ਫੇਸਬੁੱਕ ਨੇ ਲਾਂਚ ਕੀਤਾ ਨਵਾਂ ਫੀਚਰ, ਵਾਈ-ਫਾਈ ਲੱਭਣ ''ਚ ਕਰੇਗਾ ਤੁਹਾਡੀ ਮਦਦ
Sunday, Jul 02, 2017 - 01:43 PM (IST)

ਜਲੰਧਰ- ਹੁਣ ਫੇਸਬੁੱਕ ਆਪਣੇ ਯੂਜ਼ਰਜ਼ ਦੀ ਆਲੇ-ਦੁਆਲੇ ਦੇ ਵਾਈ-ਫਾਈ ਹਾਟ-ਸਪਾਟ ਨੂੰ ਲੱਭਣ 'ਚ ਤੁਹਾਡੀ ਮਦਦ ਕਰੇਗੀ। ਫੇਸਬੁੱਕ ਨੇ ਪਿਛਲੇ ਸਾਲ 'ਫਾਇੰਡ ਵਾਈ-ਫਾਈ' ਦੇ ਨਾਂ ਨਾਲ ਫੀਚਰ ਲਾਂਚ ਕੀਤਾ ਸੀ। ਉਸ ਸਮੇਂ ਇਸ ਨੂੰ ਸਿਰਫ ਆਈ.ਓ.ਐੱਸ. ਯੂਜ਼ਰਜ਼ ਲਈ ਅਤੇ ਕੁਝ ਦੇਸ਼ਾਂ 'ਚ ਲਾਂਚ ਕੀਤਾ ਗਿਆ ਸੀ। ਫੇਸਬੁੱਕ ਦੇ ਇੰਜੀਨੀਅਰਿੰਗ ਡਾਇਰੈਕਟਰ ਅਲੈਕਸ ਹਿਮੇਲ ਨੇ ਕਿਹਾ ਕਿ ਅਸੀਂ ਪੂਰੀ ਦੁਨੀਆ 'ਚ ਆਈ.ਓ.ਐੱਸ. ਅਤੇ ਐਂਡਰਾਇਡ ਯੂਜ਼ਰਜ਼ ਲਈ ਫਾਇੰਡ ਵਾਈ-ਫਾਈ ਦਾ ਵਿਕਲਪ ਲੱਭਣ ਜਾ ਰਹੇ ਹਾਂ। ਇਹ ਅਜਿਹੇ ਯੂਜ਼ਰਜ਼ ਲਈ ਮਦਦਗਾਰ ਹੋਵੇਗਾ ਜਿਨ੍ਹਾਂ ਕੋਲ ਸੈਲੂਲਰ ਡਾਟਾ ਘੱਟ ਹੋਵੇ। ਇਸ ਦੇ ਇਸਤੇਮਾਲ ਨਾਲ ਫੇਸਬੁੱਕ ਐਪ 'ਤੇ ਮੋਰ ਟੈਬ 'ਚ 'ਫਾਇੰਡ ਵਾਈ-ਫਾਈ' ਦਾ ਵਿਕਲਪ ਮਿਲੇਗਾ।
ਸਪੈਮ ਅਤੇ ਫੇਕ ਨਿਊਜ਼ 'ਤੇ ਲੱਗੇਗੀ ਰੋਕ
ਫੇਸਬੁੱਕ ਨੇ ਝੂਠੀਆਂ ਖਬਰਾਂ ਅਤੇ ਗਲਤ ਪੋਸਟ ਤੋਂ ਨਜਿੱਠਣ ਲਈ ਨਵੀਂ ਅਪਡੇਟ ਜਾਰੀ ਕੀਤੀ ਹੈ। ਨਵੀਂ ਅਪਡੇਟ 'ਚ ਅਜਿਹਾ ਐਲਗੋਰਿਦਮ ਲਗਾਇਆ ਗਿਆ ਹੈ, ਜਿਸ ਨਾਲ ਤੁਹਾਡੀ ਨਿਊਜ਼ ਫੀਡ 'ਚ ਬੇਕਾਰ ਪੋਸਟਾਂ ਘੱਟ ਤੋਂ ਘੱਟ ਦਿਸਣਗੀਆਂ। ਫੇਸਬੁੱਕ 'ਚ ਨਿਊਜ਼ ਫੀਡ ਵਾਇਸ ਪ੍ਰੈਜ਼ੀਡੈਂਟ ਐਡਮ ਮੋਸੇਰੀ ਨੇ ਕਿਹਾ ਕਿ ਅਸੀਂ ਹਮੇਸ਼ਾ ਤੋਂ ਨਿਊਜ਼ ਫੀਡ 'ਚ ਲੋਕਾਂ ਨੂੰ ਬਿਹਤਰ ਅਨੁਭਵ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਨਵੀਂ ਅਪਡੇਟ ਇਸ ਅਨੁਭਵ ਨੂੰ ਹੋਰ ਬਿਹਤਰ ਕਰੇਗੀ।