ਫੇਸਬੁੱਕ ਨੇ ਡੈਸਕਟਾਪ ਯੂਜ਼ਰਸ ਲਈ ਜਾਰੀ ਕੀਤਾ ਡਾਰਕ ਮੋਡ

05/10/2020 9:10:05 PM

ਗੈਜੇਟ ਡੈਸਕ—ਫੇਸਬੁੱਕ ਨੇ ਇਕ ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਆਪਣੇ ਡੈਸਕਟਾਪ ਯੂਜ਼ਰਸ ਲਈ ਡਾਰਕ ਮੋਡ ਜਾਰੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਫੇਸਬੁੱਕ ਨੇ ਡੈਸਕਟਾਪ ਸਾਈਟ ਦੇ ਡਿਜ਼ਾਈਨ 'ਚ ਵੀ ਬਦਲਾਅ ਕੀਤਾ ਹੈ। ਨਵੀਂ ਅਪਡੇਟ ਤੋਂ ਬਾਅਦ ਕਿਸੇ ਯੂਜ਼ਰ ਨੂੰ ਨਵਾਂ ਇੰਟਰਫੇਸ ਪਸੰਦ ਨਹੀਂ ਆਉਂਦਾ ਹੈ ਤਾਂ ਪੁਰਾਣੇ ਇੰਟਰਫੇਸ 'ਤੇ ਵੀ ਜਾ ਸਕਦਾ ਹੈ। ਦੱਸ ਦੇਈਏ ਕਿ ਡੈਸਕਟਾਪ ਯੂਜ਼ਰਸ ਲਈ ਡਾਰਕ ਮੋਡ ਦੀ ਟੈਸਟਿੰਗ ਕਾਫੀ ਪਹਿਲੇ ਤੋਂ ਹੋ ਰਹੀ ਸੀ।

ਨਵੀਂ ਅਪਡੇਟ ਨੂੰ ਲੈ ਕੇ ਫੇਸਬੁੱਕ ਨੇ ਆਪਣੇ ਬਿਆਨ 'ਚ ਕਿਹਾ ਕਿ ਨਵਾਂ Facebook.com ਕਾਫੀ ਸਰਲ ਅਤੇ ਆਸਾਨ ਹੈ। ਫੇਸਬੁੱਕ ਨੇ ਨਵੀਂ ਅਪਡੇਟ ਨਾਲ ਕਿਹਾ ਕਿ ਉਹ ਯੂਜ਼ਰਸ ਨੂੰ ਭਵਿੱਖ 'ਚ ਵੀ ਨਵਾਂ ਅਨੁਭਵ ਦੇਵੇਗਾ। ਕੰਪਨੀ ਦਾ ਦਾਅਵਾ ਹੈ ਕਿ ਡਾਰਕ ਮੋਡ 'ਚ ਵੀਡੀਓ ਦੇਖਣ ਨੂੰ ਮਜਾ ਦੋਗੁਣਾ ਹੋਵੇਗਾ। ਨਵੀਂ ਅਪਡੇਟ 'ਚ ਡਾਰਕ ਮੋਡ ਮਿਲਿਆ ਹੈ ਜਿਸ 'ਚ ਬੈਕਗ੍ਰਾਊਂਡ ਪੂਰੀ ਤਰ੍ਹਾਂ ਨਾਲ ਬਲੈਕ ਹੋਵੇਗਾ, ਹਾਲਾਂਕਿ ਯੂਜ਼ਰਸ ਕੋਲ ਨਾਰਮਲ ਮੋਡ 'ਚ ਜਾਣ ਦਾ ਵੀ ਵਿਲਕਪ ਹੋਵੇਗਾ।

ਡਾਰਕ ਮੋਡ ਦਾ ਫਾਇਦਾ ਇਹ ਹੈ ਕਿ ਅੱਖਾਂ 'ਤੇ ਬ੍ਰਾਈਟਨੈਸ ਦਾ ਅਸਰ ਬਹੁਤ ਘੱਟ ਹੁੰਦਾ ਹੈ। ਨਵੀਂ ਅਪਡੇਟ 'ਚ ਨੈਵੀਗੇਸ਼ਨ ਨੂੰ ਵੀ ਬਦਲਿਆ ਗਿਆ ਹੈ। ਨਵੇਂ ਡੈਸਕਟਾਪ ਵਰਜ਼ਨ ਨੂੰ ਇਸ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਗਿਆ ਹੈ ਤਾਂ ਕਿ ਵੀਡੀਓ, ਗਰੁੱਪ ਅਤੇ ਗਰੁੱਪ ਨੂੰ ਲੱਭਣ 'ਚ ਪ੍ਰੇਸ਼ਾਨੀ ਨਾ ਹੋਵੇ। ਨਵਾਂ ਡੈਸਕਟਾਪ ਵਰਜ਼ਨ ਕਾਫੀ ਹੱਦ ਤਕ ਮੋਬਾਇਲ ਵਰਜ਼ਨ ਦੀ ਤਰ੍ਹਾਂ ਹੀ ਹੈ। ਹੁਣ ਤੁਹਾਨੂੰ ਡੈਸਕਟਾਪ 'ਤੇ ਵੀ ਮੋਬਾਇਲ ਵਰਜ਼ਨ ਤਰ੍ਹਾਂ ਦਾ ਇੰਟਰਫੇਸ ਮਿਲੇਗਾ।

ਫੇਸਬੁੱਕ ਨੇ ਕਿਹਾ ਕਿ ਨਵੀਂ ਅਪਡੇਟ 'ਚ ਈਵੈਂਟ ਕ੍ਰਿਏਟ ਕਰਨਾ, ਪੇਜ ਅਤੇ ਗਰੁੱਪ ਬਣਾਉਣਾ ਅਤੇ ਵਿਗਿਆਪਨ ਤਿਆਰ ਕਰਨਾ ਪਹਿਲੇ ਦੇ ਮੁਕਾਬਲੇ ਆਸਾਨ ਹੋਵੇਗਾ। ਐਡਮਿਨ ਅਤੇ ਕ੍ਰਿਏਟਰ ਨੂੰ ਰੀਅਲ ਟਾਈਮ 'ਚ ਪ੍ਰੀਵਿਊ ਦੇਖਣ ਨੂੰ ਮਿਲੇਗਾ। ਪ੍ਰੀਵਿਊ 'ਚ ਇਹ ਵੀ ਪਤਾ ਚੱਲ ਜਾਵੇਗਾ ਕਿ ਕੋਈ ਪੋਸਟ ਜਾਂ ਕੰਟੈਂਟ ਮੋਬਾਇਲ 'ਤੇ ਕਿਵੇਂ ਦਿਖੇਗਾ।


Karan Kumar

Content Editor

Related News