28 ਫਰਵਰੀ ਤੋਂ Windows 10 ’ਚ ਨਹੀਂ ਚੱਲੇਗੀ ‘ਫੇਸਬੁੱਕ ਐਪ’, ਜਾਣੋ ਕਾਰਨ

Wednesday, Feb 12, 2020 - 03:30 PM (IST)

28 ਫਰਵਰੀ ਤੋਂ Windows 10 ’ਚ ਨਹੀਂ ਚੱਲੇਗੀ ‘ਫੇਸਬੁੱਕ ਐਪ’, ਜਾਣੋ ਕਾਰਨ

ਗੈਜੇਟ ਡੈਸਕ– ਵਿੰਡੋਜ਼ 10 ਲਈ ਕਾਫੀ ਪਹਿਲਾਂ ਫੇਸਬੁੱਕ ਨੇ ਐਪ ਲਾਂਚ ਕੀਤੀ ਸੀ ਪਰ ਸ਼ਾਇਦ ਹੁਣ ਇਹ ਤੁਹਾਡੇ ਲਈ ਉਪਲੱਬਧ ਨਾ ਰਹੇ। ਇਕ ਯੂਜ਼ਰ ਨੂੰ ਫੇਸਬੁੱਕ ਵਲੋਂ ਈਮੇਲ ਮਿਲੀ ਹੈ ਜਿਸ ਵਿਚ ਜਾਣਕਾਰੀ ਦਿੱਤੀ ਗਈ ਹੈ ਕਿ 28 ਫਰਵਰੀ 2020 ਤੋਂ ਇਹ ਐਪ ਕੰਮ ਕਰਨਾ ਬੰਦ ਕਰ ਦੇਵੇਗੀ। ਜੇਕਰ ਤੁਸੀਂ ਵਿੰਡੋਜ਼ 10 ਕੰਪਿਊਟਰ ’ਚ ਵੈੱਬ ਬ੍ਰਾਊਜ਼ਰ ਰਾਹੀਂ ਫੇਸਬੁੱਕ ਐਕਸੈਸ ਕਰਦੇ ਹੋ ਤਾਂ ਇਸ ਵਿਚ ਕੋਈ ਬਦਲਾਅ ਨਹੀਂ ਹੋਵੇਗਾ। ਹੁਣ ਵੀ ਤੁਸੀਂ ਫੇਸਬੁੱਕ ਦੇ ਸਾਰੇ ਫੀਰਚਜ਼ ਵਿੰਡੋਜ਼ 10 ਕੰਪਿਊਟਰ ਤੋਂ ਵੈੱਬ ਬ੍ਰਾਊਜ਼ਰ ਰਾਹੀਂ ਪਾ ਸਕਦੇ ਹੋ। 

ਫੇਸਬੁੱਕ ਨੇ ਕਿਹਾ ਹੈ ਕਿ ਬੈਸਟ ਐਕਸਪੀਰੀਅੰਸ ਲਈ ਤੁਸੀਂ ਯਕੀਨੀ ਕਰ ਲਓ ਕਿ ਤੁਸੀਂ ਵਿੰਡੋਜ਼ ਐੱਜ ਸਮੇਤ ਦੂਜੇ ਬ੍ਰਾਊਜ਼ਰ ਦਾ ਲੇਟੈਸਟ ਅਤੇ ਅਪਡੇਟਿਡ ਵਰਜ਼ਨ ਇਸਤੇਮਾਲ ਕਰ ਰਹੇ ਹੋ। ਭਲੇ ਹੀ ਫੇਸਬੁੱਕ ਨੇ ਵਿੰਡੋਜ਼ 10 ਲਈ ਆਪਣੀ ਐਪ ਲਾਂਚ ਕੀਤੀ ਸੀ ਪਰ ਆਮਤੌਰ ’ਤੇ ਇਸ ਐਪ ਨੂੰ ਲੋਕ ਇਸਤੇਮਾਲ ਘੱਟ ਹੀ ਕਰਦੇ ਹਨ। ਰੇਟਿੰਗ ਦੀ ਵੀ ਗੱਲ ਕਰੀਏ ਤਾਂ ਫੇਸਬੁੱਕ ਐਪ ਦੀ ਵਿੰਡੋਜ਼ 10 ਸਟੋਰ ’ਚ ਰੇਟਿੰਗ 3.3 ਹੈ, ਜਦਕਿ ਇਸ ਦੇ ਸਿਰਫ 1,126 ਰੀਵਿਊਜ਼ ਹਨ। 

MSPowerUser ਦੀ ਇਕ ਰਿਪੋਰਟ ਮੁਤਾਬਕ, ਫੇਸਬੁੱਕ ਨੇ ਇਕ ਯੂਜ਼ਰ ਨੂੰ ਇਹ ਮੈਸੇਜ ਭੇਜਿਆ ਹੈ, ‘ਜਿਵੇਂ ਕਿ ਤੁਸੀਂ ਫੇਸਬੁੱਕ ਦੀ ਵਿੰਡੋਜ਼ ਡੈਸਕਟਾਪ ਐਪ ਇਸਤੇਮਾਲ ਕਰਦੇ ਹਨ, ਅਸੀਂ ਇਹ ਯਕੀਨੀ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਇਸ ਗੱਲ ਤੋਂ ਜਾਣੋ ਰਹੋ ਕਿ ਇਹ ਐਪ 28 ਫਰਵਰੀ 2020 ਤੋਂ ਬੰਦ ਹੋ ਰਹੀ ਹੈ। ਤੁਸੀਂ ਅਜੇ ਵੀ ਵੈੱਬ ਬ੍ਰਾਊਜ਼ਰ ਰਾਹੀਂ ਫੇਸਬੁੱਕ ਐਕਸੈਸ ਕਰ ਸਕਦੇ ਹੋ।’ ਜ਼ਿਕਰਯੋਗ ਹੈ ਕਿ ਵਿੰਡੋਜ਼ 10 ਲਈ ਦਿੱਤੀ ਜਾਣ ਵਾਲੀ ਫੇਸਬੁੱਕ ਐਪ ਬਗ ਕਾਰਨ ਸਲੋਅ ਕੰਮ ਕਰਦੀ ਸੀ। ਇਸ ਨੂੰ ਇਸਤੇਮਾਲ ਕਰਨ ’ਤੇ ਇਹ ਲਗਾਤਾਰ ਕ੍ਰੈਸ਼ ਵੀ ਹੁੰਦੀ ਰਹੀ ਹੈ। 


Related News