iOS ਲਈ 3D ਟੱਚ ਸਪੋਰਟ ਕਰੇਗੀ ਫੇਸਬੁਕ ਮੈਸੇਂਜਰ ਐਪ

Friday, Jul 15, 2016 - 01:59 PM (IST)

iOS ਲਈ 3D ਟੱਚ ਸਪੋਰਟ ਕਰੇਗੀ ਫੇਸਬੁਕ ਮੈਸੇਂਜਰ ਐਪ
ਜਲੰਧਰ- ਫੇਸਬੁਕ ਨੇ ਆਪਣੇ ਮੈਸੇਂਜਰ ਲਈ ਹੁਣ ਤੱਕ ਕਈ ਤਰ੍ਹਾਂ ਦੇ ਫੀਚਰਸ ਅਤੇ ਆਪਸ਼ੰਜ਼ ਨੂੰ ਐਡ ਕਰ ਕੇ ਇਸ ਦੀ ਵਰਤੋਂ ਨੂੰ ਹੋਰ ਵੀ ਆਸਾਨ ਬਣਾਇਆ ਹੈ ਪਰ ਫੇਸਬੁਕ ਹਾਲੇ ਵੀ ਇਸ ''ਚ ਹੋਰ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲ ਹੀ ''ਚ ਮਿਲੀ ਜਾਣਕਾਰੀ ਅਨੁਸਾਰ ਫੇਸਬੁਕ ਜਲਦ ਹੀ ਆਈ.ਓ.ਐੱਸ. ਲਈ ਆਪਣੇ ਮੈਸੇਂਜਰ ਐਪ ''ਚ 3ਡੀ ਟੱਚ ਸਪੋਰਟ ਨੂੰ ਰੋਲ ਆਊਟ ਕਰਨ ਜਾ ਰਹੀ ਹੈ। ਇਸ ਅਪਡੇਟ ਤੋਂ ਬਾਅਦ ਆਈਫੋਨ 6ਐੱਸ ਅਤੇ 6ਐੱਸ ਪਲੱਸ ਡਿਵਾਈਸਿਜ਼ ਜੋ ਕਿ ਪਹਿਲਾਂ ਤੋਂ ਹੀ 3ਡੀ ਟੱਚ ਨੂੰ ਸਪੋਰਟ ਕਰ ਰਹੇ ਹਨ ਮੈਸੇਂਜਰ ਐਪ ਦੇ 3ਡੀ ਟੱਚ ਫੀਚਰ ਨੂੰ ਡਾਇਰੈਕਟ ਕਮਾਂਡ ਦੇ ਕੇ ਯੂਜ਼ ਕਰ ਸਕਣਗੇ। 
 
ਇਸ 3ਡੀ ਟੱਚ ਫੀਚਰ ਨਾਲ ਯੂਜ਼ਰਜ਼ ਨਵੇਂ ਆਈਫੋਨ ਦੇ ਪ੍ਰੈਸ਼ਰ ਸੈਂਸਟਿਵ ਸਕ੍ਰੀਨ ਟੈਕਨਾਲੋਜੀ ਦੀ ਵਰਤੋਂ ਕਰ ਸਕਣਗੇ। ਇਸ ਦੇ ਨਾਲ ਹੀ ਯੂਜ਼ਰਜ਼ ਸਕ੍ਰੀਨ ''ਤੇ ਪ੍ਰੈੱਸ ਅਤੇ ਹੋਲਡ ਕਰਨ ਨਾਲ ਕਾਨਟੈਕਟ, ਫੋਟੋਜ਼, ਕਨਵਰਸੇਸ਼ਨ, ਲੋਕੇਸ਼ਨ ਦੇ ਪ੍ਰਿਵਿਊ ਨੂੰ ਦੇਖ ਸਕਣਗੇ। ਯੂਜ਼ਰਜ਼ ਕਿਸੇ ਈਮੇਜ ਜਾਂ ਲਿੰਕ ''ਤੇ ਪੀਪ ਅਤੇ ਪੋਪ ਫੀਚਰਸ ਦੀ ਵਰਤੋਂ ਵੀ ਕਰ ਸਕਣਗੇ। ਜਾਣਕਾਰੀ ਅਨੁਸਾਰ ਇਹ 3ਡੀ ਟੱਚ ਫੀਚਰ ਐਪ ਦੇ ਅੰਦਰ ਨਹੀਂ ਸਗੋਂ ਇਕ ਆਈਕਨ ਲੈਵਲ ਦੇ ਤੌਰ ''ਤੇ ਕੰਮ ਕਰੇਗਾ। ਉਮੀਦ ਹੈ ਕਿ ਇਸ ਨੂੰ ਜਲਦ ਹੀ ਸ਼ੁਰੂ ਕਰ ਦਿੱਤਾ ਜਾਵੇਗਾ।

Related News