਸ ਲਈ ਕਲਰਫੁਲ ਲੁੱਕ, ਦੂਜਾ-ਇਮੋਜੀ ਰਿਏਕਸ਼ਨ, ਤੀਸਰਾ-ਮੈਸੇਜਸ ਲਈ ਸਵਾਈਪ ਟੂ ਰਿਪਲਾਈ ਅਤੇ ਚੌਥਾ-ਚੈਟ ਵਿਦ ਫੇਸਬੁੱਕ ਫ੍ਰੈਂਡਸ। ਇਸ 'ਚ ਸਭ ਤੋਂ ਵੱਡਾ ਬਦਲਾਅ ਇਹ ਹੈ ਕਿ ਹੁਣ ਇੰਸਟਾਗ੍ਰਾਮ ਤੋਂ ਸਿੱਧੇ ਫੇਸਬੁੱਕ ਫ੍ਰੈਂਡਸ ਤੋਂ ਚੈੱਟ ਕੀਤੀ ਜਾ ਸਕੇਗੀ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਫਿਲਹਾਲ ਚੈੱਟ ਵਿਦ ਫੇਸਬੁੱਕ ਫ੍ਰੈਂਡਸ ਵਾਲਾ ਫੀਚਰ ਉਪਲੱਬਧ ਨਹੀਂ ਕਰਵਾਇਆ ਗਿਆ ਹੈ। ਹਾਲਾਂਕਿ, ਅਪਡੇਟ ਨਾਲ ਬਾਕੀ ਫੀਚਰਜ਼ ਦਿਖਾਈ ਦੇ ਰਹੇ ਹਨ। ਡੀ.ਐੱਮ. ਆਈਕਨ ਨੂੰ ਮੈਸੇਂਜਰ ਆਈਕਨ ਨਾਲ ਰਿਪਲੇਸ ਕਰ ਦਿੱਤਾ ਗਿਆ ਹੈ। ਸੰਭਵ ਇਹ ਵੀ ਹੈ ਕਿ ਫੇਸਬੁੱਕ ਵੱਲੋਂ ਇਸ ਇੰਸਟਾਗ੍ਰਾਮ-ਮੈਸੇਂਜਰ ਇੰਟੀਗ੍ਰੇਸ਼ਨ ਦੀ ਟੈਸਟਿੰਗ ਕੀਤੀ ਜਾ ਰਹੀ ਹੋਵੇ ਕਿਉਂਕਿ ਇਸ ਨੂੰ ਲੈ ਕੇ ਕੋਈ ਆਧਿਕਾਰਿਤ ਜਾਣਕਾਰੀ ਅਜੇ ਤੱਕ ਨਹੀਂ ਦਿੱਤੀ ਗਈ ਹੈ।


Karan Kumar

Content Editor

Related News