ਤੁਹਾਡੀ ਜਾਣਕਾਰੀ ''ਤੇ ਅਧਾਰਿਤ ਹੈ ਫੇਸਬੁੱਕ ਦਾ ਨਵਾਂ ਫੀਚਰ

Monday, Dec 21, 2015 - 09:18 PM (IST)

ਤੁਹਾਡੀ ਜਾਣਕਾਰੀ ''ਤੇ ਅਧਾਰਿਤ ਹੈ ਫੇਸਬੁੱਕ ਦਾ ਨਵਾਂ ਫੀਚਰ

ਜਲੰਧਰ— ਤੁਹਾਨੂੰ ਕੀ ਪਸੰਦ ਹੈ, ਤੁਸੀਂ ਕੀ ਕਰ ਰਹੇ ਹੋ, ਕਿੱਥੇ ਘੁੰਮਣ ਗਏ ਹੋ ਅਤੇ ਕੀ ਕਰ ਰਹੇ ਹੋ ਫੇਸਬੁੱਕ ਨੂੰ ਤੁਹਾਡੀਆਂ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਪਤਾ ਹੁੰਦਾ ਹੈ ਅਤੇ ਹੁਣ ਇਕ ਨਵਾਂ ਫੀਚਰ ਆ ਰਿਹਾ ਹੈ ਜੋ ਇਸੇ ''ਤੇ ਅਧਾਰਿਤ ਹੈ। ਫਿਲਹਾਲ ਫੇਸਬੁੱਕ ਦਾ ਇਹ ਨਵਾਂ ਫੀਚਰ ਐਪਲ ਦੇ ਆਈ.ਓ.ਐੱਸ. ਯੂਜ਼ਰਸ ਲਈ ਹੈ ਜਿਸ ਨਾਲ ਆਈ.ਓ.ਐੱਸ. ਯੂਜ਼ਰਸ ਨੂੰ ਕਿੱਥੇ ਪਾਰਟੀ ਕਰਨੀ ਚਾਹੀਦੀ ਹੈ ਇਸ ਬਾਰੇ ਫੇਸਬੁੱਕ ਖੁਦ ਦੱਸੇਗੀ। ਹਾਲਾਂਕਿ ਅਜੇ ਤਕ ਇਹ ਸਾਫ ਨਹੀਂ ਹੋਇਆ ਹੈ ਕਿ ਇਸ ਫੀਚਰ ਨੂੰ ਰੋਲਆਊਟ ਕਰ ਦਿੱਤਾ ਗਿਆ ਹੈ ਜਾਂ ਅਜੇ ਤਕ ਇਸ ਨੂੰ ਟੈਸਟ ਕੀਤਾ ਜਾ ਰਿਹਾ ਹੈ। 
ਫੇਸਬੁੱਕ ਐਪਲ ਆਈ.ਓ.ਐੱਸ. ਯੂਜ਼ਰਸ ਲਈ ਨਵਾਂ ਬ੍ਰਾਊਜ਼ਿੰਗ ਅਨੁਭਵ ਲੈ ਕੇ ਆ ਰਹੀ ਹੈ। ਇਸ ਫੀਚਰ ਦੀ ਮਦਦ ਨਾਲ ਫੇਸਬੁੱਕ ਯੂਜ਼ਰ ਨੂੰ ਵੀਕੇਂਡ ਅਤੇ ਅਗਲੇ ਹਫਤੇ ਜਾਂ ਕਿਸੇ ਖਾਸ ਦਿਨ ਲਈ ਇਵੈਂਟ ਲਈ ਸੁਝਾਅ ਦੇਵੇਗਾ। ਇਸ ਗੱਲ ਦੀ ਜਾਣਕਾਰੀ ਟੈੱਕ ਫ੍ਰੰਚ ਦੀ ਰਿਪੋਰਟ ਤੋਂ ਮਿਲੀ ਹੈ। ਇਹ ਫੀਚਰ ''Suggested For You'' ਸੈਕਸ਼ਨ ''ਤੇ ਫੇਸਬੁੱਕ ਯੂਜ਼ਰ ਦੇ ਅਕਾਊਂਟ ''ਤੇ ਅਧਾਰਿਤ ਹੋਵੇਗਾ। 
''Suggested For You'' ਸੈਕਸ਼ਨ ''ਚ ਮਿਊਜ਼ਿਕ, ਫੂਡ, ਡ੍ਰਿੰਕ, ਨਾਈਟਲਾਈਫ, ਸਪੋਰਟਸ, ਫਾਈਨ ਆਰਟਸ ਅਤੇ ਕ੍ਰਾਫਟਸ, ਫਿਲਮ ਅਤੇ ਫੋਟੋਗ੍ਰਾਫੀ, ਪਰਫਾਰਮਿੰਗ ਆਰਟਸ ਕੈਟਾਗਰੀ ਹੋਵੇਗੀ। ਇਸ ਵਿਚੋਂ ਕਿਸੇ ਵੀ ਕੈਟਾਗਰੀ ਨੂੰ ਚੁਣਨ ''ਤੇ ਫੇਸਬੁੱਕ ਤੁਹਾਨੂੰ ਉਸ ਹਿਸਾਬ ਨਾਲ ਇਵੈਂਟ ਬਾਰੇ ਜਾਣਕਾਰੀ ਦੇਵੇਗੀ।


Related News