Twitter ਤੋਂ ਬਾਅਦ ਜ਼ੁਕਰਬਰਗ ਨੇ ਦਿੱਤੀ ChatGPT ਨੂੰ ਟੱਕਰ, ਬਣਾਈ ਆਪਣੀ ‘ਆਰਟੀਫੀਸ਼ੀਅਲ ਇੰਟੈਲੀਜੈਂਸ ਪ੍ਰਣਾਲੀ’

Wednesday, Jul 19, 2023 - 12:31 PM (IST)

ਗੈਜੇਟ ਡੈਸਕ- ਫੇਸਬੁੱਕ ਦੀ ਮੂਲ ਕੰਪਨੀ ਮੇਟਾ ਪਲੇਟਫਾਰਮਸ ਨੇ ਟਵਿਟਰ ਨੂੰ ਟੱਕਰ ਦਿੰਦੇ ਹੋਏ ਆਪਣਾ ‘ਥਰੈਡਸ’ ਸੋਸ਼ਲ ਮੀਡੀਆ ਮੰਚ ਬਣਾਉਣ ਤੋਂ ਬਾਅਦ ਹੁਣ ਇਕ ਹੋਰ ਧਮਾਕਾ ਕੀਤਾ ਹੈ। ਮੇਟਾ ਨੇ ਹੁਣ ਚੈਟ ਜੀ. ਪੀ. ਟੀ. ਅਤੇ ਗੂਗਲ ਦੇ ‘ਬਾਰਡ’ ਨੂੰ ਟੱਕਰ ਦਿੰਦੇ ਹੋਏ ਆਪਣਾ ਖੁਦ ਦੀ ‘ਆਰਟੀਫੀਸ਼ੀਅਲ ਇੰਟੈਲੀਜੈਂਸ ਪ੍ਰਣਾਲੀ’ ਬਣਾ ਲਈ ਹੈ। ਇਹ ਨਵੀਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਪ੍ਰਣਾਲੀ ਇਕ ਵੱਖ ਦ੍ਰਿਸ਼ਟੀਕੋਣ ਅਪਨਾ ਰਹੀ ਹੈ। ਮੇਟਾ ਇਸ ਨੂੰ ਸਾਰਿਆਂ ਨੂੰ ਮੁਫਤ ਪ੍ਰਦਾਨ ਕਰੇਗੀ।

ਇਹ ਵੀ ਪੜ੍ਹੋ– ChatGPT ਬਣਿਆ ਫਿਟਨੈੱਸ ਟ੍ਰੇਨਰ, ਇਸਦੀ ਮਦਦ ਨਾਲ ਵਿਅਕਤੀ ਨੇ ਘਟਾਇਆ 11 ਕਿੱਲੋ ਭਾਰ

ਮੇਟਾ ਦੇ ਸੀ. ਈ. ਓ. ਮਾਰਕ ਜ਼ੁਕਰਬਰਗ ਨੇ ਕਿਹਾ ਕਿ ਕੰਪਨੀ ਨੇ ਏ. ਆਈ. ਭਾਸ਼ਾ ਦੇ ਆਪਣੇ ਵੱਡੇ ਮਾਡਲ ਦੀ ਅਗਲੀ ਪੀੜ੍ਹੀ ਪੇਸ਼ ਕਰਨ ਲਈ ਮਾਈਕ੍ਰੋਸਾਫਟ ਨਾਲ ਭਾਈਵਾਲੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੇਟਾ ਇਸ ਨਵੀਂ ਏ. ਆਈ. ਤਕਨਾਲੋਜੀ, ਜਿਸ ਨੂੰ ‘ਐੱਲ. ਐੱਲ. ਏ. ਐੱਮ. ਏ.-2’ (ਲਾਮਾ-2) ਨਾਂ ਦਿੱਤਾ ਗਿਆ ਹੈ, ਨੂੰ ਖੋਜ ਅਤੇ ਵਪਾਰਕ ਵਰਤੋਂ ਲਈ ਮੁਫਤ ਮੁਹੱਈਆ ਕਰਾਏਗੀ।

ਇਹ ਵੀ ਪੜ੍ਹੋ– 1.3 ਕਰੋੜ ਰੁਪਏ 'ਚ ਵਿਕਿਆ ਸਭ ਤੋਂ ਪੁਰਾਣਾ iPhone, ਜਾਣੋ ਇਸਦੀ ਖਾਸੀਅਤ

ਜ਼ੁਕਰਬਰਗ ਨੇ ਕਿਹਾ ਕਿ ਲੋਕ ਮੇਟਾ ਦੇ ਨਵੇਂ ਏ. ਆਈ. ਮਾਡਲ ਨੂੰ ਸਿੱਧੇ ਜਾਂ ਹਿੱਸੇਦਾਰੀ ਦੇ ਮਾਧਿਅਮ ਨਾਲ ਡਾਊਨਲੋਡ ਕਰ ਸਕਦੇ ਹਨ, ਜੋ ਉਨ੍ਹਾਂ ਨੂੰ ਮਾਈਕ੍ਰੋਸਾਫਟ ਦੇ ਕਲਾਊਡ ਪਲੇਟਫਾਰਮ ‘ਏਜਿਓਰ’ ’ਤੇ ਮਾਈਕ੍ਰੋਸਾਫਟ ਦੇ ਸੁਰੱਖਿਆ ਅਤੇ ਸਮੱਗਰੀ ਟੂਲ ਨਾਲ ਉਪਲੱਬਧ ਕਰਾਉਂਦੀ ਹੈ। ਉਸ ਹਿੱਸੇਦਾਰੀ ਦੀਆਂ ਵਿੱਤੀ ਸ਼ਰਤਾਂ ਦਾ ਖੁਲਾਸਾ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ– ਸਾਵਧਾਨ! ਜਾਲਸਾਜ਼ਾਂ ਨੇ ਲੱਭਿਆ ਠੱਗੀ ਦਾ ਨਵਾਂ ਤਰੀਕਾ, ਬਿਨਾਂ ਕਾਲ-ਮੈਸੇਜ ਦੇ ਵੀ ਖਾਲ਼ੀ ਕਰ ਰਹੇ ਬੈਂਕ ਖ਼ਾਤਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Rakesh

Content Editor

Related News