ਫੇਸਬੁੱਕ ਨੇ ਜਾਰੀ ਕੀਤੇ ਦੋ ਹੋਰ ਨਵੇਂ ਫੀਚਰਜ਼
Friday, Aug 05, 2016 - 11:38 AM (IST)

ਜਲੰਧਰ- ਦੁਨੀਆ ਦੀ ਲੋਕਪ੍ਰਿਅ ਸੋਸ਼ਲ ਵੈੱਬਸਾਈਟ ਫੇਸਬੁੱਕ ਨੇ ਆਨਲਾਈਨ ਕਾਰੋਬਾਰ, ਖਾਸਤੌਰ ''ਤੇ ਭਾਰੀਤ ਬਾਜ਼ਾਰ ਨੂੰ ਧਿਆਨ ''ਚ ਰੱਖਦੇ ਹੋਏ ਵੀਰਵਾਰ ਨੂੰ ਦੋ ਨਵੇਂ ਪੇਜ ਸੈਕਸ਼ਨ ਦਾ ਐਲਾਨ ਕੀਤਾ ਹੈ। ਭਾਰਤ ''ਚ ਫੇਸਬੁੱਕ ਦੀ ਵਰਤੋਂ ਕਰਨ ਵਾਲੇ 57 ਫੀਸਦੀ ਯੂਜ਼ਰ ਕਿਸੇ ਨਾ ਕਿਸੇ ਕਾਰੋਬਾਰ ਨਾਲ ਵੀ ਜੁੜੇ ਹੋਏ ਹਨ ਜਿਨ੍ਹਾਂ ਨੂੰ ਧਿਆਨ ''ਚ ਰੱਖ ਕੇ ''ਸਰਵਿਸੇਜ਼'' ਅਤੇ ''ਸ਼ਾਪ'' ਦੋ ਨਵੇਂ ਸੈਕਸ਼ਨ ਜੋੜੇ ਗਏ ਹਨ। ਸ਼ਾਪ ਸੈਕਸ਼ਨ ਤਹਿਤ ਕਾਰੋਬਾਰ ਜਗਤ ਨੂੰ ਆਪਣੇ ਪੇਜ ''ਤੇ ਵਿਕਰੀ ਲਈ ਪ੍ਰਦਰਸ਼ਿਤ ਉਤਪਾਦਾਂ ਨੂੰ ਪਹਿਲਾਂ ਨਾਲੋਂ ਬਿਹਤਰ ਢੰਗ ਨਾਲ ਪੇਸ਼ ਕਰਨ ਦੀ ਸੁਵਿਧਾ ਮੁਹੱਈਆ ਕਰਵਾਈ ਗਈ ਹੈ। ਫੇਸਬੁੱਕ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਦੋ ਨਵੇਂ ਪੇਜ ਸੈਕਸ਼ਨ ਲੋਕਾਂ ਨੂੰ ਮੈਸੇਜਿੰਗ ਰਾਹੀਂ ਆਪਣਾ ਪਸੰਦੀਦਾ ਪ੍ਰੋਡਕਟ ਲੱਭਣ ਅਤੇ ਬਿਹਤਰ ਆਫਰਜ਼ ਦਾ ਪਤਾ ਲਗਾਉਣ ਦੀ ਸਹੁਲਤ ਦਿੰਦਾ ਹੈ।
ਜੇਕਰ ਅਸੀਂ ਭਾਰਤ ''ਚ ਛੋਟੇ ਅਤੇ ਮੱਧ ਸ਼੍ਰੇਣੀ ਦੇ ਕਾਰੋਬਾਰ ''ਤੇ ਨਜ਼ਰ ਮਾਰੀਏ ਤਾਂ ਪੂਰੇ ਦੇਸ਼ ''ਚ ਕਾਰੋਬਾਰ ਜਗਤ ਅਤੇ ਹੋਰ ਗਾਹਕਾਂ ''ਚ 1.99 ਅਰਬ ਸੰਦੇਸ਼ਾਂ ਦਾ ਅਦਾਨ-ਪ੍ਰਦਾਨ ਹੁੰਦਾ ਹੈ। ਫੇਸਬੁੱਕ ''ਤੇ ਪਿਛਲੇ ਸਾਲ ਅਕਤੂਬਰ ਤੱਕ ਭਾਰਤ ''ਚ ਛੋਟੇ ਅਤੇ ਮੱਧ ਦਰਜੇ ਦੇ ਕਾਰੋਬਾਰ ਨਾਲ ਸੰਬੰਧਿਤ 20 ਲੱਖ ਪੇਜ ਮੌਜੂਦ ਸਨ।
ਫੇਸਬੁੱਕ ਦੇ ਉਤਪਾਦ ਮਾਰਕੀਟਿੰਗ ਮੈਨੇਜਰ ਐਡ੍ਰੀਆਨ ਨਾਮ ਨੇ ਕਿਹਾ ਕਿ ਫੇਸਬੁੱਕ ਪੇਜ ''ਚ ਵਧਾਏ ਗਏ ਇਹ ਸ਼ਾਪਸ ਅਤੇ ਸਰਵਿਸੇਜ਼ ਸੈਕਸ਼ਨ ਪੂਰੀ ਦੁਨੀਆ ''ਚ ਕਾਰੋਬਾਰ ਜਗਤ ਨੂੰ ਆਪਣੇ ਉਤਪਾਦ ਅਤੇ ਸੇਵਾਵਾਂ ਨੂੰ ਪਹਿਲਾਂ ਨਾਲੋਂ ਬਿਹਤਰ ਢੰਗ ਨਾਲ ਪ੍ਰਦਰਸ਼ਿਤ ਕਰਨ ''ਚ ਮਦਦਗਾਰ ਸਾਬਿਤ ਹੋਣਗੇ।