FB ਇੰਡੀਆ ਦੇ MD ਓਮੰਗ ਬੇਦੀ ਨੇ ਦਿੱਤਾ ਅਸਤੀਫਾ

10/10/2017 8:46:52 PM

ਜਲੰਧਰ-ਸੋਸ਼ਲ ਸਾਈਟ ਫੇਸਬੁੱਕ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਓਮੰਗ ਬੇਦੀ ਨੇ ਅਸਤੀਫਾ ਦੇ ਦਿੱਤਾ ਹੈ। ਕੰਪਨੀ ਨੇ ਇਕ ਬਿਆਨ ਜਾਰੀ ਕੀਤਾ ਹੈ, ਜਿਸ 'ਚ ਦੱਸਿਆ ਗਿਆ ਹੈ ਕਿ ਓਮੰਗ ਬੇਦੀ ਕੰਪਨੀ ਤੋਂ ਅਸਤੀਫਾ ਦੇ ਰਹੇ ਹਨ। ਇਸ ਤੋਂ ਬਾਅਦ ਸੰਦੀਪ ਭੂਸ਼ਣ ਨੂੰ ਫੇਸਬੁੱਕ ਇੰਡੀਆ ਦਾ ਮੈਨੇਜਿੰਗ ਡਾਇਰੈਕਟਰ ਬਣਾਇਆ ਗਿਆ ਹੈ। ਫੇਸਬੁੱਕ ਨੇ ਇਕ ਸਟੇਟਮੈਂਟ ਜਾਰੀ ਕੀਤਾ ਹੈ, ਇਸ 'ਚ ਕਿਹਾ ਗਿਆ ਹੈ ਕਿ ਓਮੰਗ ਬੇਦੀ ਇਸ ਸਾਲ ਦੇ ਆਖਿਰ 'ਚ ਫੇਸਬੁੱਕ ਛੱਡ ਰਹੇ ਹਨ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਇਕ ਮਜ਼ਬੂਤ ਟੀਮ ਬਣਾਈ ਹੈ ਅਤੇ ਬਿਜ਼ਨੈੱਸ ਨੂੰ ਅਗੇ ਲੈ ਗਏ ਹਨ। 2016 'ਚ ਓਮੰਗ ਬੇਦੀ ਨੇ ਕ੍ਰਤਿਕਾ ਰੈਡੀ ਤੋਂ ਫੇਸਬੁੱਕ ਇੰਡੀਆ ਦੀ ਕਮਾਡ ਲਈ ਸੀ। ਉਦੋਂ ਕ੍ਰਤਿਕਾ ਰੈਡੀ ਨੇ ਫੇਸਬੁੱਕ ਹੈੱਡਕਵਾਰਡਰ ਜੁਆਇਨ ਕੀਤਾ ਸੀ।


Related News