ਫੇਸਬੁੱਕ ਨੇ ਜਾਰੀ ਕੀਤੀ ਨਵੀਂ ਅਪਡੇਟ, ਬਿਨ੍ਹਾਂ ਡਾਊਨਲੋਡ ਕੀਤੇ ਖੇਡੋ ਕੋਈ ਵੀ ਗੇਮ

10/27/2020 4:52:52 PM

ਗੈਜੇਟ ਡੈਸਕ– ਫੇਸਬੁੱਕ ਨੇ ਆਖ਼ਿਰਕਾਰ ਕਲਾਊਡ ਗੇਮਿੰਗ ਨੂੰ ਲਾਂਚ ਕਰ ਦਿੱਤਾ ਹੈ। ਫੇਸਬੁੱਕ ਯੂਜ਼ਰਸ ਹੁਣ ਬਿਨ੍ਹਾਂ ਡਾਊਨਲੋਡ ਕੀਤੇ ਅਸਫਾਲਟ-9 ਵਰਗੀ ਹੈਵੀ ਗੇਮ ਨੂੰ ਵੀ ਖੇਡ ਸਕਦੇ ਹਨ, ਹਾਲਾਂਕਿ ਫੇਸਬੁੱਕ ਦੀ ਕਲਾਊਡ ਗੇਮਿੰਗ ਫਿਲਹਾਲ ਸਿਰਫ ਐਂਡਰਾਇਡ ਯੂਜ਼ਰਸ ਲਈ ਹੀ ਹੈ। ਆਈ.ਓ.ਐੱਸ. ਯੂਜ਼ਰਸ ਨੂੰ ਅਜੇ ਇਸ ਲਈ ਲੰਬਾ ਇੰਤਜ਼ਾਰ ਕਰਨਾ ਹੋਵੇਗਾ। ਦੱਸ ਦੇਈਏ ਕਿ ਫੇਸਬੁੱਕ ਦੀ ਕਲਾਊਡ ਗੇਮਿੰਗ ਗੂਗਲ ਸਟੇਡੀਅਮ ਜਾਂ ਮਾਈਕ੍ਰੋਸਾਫਟ ਐਕਸ ਕਲਾਊਡ ਵਰਗੀ ਨਹੀਂ ਹੈ। 

ਨਵੀਂ ਅਪਡੇਟ ਤੋਂ ਬਾਅਦ ਫੇਸਬੁੱਕ ਯੂਜ਼ਰਸ ਲਈ ਗੇਮਿੰਗ ਲਈ ਅਲੱਗ ਤੋਂ ਇਕ ਟੈਬ ਦਿੱਤਾ ਜਾਵੇਗਾ ਜਿਸ ’ਤੇ ਕਲਿੱਕ ਕਰਕੇ ਉਹ ਤਮਾਮ ਤਰ੍ਹਾਂ ਦੀਆਂ ਗੇਮਾਂ ਬਿਨ੍ਹਾਂ ਡਾਊਨਲੋਡ ਕੀਤੇ ਖੇਡ ਸਕਣਗੇ। ਇਸ ਨਾਲ ਉਨ੍ਹਾਂ ਦੇ ਡਾਟਾ ਅਤੇ ਮੈਮਰੀ ਦੀ ਬਚਤ ਹੋਵੇਗੀ। ਫੇਸਬੁੱਕ ਕਲਾਊਡ ’ਚ ਤੁਹਾਨੂੰ ਕਿਸੇ ਕੰਟਰੋਲ ਦੀ ਲੋੜ ਨਹੀਂ ਹੋਵੇਗੀ। ਤੁਸੀਂ ਜਿਸ ਤਰੀਕੇ ਨਾਲ ਮੋਬਾਇਲ ’ਤੇ ਗੇਮ ਖੇਡਦੇ ਹੋ, ਠੀਕ ਉਸੇ ਤਰ੍ਹਾਂ ਤੁਸੀਂ ਫੇਸਬੁੱਕ ’ਤੇ ਵੀ ਖੇਡ ਸਕੋਗੇ। 

ਫੇਸਬੁੱਕ ਦੀ ਇਹ ਗੇਮਿੰਗ ਸਰਵਿਸ ਫਿਲਹਾਲ ਅਮਰੀਕਾ ’ਚ ਜਾਰੀ ਕੀਤੀ ਗਈ ਹੈ, ਉਥੇ ਹੀ ਭਾਰਤ ਸਮੇਤ ਹੋਰ ਦੇਸ਼ਾਂ ਅਤੇ ਐਪਲ ਡਿਵਾਈਸ ’ਤੇ ਆਉਣ ਦੀ ਫਿਲਹਾਲ ਕੋਈ ਖ਼ਬਰ ਨਹੀਂ ਹੈ। ਹਾਲਾਂਕਿ ਫੇਸਬੁੱਕ ਨੇ ਇਹ ਜ਼ਰੂਰ ਕਿਹਾ ਹੈ ਕਿ ਜਲਦ ਹੀ ਇਸ ਨੂੰ ਐਪਲ ਸਫਾਰੀ ਬ੍ਰਾਊਜ਼ਰ ’ਤੇ ਲਾਂਚ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਫੇਸਬੁੱਕ ਦੇ ਕਲਾਊਡ ਗੇਮਿੰਗ ਨੂੰ ਟੈਸਟਿੰਗ ਦੌਰਾਨ ਕਰੀਬ 2,00,000 ਲੋਕਾਂ ਨੇ ਖੇਡਿਆ ਹੈ। 


Rakesh

Content Editor

Related News