ਫੇਸਬੁਕ ਬਣਾ ਰਿਹੈ ਜਨਸੰਖਿਆ ਨਾਲ ਸਬੰਧਿਤ ਮੈਪ
Monday, Feb 22, 2016 - 01:44 PM (IST)

ਜਲੰਧਰ : ਫੇਸਬੁਕ ਮੈਪਸ ''ਤੇ ਖਾਸ ਧਿਆਨ ਦਿੰਦੇ ਹੋਏ ਆਪਣੀ ਕੁਨੈਕਟੀਵਿਟੀ ਲੈਬ ''ਚ ਇਮੇਜ ਰਿਕਾਗਨਾਈਜ਼ੇਸ਼ਨ ਟੈਕਨਾਲੋਜੀ ਦੀ ਵਰਤੋਂ ਕਰਦੇ ਹਏ ਜਨਸੰਖਿਆ ਦੀ ਘਣਤਾ ''ਤੇ ਆਧਾਰਿਤ ਮੈਪਸ ਬਣਾਉਣ ਜਾ ਰਿਹਾ ਹੈ। ਇਨ੍ਹਾਂ ਦੀ ਐਕੂਰੇਸੀ ਪਹਿਲੇ ਮੈਪਸ ਤੋਂ ਕਈ ਗੁਣਾ ਸਹੀ ਹੈ। ਫੇਸਬੁਕ ਪਹਿਲਾਂ ਤੋਂ ਮੌਜੂਦ ਨਿਊਰਲ ਨੈਟਵਰਕ ''ਚ ਕਾਫੀ ਬਦਲਾਵ ਕਰਨਾ ਚਾਹੁੰਦਾ ਹੈ ਤੇ ਇਸ ਨਾਲ ਮਿਲਣ ਵਾਲੇ ਨਤੀਜੇ ਕਾਫੀ ਹੱਦ ਤੱਕ ਸਹੀ ਹੋਣਗੇ।
ਇਸ ਨਾਲ ਸੈਟਾਲਾਈਟ ਇਮੇਜਿੰਗ ਨੂੰ ਬਹੁਤ ਜਲਦੀ ਐਕਸੈਸ ਕਰ ਕੇ ਫੇਸਬੁਕ ਆਪਣੇ ਸਿਸਟਮ ਤੇ ਨੈਟਵਰਕ ਨੂੰ ਇਸ ਤਰ੍ਹਾਂ ਦਾ ਬਣਾਇਗਾ, ਜਿਸ ਨਾਲ ਸਿਰਫ 8000 ਫੋਟੋਆਂ ਦੇ ਸੈੱਟ ਨਾਲ ਜਨਸੰਖਿਆ ਦਾ ਸਹੀ ਅੰਦਾਜ਼ਾ ਲਗਾਇਆ ਜਾਵੇਗਾ। ਇਹ ਕਰਨ ਨਾਲ ਫੇਸਬੁਕ ਨੂੰ ਪਤਾ ਲੱਗੇਗਾ ਕਿ ਕਿਸ ਜਗ੍ਹਾ ''ਤੇ ਕਿੰਨੇ ਲੋਕਾਂ ਨੂੰ ਇੰਟਰਨੈੱਟ ਐਕਸੈਸ ਦੀ ਜ਼ਰੂਰਤ ਹੈ। ਇਸ ''ਚ ਏਰੀਅਲ ਡ੍ਰੋਨ ਵੀ ਫੇਸਬੁਕ ਦੀ ਮਦਦ ਕਰ ਸਕਦੇ ਹਨ, ਜੋ ਕਈ ਵਾਰ ਐਮਰਜੈਂਸੀ ''ਚ ਰਿਸਪਾਂਸ ਕਰਨ ਲਈ ਕੰਮ ਆ ਸਕਦੇ ਹਨ।
ਹਾਲਾਂਕਿ ਇਸ ਸਭ ਡਾਟਾ ਫੇਸਬੁਕ ਆਪਣੇ ਕੋਲ ਸਟੋਰ ਨਹੀਂ ਰੱਖੇਗਾ। ਕੰਪਨੀ ਨੇ ਕੋਲੰਬੀਆ ਯੂਨੀਵਰਸਿਟੀ ਨਾਲ ਪਾਰਟਨਰਸ਼ਿਪ ਕੀਤੀ ਹੈ ਤੇ ਇਸ ਡਾਟਾ ਨੂੰ ਇਸ ਸਾਲ ਹੀ ਪਬਲਿਸ਼ ਵੀ ਕੀਤਾ ਜਾਵੇਗਾ। ਇਸ ਨਾਲ ਹੋਵੇਗਾ ਇਹ ਕੀ, ਬਿਜ਼ਨੈੱਸਮੈਨ, ਸਰਕਾਰਾਂ ਤੇ ਵਿਗਿਆਨੀਆਂ ਨੂੰ ਪਤਾ ਲੱਗੇਗਾ ਕਿ ਕਿਸ ਜਗ੍ਹਾ ''ਤੇ ਕਿੰਨੇ ਲੋਕ ਰਹਿ ਰਹੇ ਹਨ।