ਫੇਸਬੁੱਕ ਮੈਪ ਪੂਰੀ ਦੁਨੀਆ ''ਚ ਹੋ ਰਹੀ ਲਾਈਵ ਵੀਡੀਓ ਸਟ੍ਰੀਮਜ਼ ਨੂੰ ਕਰੇਗਾ ਡਿਸਕਵਰ
Friday, May 20, 2016 - 05:32 PM (IST)

ਜਲੰਧਰ- ਫੇਸਬੁੱਕ ''ਚ ਲਾਈਵ ਵੀਡੀਓ ਸਟ੍ਰੀਮਿੰਗ ਦੀ ਗੱਲ ਕਰੀਏ ਤਾਂ ਤੁਸੀਂ ਵੀਡੀਓ ਦੀ ਬ੍ਰਾਡਕਾਸਟਿੰਗ ਸਮੇਂ ਇਹ ਦੇਖ ਸਕਦੇ ਹੋ ਕਿ ਕਿਹੜਾ ਯੂਜ਼ਰ ਇਸ ਵੀਡੀਓ ਨੂੰ ਦੇਖ ਰਿਹਾ ਹੈ ਅਤੇ ਇਸ ਦੇ ਨਾਲ-ਨਾਲ ਤੁਸੀਂ ਯੂਜ਼ਰਜ਼ ਵੱਲੋਂ ਕੀਤੇ ਗਏ ਕੁਮੈਂਟਸ ਵੀ ਦੇਖ ਸਕਦੇ ਹੋ। ਫੇਸਬੁੱਕ ''ਚ ਕਿਸੇ ਵੀ ਲਾਈਵ ਵੀਡੀਓ ਸਟ੍ਰੀਮਿੰਗ ਦੌਰਾਨ ਹੁਣ ਤੁਸੀਂ ਯੂਜ਼ਰਜ਼ ਦੀ ਲੋਕੇਸ਼ਨ ਨੂੰ ਵੀ ਫੇਸਬੁੱਕ ਮੈਪ ''ਤੇ ਦੇਖ ਸਕਦੇ ਹੋ। ਫੇਸਬੁੱਕ ਦੇ ਨਵੇਂ ਇੰਟਰੈਕਟਿਵ ਮੈਪ ਨਾਲ ਤੁਸੀਂ ਹੁਣ ਪੂਰੀ ਦੁਨੀਆ ''ਚ ਹੋਣ ਵਾਲੀ ਲਾਈਵ ਵੀਡੀਓ ਸਟ੍ਰੀਮਿੰਗ ਨੂੰ ਪ੍ਰਸਾਰਿਤ ਕਰਨ ਵਾਲਿਆਂ ਦੀ ਲੋਕੇਸ਼ਨ ਵੀ ਦੇਖ ਸਕਦੇ ਹੋ।
ਲਾਈਵ ਵੀਡੀਓ ਮੈਪ ਨੂੰ ਐਪ ''ਚ ਹੀ ਫੇਸਬੁੱਕ ਡਾਟ ਕਾਮ ਦੇ ਖੱਬੇ ਪਾਸੇ ਪੈਨਲ ''ਤੇ ਦੇਖਿਆ ਜਾ ਸਕਦਾ ਹੈ। ਇਸ ''ਚ ਉਸ ਸਮੇਂ ਚੱਲ ਰਹੀਆਂ ਸਟ੍ਰੀਮਜ਼ ਦੀਆਂ ਲੋਕੇਸ਼ਨਜ਼ ਨੂੰ ਛੋਟੇ-ਛੋਟੇ ਨੀਲੇ ਰੰਗਾਂ ਦੇ ਡਾਟਸ ਵਜੋਂ ਦੇਖਿਆ ਜਾ ਸਕਦਾ ਹੈ। ਜਦੋਂ ਤੁਸੀਂ ਕਿਸੇ ਵੱਡੇ ਆਕਾਰ ਦੇ ਡਾਟ ''ਤੇ ਆਪਣੇ ਕਰਸਰ ਨੂੰ ਲੈ ਕੇ ਜਾਂਦੇ ਹੋ ਤਾਂ ਇਹ ਉਸ ਲਾਈਵ ਵੀਡੀਓ ਸਟ੍ਰੀਮਿੰਗ ਦੇ ਪ੍ਰਸਾਰਿਤ ਹੋਣ ਦੀ ਲੋਕੇਸ਼ਨ ਨੂੰ ਇਕ ਤਸਵੀਰ ਦੀ ਤਰ੍ਹਾਂ ਦਿਖਾਏਗਾ। ਇਸ ਮੈਪ ਨੂੰ ਵਰਤਮਾਨ ''ਚ ਰੋਲ ਆਊਟ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਇਸ ਨੂੰ ਯੂ.ਕੇ. ਅਤੇ ਯੂ.ਐੱਸ. ''ਚ ਲੋਕੇਸ਼ਨ ਲੱਭਣ ਲਈ ਵਰਤਿਆ ਜਾ ਸਕੇਗਾ।