ਫੇਸਬੁਕ ਨੇ ਪੋਸਟ ਕੀਤੀ ਆਪਣੀ ਪਹਿਲੀ 360 ਡਿਗਰੀ ਵੀਡੀਓ
Wednesday, May 18, 2016 - 01:48 PM (IST)

ਜਲੰਧਰ : ਫੇਸਬੁਕ ਨੇ ਸਰਾਊਂਡ 360 ਰਿੱਗ ਨਾਲ ਆਪਣੀ ਪਹਿਲੀ 360 ਡਿਗਰੀ ਵੀਡੀਓ ਪੋਸਟ ਕੀਤੀ ਹੈ ਪਰ 14 ਕੈਮਰਿਆਂ ਨਾਲ ਤਿਆਰ ਇਹ ਵੀਡੀਓ ਕਿੰਝ ਦੀ ਹੈ, ਜੇ ਤੁਸੀਂ ਵੀ ਦੇਖਣਾ ਚਾਹੁੰਦੇ ਹੋ ਤਾਂ ਇਸ ਲਈ ਤੁਸੀਂ ਫੇਸਬੁਕ ''ਤੇ ਮਾਰਕ ਜ਼ੁਕਰਬਰਗ ਵੱਲ ਪੋਸਟ ਕੀਤੀ ਗਈ ਨਿਊਯਾਰਕ ''ਚ ਗ੍ਰੈਂਡ ਸੈਂਟ੍ਰਲ ਟਰਮਿਨਲ ਦੀ ਵੀਡੀਓ ਦੇਖ ਸਕਦੇ ਹੋ। ਵੀਡੀਓ ਦੇਖਦੇ ਹੋਏ ਤੁਸੀਂ ਲੋਕਾਂ ਦੀਆਂ ਆਵਾਜ਼ਾਂ ਨੂੰ ਸੁਣ ਕੇ ਵੀਜੀਓ ਦੀ ਡਾਅਰੈਕਸ਼ਨ ਬਦਲ ਸਕਦੇ ਹੋ। 3.50 ਮਿੰਟ ਦੀ ਬਣੀ ਇਸ ਵੀਡੀਓ ਨੂੰ ਅਸੀਂ ਇਕ ਟੈਕਨੀਕਲ ਡੈਮੋ ਵੀ ਕਹਿ ਸਕਦੇ ਹਾਂ। ਫੇਸਬੁਕ ਦਾ ਕਹਿਣਾ ਹੈ ਕਿ ਇਸ ਵੀਡੀਓ ਨੂੰ ਬਿਨਾਂ ਵੀ.ਆਰ. ਹੈੱਡ ਸੈੱਟ ਦੇ ਦੇਖਿਆ ਜਾ ਸਕਦਾ। ਵੀਡੀਓ ਦੇਖਣ ਲਈ ਤੁਸੀਂ ਇਸ ਲਿੰਕ https://www.facebook.com/zuck/videos/10102838515733511/ ''ਤੇ ਕਲਿਕ ਕਰ ਸਕਦੇ ਹੋ।