ਹੁਣ ਫੇਸਬੁੱਕ ’ਤੇ ਮਿਲੇਗੀ ਕੋਵਿਡ-19 ਦੇ ਲੱਛਣਾਂ ਤੇ ਵੈਕਸੀਨ ਨਾਲ ਜੁੜੀ ਹਰ ਜਾਣਕਾਰੀ
Saturday, May 01, 2021 - 02:27 PM (IST)
ਗੈਜੇਟ ਡੈਸਕ– ਦਿੱਗਜ ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਐਲਾਨ ਕੀਤਾ ਹੈ ਕਿ ਉਹ ਭਾਰਤੀ ਯੂਜ਼ਰਸ ਤਕ ਕੋਵਿਡ-19 ਦੇ ਲੱਛਣਾਂ ਅਤੇ ਵੈਕਸੀਨ ਬਾਰੇ ਅਧਿਕਾਰਤ ਜਾਣਕਾਰੀ ਪਹੁੰਚਾਉਣ ’ਚ ਮਦਦ ਕਰੇਗੀ। ਕੰਪਨੀ ਕੁਝ ਦਿਨ ਪਹਿਲਾਂ ਵੀ ਭਾਰਤ ’ਚ ਕੋਰੋਨਾ ਮਰੀਜ਼ਾਂ ਦੀ ਮਦਦ ਲਈ ਅੱਗੇ ਆ ਚੁੱਕੀ ਹੈ। ਹਾਲ ਹੀ ’ਚ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਭਾਰਤ ’ਚ Emergency Response Efforts ਲਈ 10 ਮਿਲੀਅਨ ਡਾਲਰ ਦਾ ਦਾਨ ਦੇਣ ਦਾ ਐਲਾਨ ਕੀਤਾ ਹੈ। ਫੇਸਬੁੱਕ ਨੇ ਆਪਣੇ ਪੋਸਟ ’ਚ ਲਿਖਿਆ ਕਿ ਭਾਰਤ ਕੋਵਿਡ-19 ਦੀ ਮੌਜੂਦਾ ਲਹਿਰ ਨਾਲ ਜੂਝ ਰਿਹਾ ਹੈ। ਅਸੀਂ ਦੇਸ਼ ’ਚ ਲੋਕਲ ਕਮਿਊਨਿਟੀ ਨੂੰ ਮੈਡੀਕਲ ਸਪਲਾਈ ਅਤੇ ਹੋਰ ਲਾਈਫ ਸੇਵਿੰਗ ਉਪਕਰਣ ਦੀ ਸੁਪੋਰਟ ਕਰਨ ਲਈ ਵਚਨਬੱਧ ਹਾਂ।
ਇਹ ਵੀ ਪੜ੍ਹੋ– ਐਪਲ ਮੁਫ਼ਤ ’ਚ ਬਦਲੇਗੀ ਆਈਫੋਨ 11 ਦੀ ਬੈਟਰੀ, ਆ ਰਹੀ ਇਹ ਸਮੱਸਿਆ
ਐਪ ’ਚ ਜੋੜਿਆ Vaccine Finder Tool, 17 ਭਾਸ਼ਾਵਾਂ ’ਚ ਉਪਲੱਬਧ
ਫੇਸਬੁੱਕ ਇਸ ਹਫਤੇ ਭਾਰਤ ’ਚ ਆਪਣੇ ਮੋਬਾਇਲ ਐਪ ’ਤੇ ਇਕ Vaccine Finder Tool ਨੂੰ ਰੋਲਆਊਟ ਕਰਨ ਲਈ ਕੇਂਦਰ ਨਾਲ ਸਾਂਝੇਦਾਰੀ ਕਰੇਗੀ। 17 ਭਾਸ਼ਾਵਾਂ ’ਚ ਉਪਲੱਬਧ ਇਹ ਟੂਲ ਲੋਕਾਂ ਨੂੰ ਵੈਕਸੀਨੇਸ਼ਨ ਲਈ ਨਜ਼ਦੀਕੀ ਸਥਾਨਾਂ ਦੀ ਪਛਾਣ ਕਰਨ ’ਚ ਮਦਦ ਕਰੇਗਾ।
ਇਹ ਵੀ ਪੜ੍ਹੋ– ਐਪਲ AirDrop ’ਚ ਆਈ ਖਾਮੀ, ਲੀਕ ਹੋ ਸਕਦੀ ਹੈ ਨਿੱਜੀ ਜਾਣਕਾਰੀ ਤੇ ਨੰਬਰ
ਵੈਕਸੀਨ ਰਜਿਸਟ੍ਰੇਸ਼ਨ ਕਰਵਾਉਣ ਦਾ ਲਿੰਕ ਵੀ ਵਿਖਾਏਗਾ
- ਫੇਸਬੁੱਕ ਨੇ ਕਿਹਾ ਕਿ ਇਸ ਟੂਲ ’ਚ ਵੈਕਸੀਨ ਸੈਂਟਰ ਲੋਕੇਸ਼ਨ ਅਤੇ ਬੰਦ-ਖੁਲ੍ਹਣ ਦੇ ਸਮੇਂ ਦੀ ਜਾਣਕਾਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ, ਭਾਰਤ ਸਰਕਾਰ ਦੁਆਰਾ ਪ੍ਰਧਾਨ ਕੀਤੀ ਗਈ ਹੈ। ਇਹ ਟੂਲ ਵਾਕ-ਇਨ ਆਪਸ਼ਨ (46 ਸਾਲ ਅਤੇ ਉਸ ਤੋਂ ਜ਼ਿਆਦਾ ਲਈ) ਅਤੇ ਕੋਵਿਨ ਵੈੱਬਸਾਈਟ ’ਤੇ ਰਜਿਸਟਰ ਕਰਵਾਉਣ ਅਤੇ ਆਪਣੇ ਵੈਕਸੀਨ ਅਪੁਆਇੰਟਮੈਂਟ ਨੂੰ ਸ਼ਡਿਊਲ ਕਰਨ ਲਈ ਇਕ ਲਿੰਕ ਵੀ ਵਿਖਾਏਗਾ।
- ਇੰਨਾ ਹੀ ਨਹੀਂ, ਫੇਸਬੁੱਕ UNICEF India ਤੋਂ ਸਿਹਤ ਸੰਸਧਾਨ ਵੀ ਉਪਲੱਬਧ ਕਰਵਾਏਗੀ, ਜੋ ਐਮਰਜੈਂਸੀ ਦੇਖ-ਭਾਲ ਅਤੇ ਘਰ ’ਚ Mild Covid-19 ਲੱਛਣਾਂ ਦਾ ਪ੍ਰਬੰਧ ਕਿਵੇਂ ਕੀਤਾ ਜਾਵੇ, ਇਸ ਦੀ ਜਾਣਕਾਰੀ ਦੇਵੇਗਾ।
- ਯੂਜ਼ਰਸ ਮੋਬਾਇਲ ਐਪ ’ਤੇ ਕੋਵਿਡ-19 ਇਨਫਾਰਮੇਸ਼ਨ ਸੈਂਟਰ ਤੋਂ ਟੂਲ ਦੀ ਵਰਤੋਂ ਕਰ ਸਕਦੇ ਹਨ। ਫੇਸਬੁੱਕ ’ਤੇ ਕੋਵਿਡ-19 ਦੇ ਲੱਛਣਾਂ ਅਤੇ ਵੈਕਸੀਨ ਦੀ ਜਾਣਕਾਰੀ ਕੋਵਿਡ-19 ਇਨਫਾਰਮੇਸ਼ਨ ਸੈਂਟਰ ਅਤੇ ਫੀਡ ’ਚ ਪ੍ਰਾਪਤ ਕੀਤੀ ਜਾ ਸਕੇਗੀ। ਫੇਸਬੁੱਕ ਨੇ ਕਿਹਾ ਕਿ ਇੰਸਟਾਗ੍ਰਾਮ ’ਤੇ ਹਰ ਇਸ ਜਾਣਕਾਰੀ ਨੂੰ Guides in Explore ਰਾਹੀਂ ਦੇ ਰਹੇ ਹਾਂ।
ਇਹ ਵੀ ਪੜ੍ਹੋ– ਹੋਰ ਕੌਣ ਚਲਾ ਰਿਹੈ ਤੁਹਾਡੇ ਨਾਂ ਦਾ ਸਿਮ ਕਾਰਡ, ਘਰ ਬੈਠੇ ਮਿੰਟਾਂ ’ਚ ਕਰੋ ਪਤਾ